Breaking News
Home / Punjab / ਪੰਜਾਬ ਸਰਕਾਰ ਬਣੀ ਫ਼ਰੀਦਕੋਟ ਰਿਆਸਤ ਦੀ 636 ਏਕੜ ਜ਼ਮੀਨ ਦੀ ਮਾਲਕ

ਪੰਜਾਬ ਸਰਕਾਰ ਬਣੀ ਫ਼ਰੀਦਕੋਟ ਰਿਆਸਤ ਦੀ 636 ਏਕੜ ਜ਼ਮੀਨ ਦੀ ਮਾਲਕ

ਫਰੀਦਕੋਟ, 19 ਮਾਰਚ (ਪੱਤਰ ਪ੍ਰੇਰਕ) :  ਫ਼ਰੀਦਕੋਟ ਰਿਆਸਤ ਦੇ ਆਖਰੀ ਮਹਾਰਾਜਾ ਹਰਿੰਦਰ ਸਿੰਘ ਬਰਾੜ ਦੀ ਰਿਆਸਤ ਦੀ 636 ਏਕੜ (5,090 ਕਨਾਲ) ਜ਼ਮੀਨ ਦੀ ਪੰਜਾਬ ਸਰਕਾਰ ਮਾਲਕ ਬਣ ਗਈ ਹੈ। ਇਹ ਜ਼ਮੀਨ ਫ਼ਰੀਦਕੋਟ ਅਤੇ ਕੋਟਕਪੂਰਾ ਸ਼ਹਿਰ ਦੇ ਵਿਚਕਾਰ ਨੈਸ਼ਨਲ ਹਾਈਵੇਅ ‘ਤੇ ਸਥਿਤ ਹੈ ਅਤੇ ਇਸ ਦੀ ਮੌਜੂਦਾ ਕੀਮਤ ਕਰੀਬ ਇਕ ਹਜ਼ਾਰ ਕਰੋੜ ਰੁਪਏ ਤੋਂ ਉਪਰ ਹੈ। ਕੁਲੈਕਟਰ ਫ਼ਰੀਦਕੋਟ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੀਆਂ ਹਿਦਾਇਤਾਂ ਤੋਂ ਬਾਅਦ 636 ਏਕੜ ਜ਼ਮੀਨ ਪੰਜਾਬ ਸਰਕਾਰ ਦੀ ਮਾਲਕੀ ਐਲਾਨ ਦਿੱਤੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ 1949 ‘ਚ ਰਿਆਸਤਾਂ ਖਤਮ ਹੋਣ ਤੋਂ ਬਾਅਦ ਨਰੈਣਗੜ੍ਹ ਦੀ 636 ਏਕੜ ਜ਼ਮੀਨ ਦੀ ਮਾਲਕ ਪੈਪਸੂ ਸਰਕਾਰ ਬਣ ਗਈ ਸੀ ਪਰ ਇਸ ਜ਼ਮੀਨ ‘ਚ ਫ਼ਰੀਦਕੋਟ ਰਿਆਸਤ ਦੇ ਇਕ ਮੁਜ਼ਾਰੇ ਨਰਿੰਦਰ ਸਿੰਘ ਦਾ ਕਬਜ਼ਾ ਸੀ ਅਤੇ ਜ਼ਮੀਨ ਦੇ ਕੁਝ ਹਿੱਸੇ ਦੀ ਮਾਲਕੀ ਵੀ ਉਸ ਦੇ ਨਾਂ ‘ਤੇ ਸੀ ਅਤੇ ਵੱਖ-ਵੱਖ ਰਜਿਸਟਰੀਆਂ ਰਾਹੀਂ ਇਹ ਜ਼ਮੀਨ ਅੱਗੇ ਵੇਚ ਦਿੱਤੀ ਗਈ। 1998 ‘ਚ ਪੰਜਾਬ ਸਰਕਾਰ ਨੇ ਇਸ ਜ਼ਮੀਨ ਨੂੰ ਆਪਣੀ ਮਾਲਕੀ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਇਸ ਜ਼ਮੀਨ ‘ਤੇ ਕਾਬਜ਼ ਇਕ ਦਰਜਨ ਵਿਅਕਤੀਆਂ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ‘ਚ ਰਿੱਟ ਦਾਇਰ ਕਰ ਕੇ
ੰਜਾਬ ਸਰਕਾਰ ਦੀ ਇਸ ਕਾਰਵਾਈ ‘ਤੇ ਰੋਕ ਲਾਉਣ ਦੀ ਮੰਗ ਕੀਤੀ ਸੀ। ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ 9 ਦਸੰਬਰ, 2015 ਨੂੰ ਇਸ ਸਬੰਧੀ ਇਕ ਦਰਜਨ ਰਿੱਟ ਪਟੀਸ਼ਨਾਂ ਦਾ ਨਿਪਟਾਰਾ ਕਰਦਿਆਂ ਫ਼ਰੀਦਕੋਟ ਦੇ ਕੁਲੈਕਟਰ ਨੂੰ ਹਦਾਇਤ ਕੀਤੀ ਸੀ ਕਿ ਇਸ ਜ਼ਮੀਨ ਦਾ ਇੰਤਕਾਲ ਕਰਨ ਤੋਂ ਪਹਿਲਾਂ ਇਸ ਮਾਮਲੇ ਨਾਲ ਸਬੰਧਿਤ ਸਾਰੀਆਂ ਧਿਰਾਂ ਦੀ ਸੁਣਵਾਈ ਕੀਤੀ ਜਾਵੇ। ਕੁਲੈਕਟਰ ਨੇ ਇਸ ਮਾਮਲੇ ‘ਚ 70 ਦੇ ਕਰੀਬ ਧਿਰਾਂ ਨੂੰ ਸੁਣਨ ਤੋਂ ਬਾਅਦ 636 ਏਕੜ ਜ਼ਮੀਨ ਪੰਜਾਬ ਸਰਕਾਰ ਦੀ ਮਾਲਕੀ ਐਲਾਨ ਦਿੱਤੀ ਹੈ। ਇਸ ਤੋਂ ਇਲਾਵਾ ਇਸ ਜ਼ਮੀਨ ‘ਚ ਆਲੀਸ਼ਾਨ ਮੈਰਿਜ ਪੈਲੇਸ ਅਤੇ ਕਈ ਘਰ ਬਣੇ ਹੋਏ ਹਨ, ਜਿਨ੍ਹਾਂ ਦੀ ਹੋਂਦ ਨੂੰ ਹੁਣ ਖਤਰਾ ਪੈਦਾ ਹੋ ਗਿਆ ਹੈ। ਇਸ ਸਬੰਧੀ ਜ਼ਮੀਨਾਂ ‘ਤੇ ਕਾਬਜ਼ ਅਤੇ ਘਰਾਂ ‘ਚ ਰਹਿਣ ਵਾਲੇ ਲੋਕਾਂ ਨੇ ਕਿਹਾ ਕਿ ਉਹ ਇਸ ਫ਼ੈਸਲੇ ਖਿਲਾਫ਼ ਉੱਚ ਅਦਾਲਤ ‘ਚ ਜਾਣਗੇ।

About admin

Check Also

ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ ਯਸ਼ਵੰਤ ਸਿਨਹਾ ਅਤੇ ਸ਼ਤਰੂਘਨ ਸਿਨਹਾ  

ਆਨੰਦਪੁਰ ਸਾਹਿਬ, 21 ਮਈ(ਪੱਤਰ ਪ੍ਰੇਰਕ) : ਰਾਸ਼ਟਰ ਮੰਚ ਦੇ ਆਗੂ ਯਸ਼ਵੰਤ ਸਿਨਹਾ ਅਤੇ ਸ਼ਤਰੂਘਨ ਸਿਨਹਾ …

Leave a Reply

Your email address will not be published. Required fields are marked *