Breaking News
Home / Punjab / ਅਕਾਲੀ ਦਲ ਦੇ ਪ੍ਰਧਾਨ ਵੱਲੋਂ ਵਰਕਰਾਂ ਦੀ ਹੌਸਲਾ ਅਫ਼ਜ਼ਾਈ ਪਾਰਟੀ ਦੀ ਹਾਰ ਤੋਂ ਘਬਰਾਉਣ ਦੀ ਲੋੜ ਨਹੀਂ : ਸੁਖਬੀਰ ਬਾਦਲ

ਅਕਾਲੀ ਦਲ ਦੇ ਪ੍ਰਧਾਨ ਵੱਲੋਂ ਵਰਕਰਾਂ ਦੀ ਹੌਸਲਾ ਅਫ਼ਜ਼ਾਈ ਪਾਰਟੀ ਦੀ ਹਾਰ ਤੋਂ ਘਬਰਾਉਣ ਦੀ ਲੋੜ ਨਹੀਂ : ਸੁਖਬੀਰ ਬਾਦਲ

ਮਲੋਟ, 15 ਮਾਰਚ (ਆਰਤੀ ਕਮਲ) : ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ  ਸੁਖਬੀਰ ਸਿੰਘ ਬਾਦਲ ਮਲੋਟ ਵਿਖੇ ਵਿਸ਼ੇਸ਼ ਤੌਰ ‘ਤੇ ਪਾਰਟੀ ਵਰਕਰਾਂ ਨੂੰ ਵਿਧਾਨ ਸਭਾ ਚੋਣਾਂ ਦੀ ਹਾਰ ਵਿਚਲੀ ਮਿਲੀ ਨਮੋਸ਼ੀ ‘ਚੋਂ ਬਾਹਰ ਕੱਢਣ ਅਤੇ ਵਰਕਰਾਂ ਦੀ ਪੂਰੀ ਤਰਾਂ ਹੌਂਸਲਾ ਅਫਜਾਈ ਕਰਨ ਲਈ ਪੁੱਜੇ । ਇਸ ਮੌਕੇ ਅਬੋਹਰ ਰੋਡ ਪੈਲਸ ਵਿਚ ਵਰਕਰਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਪਾਰਟੀ ਦੀ ਹਾਰ ਤੋਂ ਘਬਰਾਉਣ ਦੀ ਲੋੜ ਨਹੀਂ ਕਿਉਂਕਿ ਇਹ ਤਾਂ ਦਸ ਸਾਲ ਦੇ ਲਗਾਤਾਰ ਰਾਜ ਭਾਗ ਵਿਚ ਸਾਹ ਲੈਣਾ ਜ਼ਰੂਰੀ ਸੀ ਜਿਸ ਕਰਕੇ ਪੰਜ ਸਾਲ ਅਰਾਮ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਸ ਮਗਰੋਂ ਲਗਾਤਾਰ ਫਿਰ ਦਸ ਸਾਲ ਰਾਜ ਕਰਾਂਗੇ ਤੇ ਫਿਰ ਪੰਜ ਸਾਲ ਅਰਾਮ ਕਰਕੇ ਪੰਜ ਸਾਲ ਰਾਜ ਕਰਾਂਗੇ
ਤੇ ਪੱਚੀ ਸਾਲ  ਪੂਰੇ ਕਰਾਂਗੇ । ਇਨੇ ਰਾਜਭਾਗ ਉਪਰੰਤ ਆਪਾਂ ਪੰਜਾਬ ਦੀ ਸੇਵਾ ਆਪਣੀ ਅਗਲੀ ਪੀੜੀ ਨੂੰ ਸੌਂਪ ਦਿਆਂਗੇ । ਸੁਖਬੀਰ ਦੀ ਇਸ ਤਰਾਂ ਦੀ ਹੌਂਸਲਾ ਅਫਜਾਈ ਨਾਲ ਢਿੱਲੇ ਪਏ ਵਰਕਰਾਂ ‘ਚ ਜੋਸ਼ ਭਰ ਗਿਆ ਤੇ ਉਹਨਾਂ ਅਕਾਲੀ ਦਲ ਜਿੰਦਾਬਾਦ ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ। ਪਾਰਟੀ ਪ੍ਰਧਾਨ ਨੇ ਪਾਰਟੀ ਵਰਕਰਾਂ ਨੂੰ ਇਹਨਾਂ ਪੰਜ ਸਾਲਾਂ ਦੌਰਾਨ ਇਕਜੁੱਟ ਹੋ ਕਿ ਰਹਿਣ ਦੀ ਸਲਾਹ ਦਿੱਤੀ ਤੇ ਕਿਹਾ ਕਿ ਅਗਰ ਜਿਲ੍ਹੇ ਅੰਦਰ ਕਿਸੇ ਵਰਕਰ ਨਾਲ ਧੱਕਾ ਹੁੰਦਾ ਹੈ ਤਾਂ ਪਾਰਟੀ ਦੇ ਜਿਲ੍ਹਾ ਪ੍ਰਧਾਨ ਜਥੇਦਾਰ ਦਿਆਲ ਸਿੰਘ ਕੋਲਿਆਂਵਾਲੀ ਦੀ ਅਗਵਾਈ ਵਿਚ ਵਰਕਰ ਇਕੱਠੇ ਹੋ ਕਿ ਸਾਹਮਣਾ ਕਰਨ । ਉਹਨਾਂ ਕਿਹਾ ਕਿ ਪਾਰਟੀ ਦੀ ਹਾਰ ਤੋਂ ਵਰਕਰਾਂ ਨੂੰ ਮੂੰਹ ਲੁਕਾਉਣ ਦੀ ਲੋੜ ਨਹੀ ਅਤੇ ਉਹ ਆਪਣੇ ਪਿੰਡਾਂ ਸ਼ਹਿਰਾਂ ਵਿਚ ਹਿੱਕ ਤਾਣ ਕਿ ਚੱਲਣ ਅਤੇ ਲੋਕਾਂ ਦੀ ਸੇਵਾ ਪਹਿਲਾਂ ਤਰਾਂ ਹੀ ਕਰਦੇ ਰਹਿਣ । ਸੁਖਬੀਰ ਬਾਦਲ ਨੇ ਮਹੌਲ ਖੁਸ਼ਨੁਮਾ ਕਰਦਿਆਂ ਇਹ ਵੀ ਕਿਹਾ ਕਿ ਇਸ ਦੌਰਾਨ ਆਪਣੇ ਸਾਥੀ ਕਾਂਗਰਸੀਆਂ ਨੂੰ ਪਿੰਡਾਂ ਦੇ ਵਿਕਾਸ, ਨੌਕਰੀਆਂ, ਕਿਰਸਾਨੀ ਕਰਜੇ ਮੁਆਫੀ ਤੇ ਨੌਜਵਾਨਾਂ ਲਈ ਮੋਬਾਇਲਾਂ ਦੇਣ ਆਦਿ ਕਾਂਗਰਸ ਪਾਰਟੀ ਦੇ ਵਾਅਦਿਆਂ ਦੀ ਯਾਦ ਵੀ ਦਿਵਾਂਉਦੇ ਰਹਿਣ । ਉਹਨਾਂ ਕਿਹਾ ਕਿ ਕੈਪਟਨ ਨੇ ਸੱਤਾ ਪ੍ਰਾਪਤੀ ਲਈ ਖੋਖਲੇ ਵਾਅਦੇ ਕੀਤੇ ਹਨ ਤੇ ਉਹ ਆਪਣੇ ਵਾਅਦੇ ਪੂਰੇ ਨਹੀ ਕਰ ਸਕਣਗੇ ਕਿ ਨਹੀ ਇਹ ਆਉਣ ਵਾਲਾ ਸਮਾਂ ਸਾਫ ਕਰ ਦੇਵੇਗਾ । ਸੁਖਬੀਰ ਬਾਦਲ ਦੇ ਸੰਬੋਧਨ ਤੋਂ ਪਹਿਲਾਂ ਮਲੋਟ ਤੋਂ ਅਕਾਲੀ ਉਮੀਦਵਾਰ ਦਰਸ਼ਨ ਸਿੰਘ ਕੋਟਫੱਤਾ ਨੇ ਮਲੋਟ ਵਾਸੀਆਂ ਦਾ ਚੋਣਾ ਵਿਚ ਪੂਰਾ ਸਹਿਯੋਗ ਕਰਨ ਲਈ ਧੰਨਵਾਦ ਕੀਤਾ ਤੇ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਦਾ ਮਲੋਟ ਵਿਖੇ ਪੁੱਜਣ ਤੇ ਸਵਾਗਤ ਕੀਤਾ । ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਜਥੇਦਾਰ ਦਿਆਲ ਸਿੰਘ ਕੋਲਿਆਂਵਾਲੀ, ਸ੍ਰੀ ਮੁਕਤਸਰ ਸਾਹਿਬ ਤੋਂ ਵਿਧਾਇਕ ਰੋਜੀ ਬਰਕੰਦੀ, ਵਿਨੀਤ ਮਾਨ ਹੈਪੀ, ਓ.ਐਸ.ਡੀ ਸਤਿੰਦਰਜੀਤ ਸਿੰਘ ਮੰਟਾ ਰੋੜਾਂਵਾਲੀ, ਚੇਅਰਮੈਨ ਬਸੰਤ ਸਿੰਘ ਕੰਗ, ਚੇਅਰਮੈਨ ਅਮਰਜੀਤ ਸਿੰਘ ਜੰਡਵਾਲਾ, ਚੇਅਰਮੈਨ ਰਾਜ ਰੱਸੇਵਟ, ਚੇਅਰਮੈਨ ਜੱਸਾ ਕੰਗ, ਪ੍ਰਧਾਨ ਨਿੱਪੀ ਔਲਖ, ਪਿੰਦਰ ਕੰਗ, ਪ੍ਰਧਾਨ ਲੱਪੀ ਈਨਾਖੇੜਾ, ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਬਰਾੜ, ਪ੍ਰਧਾਨ ਕੁਲਵਿੰਦਰ ਪੂਨੀਆ, ਪ੍ਰਧਾਨ ਵੀਰਪਾਲ ਕੌਰ ਤਰਮਾਲਾ, ਪ੍ਰਧਾਨ ਸਤਪਾਲ ਮੋਹਲਾਂ, ਪ੍ਰਧਾਨ ਲੱਕੀ ਉੜਾਂਗ, ਪ੍ਰਧਾਨ ਗੁਰਜੀਤ ਗਿੱਲ, ਸਰਪੰਚ ਸੁਖਪਾਲ ਸਿੰਘ ਅਤੇ ਨਗਰ ਕੌਂਸਲਰਾਂ ਵਿਚ ਪ੍ਰਦੀਪ ਰੱਸੇਵਟ, ਹੈਪੀ ਮੱਕੜ, ਸੁਰਮੁੱਖ ਸਿੰਘ ਤੋਂ ਇਲਾਵਾ ਵੱਡੀ ਗਿਣਤੀ ‘ਚ ਅਕਾਲੀ ਆਗੂਆਂ ਤੇ ਵਰਕਰਾਂ ਦਾ ਭਾਰੀ ਇਕੱਠ ਸੀ।

About admin

Check Also

ਬਾਦਲ ਨੇ ਅਮਿਤ ਨੂੰ ਕੀਤੇ ਅਣਗੌਲਿਆਂ ਕਰਨ ਦੇ ਗਿਲੇ

ਕਮਲਾ ਸ਼ਰਮਾ ================ ਚੰਡੀਗੜ੍ਹ, 7 ਜੂਨ : ਚੰਡੀਗੜ੍ਹ ਵਿਖੇ ਬੰਦ ਕਮਰਾ ਮੀਟਿੰਗ ਦੌਰਾਨ ਸ਼੍ਰੋਮਣੀ ਅਕਾਲੀ …

Leave a Reply

Your email address will not be published. Required fields are marked *