Breaking News
Home / India / ਜੇ ਮੋਦੀ ਦੀ ਛਾਤੀ 56 ਇੰਚ ਹੈ ਤਾਂ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ : ਰਾਹੁਲ ਗਾਂਧੀ

ਜੇ ਮੋਦੀ ਦੀ ਛਾਤੀ 56 ਇੰਚ ਹੈ ਤਾਂ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ : ਰਾਹੁਲ ਗਾਂਧੀ

ਮਹਾਰਾਜਗੰਜ, 2 ਮਾਰਚ (ਚ.ਨ.ਸ.) :  ਕਾਂਗਰਸ ਉਪ-ਪ੍ਰਧਾਨ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ 56 ਇੰਚ ਦੀ ਛਾਤੀ ਹੋਣ ਦਾ ਦਾਅਵਾ ਕਰਨ ਵਾਲੇ ਮੋਦੀ ਕਿਸਾਨਾਂ ਦਾ ਕਰਜ਼ਾ ਮੁਆਫ ਕਰਕੇ ਦਿਖਾਉਣ। ਰਾਹੁਲ ਨੇ ਇੱਥੇ ਇਕ ਚੋਣ ਰੈਲੀ ‘ਚ ਪ੍ਰਧਾਨ ਮੰਤਰੀ ਮੋਦੀ ‘ਤੇ ਤਿੱਖਾ ਹਮਲਾ ਬੋਲਦਿਆਂ ਕਿਹਾ, ”ਉਹ ਸਿਰਫ ਵਾਅਦੇ ਕਰਦੇ ਹਨ, ਅਸੀਂ ਕੰਮ ਕਰਾਂਗੇ। ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦਾ ਵਾਅਦਾ ਵੀ ਫੇਲ ਹੋ ਗਿਆ। ਕਿਸਾਨਾਂ ਦਾ ਕਰਜ਼ਾ ਮੁਆਫ ਨਹੀਂ ਹੋਇਆ। ਜੇਕਰ ਮੋਦੀ ਦੀ ਛਾਤੀ ਅਸਲ ‘ਚ 56 ਇੰਚ ਦੀ ਹੈ ਤਾਂ ਕਿਸਾਨਾਂ ਦਾ ਕਰਜ਼ਾ ਮੁਆਫ ਕਰ ਦੇਣ।” ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਝੂਠ ਦੀ ਸਿਆਸਤ ਕਰਦੇ ਹਨ। ਉਹ ਉੱਤਰ ਪ੍ਰਦੇਸ਼ ‘ਚ ਭਾਜਪਾ ਦੀ ਸਰਕਾਰ ਬਣਨ ‘ਤੇ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਦੀ ਗੱਲ ਕਹਿ ਰਹੇ ਹਨ। ਜੇਕਰ ਉਨ੍ਹਾਂ ਕਰਜ਼ਾ ਮੁਆਫ ਹੀ ਕਰਨਾ ਹੈ ਤਾਂ ਆਪਣੀ ਕੈਬਨਿਟ ‘ਚ ਪ੍ਰਸਤਾਵ ਪਾਸ ਕਰਕੇ ਕਰਜ਼ਾ ਮੁਆਫ ਕਰ ਦੇਣ। ਇਸ ਲਈ ਸੂਬੇ ‘ਚ ਭਾਜਪਾ ਦੀ ਸਰਕਾਰ ਬਣਨਾ ਜ਼ਰੂਰੀ ਨਹੀਂ ਹੈ। ਉਹ ਜਨਤਾ ਨੂੰ ਗੁੰਮਰਾਹ ਕਿਉਂ ਕਰ ਰਹੇ ਹਨ?  ਪੀ. ਐਮ. ਮੋਦੀ ‘ਤੇ ਨਫਰਤ ਫੈਲਾਉਣ ਦੀ ਸਿਆਸਤ ਕਰਨ ਦਾ ਦੋਸ਼ ਲਾਉਂਦਿਆਂ ਉਨ੍ਹਾਂ ਕਿਹਾ ਕਿ ਉਹ ਉੱਤਰ ਪ੍ਰਦੇਸ਼ ਨੂੰ ਨਫਰਤ ਦਾ ਸੂਬਾ ਨਹੀਂ ਬਣਨ ਦੇਣਗੇ। ਮੋਦੀ ਨੌਜਵਾਨਾਂ ਨੂੰ ਰੋਜ਼ਗਾਰ ਦੇਣ, ਨਹੀਂ ਤਾਂ ਸਾਲ 2019 ‘ਚ ਦੇਸ਼ ਦੀ ਜਨਤਾ ਉਨ੍ਹਾਂ ਨੂੰ ਗੁਜਰਾਤ ਭੇਜ ਦੇਵੇਗੀ।

About admin

Check Also

ਸਹਿਣਸ਼ੀਲਤਾ ਸਾਡੀ ਪਹਿਚਾਣ ਤੇ ਅਨੇਕਤਾ ਤਾਕਤ: ਪ੍ਰਣਬ ਮੁਖਰਜੀ

ਚੜ੍ਹਦੀਕਲਾ ਬਿਊਰੋ ================ ਨਾਗਪੁਰ, 7 ਜੂਨ : ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਰਾਸ਼ਟਰੀ ਸਵੈਮ ਸੇਵਕ …

Leave a Reply

Your email address will not be published. Required fields are marked *