Breaking News
Home / India / ਕਸ਼ਮੀਰ ਵਿੱਚ ਮੁਕਾਬਲੇ ਦੌਰਾਨ ਤਿੰਨ ਅਤਿਵਾਦੀ ਢੇਰ, ਇਕ ਪੁਲਿਸ ਜਵਾਨ ਸ਼ਹੀਦ

ਕਸ਼ਮੀਰ ਵਿੱਚ ਮੁਕਾਬਲੇ ਦੌਰਾਨ ਤਿੰਨ ਅਤਿਵਾਦੀ ਢੇਰ, ਇਕ ਪੁਲਿਸ ਜਵਾਨ ਸ਼ਹੀਦ

ਸ਼੍ਰੀਨਗਰ੍ਹ, 5 ਮਾਰਚ (ਚ. ਨ. ਸ.):— ਜੰਮੂ ਕਸ਼ਮੀਰ ‘ਚ ਪੁਲਵਾਮਾ ਜ਼ਿਲੇ ਦੇ ਤਰਾਲ ‘ਚ ਸੁਰੱਖਿਆ ਫੋਰਸ ਨਾਲ ਮੁਕਾਬਲੇ ਦੌਰਾਨ ਤਿੰਨ ਅਤਿਵਾਦੀ ਢੇਰ ਹੋ ਗਏ। ਇਸ ਦੌਰਾਨ ਇਕ ਪੁਲਿਸ ਕਰਮਚਾਰੀ ਮੰਜ਼ੂਰ ਅਹਿਮਦ ਵੀ ਸ਼ਹੀਦ ਹੋ ਗਏ, ਜਦਕਿ ਫੌਜ ਦੇ ਦੋ ਹੋਰ ਜਵਾਨ ਅਤੇ ਇਕ ਸੀ.ਆਰ.ਪੀ.ਐੱਫ. ਕਾਂਸਟੇਬਲ ਵੀ ਜ਼ਖਮੀ ਹੋਏ ਹਨ। ਜਾਣਕਾਰੀ ਮੁਤਾਬਕ ਅਤਿਵਾਦੀ ਸੰਗਠਨ ਹਿਜ਼ੁਬੁਲ ਮੁਜਾਹਿਦੀਨ ਦਾ ਮੈਂਬਰ ਬੁਰਹਾਨ ਵਾਨੀ ਇਸੇ ਖੇਤਰ ਦਾ ਰਹਿਣ ਵਾਲਾ ਸੀ। ਫੌਜ ਨੂੰ ਸ਼ੱਕ ਹੈ ਕਿ ਬੁਰਹਾਨ ਦਾ ਸੱਜਾ ਹੱਥ ਅਤੇ ਹਿਜ਼ਬੁਲ ਦਾ ਟਾਪ ਕਮਾਂਡਰ ਸਬਜ਼ਾਰ ਅਹਿਮਦ ਸਮੇਤ 2-3 ਅਤਿਵਾਦੀ ਅਜੇ ਵੀ ਇੱਥੇ ਲੁਕੇ ਹੋਏ ਹਨ। ਫਿਲਹਾਲ ਫੌਜ ਨੇ ਪੂਰੇ ਇਲਾਕੇ ਨੂੰ ਘੇਰ ਰੱਖਿਆ ਹੈ ਅਤੇ ਮੁਕਾਬਲਾ ਅਜੇ ਵੀ ਜਾਰੀ ਹੈ। ਜ਼ਿਕਰਯੋਗ ਹੈ ਕਿ ਅਸਲ ‘ਚ ਸੁਰੱਖਿਆ ਫੋਰਸ ਨੂੰ ਇੱਥੇ ਇਕ ਮਕਾਨ ‘ਚ ਹਿਜ਼ਬੁਲ ਮੁਜਾਹਿਦੀਨ ਦੇ 4-5 ਅਤਿਵਾਦੀਆਂ ਦੇ ਲੁਕੇ ਹੋਣ ਦੀ ਸੂਚਨਾ ਮਿਲੀ ਸੀ। ਅਧਿਕਾਰਤ ਸੂਤਰਾਂ ਦਾ ਕਹਿਣਾ ਹੈ ਕਿ ਇਸ ਸੂਚਨਾ ਦੇ ਆਧਾਰ ‘ਤੇ ਫੌਜ ਨੇ ਇਲਾਕੇ ‘ਚ ਤਲਾਸ਼ੀ ਮੁੰਹਿਮ ਚਲਾਈ ਸੀ। ਸ਼ਾਮ ਨੂੰ ਸੁਰੱਖਿਆ ਫੋਰਸ ਨੇ ਜਦੋਂ ਮਕਾਨ ਨੂੰ ਘੇਰਿਆ, ਤਾਂ ਬੌਖਲਾਏ ਅੱਤਵਾਦੀਆਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ, ਜਿਸ ਦਾ ਸੁਰੱਖਿਆ ਫੋਰਸ ਨੇ ਜਵਾਬ ਦਿੱਤਾ ਅਤੇ ਦੋਹਾਂ ਪਾਸਿਓਂ ਭਾਰੀ ਗੋਲੀਬਾਰੀ ਸ਼ੁਰੂ ਹੋ ਗਈ। ਸੁਰੱਖਿਆ ਫੋਰਸ ਨੇ ਇਸ ਆਪਰੇਸ਼ਨ ‘ਚ ਮਕਾਨ ਦਾ ਅੱਧਾ ਹਿੱਸਾ ਢੇਰੀ ਕਰ ਦਿੱਤਾ ਪਰ ਅਤਿਵਾਦੀਆਂ ਵਲੋਂ ਗੋਲੀਬਾਰੀ ਜਾਰੀ ਰਹੀ। ਇਸ ਤੋਂ ਪਹਿਲਾਂ ਸੂਤਰਾਂ ਨੇ ਦੱਸਿਆ ਕਿ ਇਸ ਮੁਕਾਬਲੇ ਤੋਂ ਬਾਅਦ ਇਕ ਪਾਕਿਸਤਾਨੀ ਅਤਿਵਾਦੀ ਦੀ ਲਾਸ਼ ਬਰਾਮਦ ਹੋਈ ਹੈ, ਜਦਕਿ ਬਾਕੀ ਅੱਤਵਾਦੀਆਂ ਦੀ ਤਲਾਸ਼ ਜਾਰੀ ਹੈ। ਉਨ੍ਹਾਂ ਨੇ ਕਿਹਾ ਕਿ ਮੁਕਾਬਲੇ ਵਾਲੇ ਸਥਾਨ ‘ਤੇ ਪ੍ਰਦਰਨਸ਼ਨਕਾਰੀਆਂ ਦੇ ਜਮਾ ਹੋਣ ਦੇ ਕਾਰਨ ਇਲਾਕੇ ‘ਚ ਕਰਫਿਊ ਲਾ ਦਿੱਤਾ ਗਿਆ ਹੈ। ਇਨ੍ਹਾਂ ਪ੍ਰਦਰਸ਼ਨਕਾਰੀਆਂ ਨੇ ਸੀ.ਆਰ.ਪੀ.ਐੱਫ. ਦੇ ਇਕ ਜਵਾਨ ਦੀ ਬੰਦੂਕ ਖੋਹ ਲਈ ਸੀ।

About admin

Check Also

ਲੋਕ ਸਭਾ ‘ਚ ਤਿੰਨ ਤਲਾਕ ਬਿੱਲ ਪਾਸ

ਨਵੀਂ ਦਿੱਲੀ, 28 ਦਸੰਬਰ (ਚੜ੍ਹਦੀਕਲਾ ਬਿਊਰੋ) : ਤਿੰਨ ਤਲਾਕ ‘ਤੇ ਹੁਣ ਤਕ ਦੇ ਸਾਰੇ ਸੋਧ …

Leave a Reply

Your email address will not be published. Required fields are marked *