Breaking News
Home / India / ਦਿੱਲੀ ਗੁਰਦੁਆਰਾ ਚੋਣਾਂ ‘ਚ 45.76 ਫੀਸਦੀ ਵੋਟਿੰਗ 1 ਮਾਰਚ ਨੂੰ ਹੋਵੇਗਾ ਨਤੀਜਿਆਂ ਦਾ ਐਲਾਨ

ਦਿੱਲੀ ਗੁਰਦੁਆਰਾ ਚੋਣਾਂ ‘ਚ 45.76 ਫੀਸਦੀ ਵੋਟਿੰਗ 1 ਮਾਰਚ ਨੂੰ ਹੋਵੇਗਾ ਨਤੀਜਿਆਂ ਦਾ ਐਲਾਨ

ਨਵੀਂ ਦਿੱਲੀ, 26 ਫਰਵਰੀ (ਚ.ਨ.ਸ.) :  ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਲਈ ਕਰਵਾਈਆਂ ਗਈਆਂ ਵੋਟਾਂ 5 ਵਜੇ ਤਕ ਅਮਨ-ਅਮਾਨ ਨਾਲ ਮੁਕੰਮਲ ਹੋ ਗਈਆਂ। ਸਵੇਰੇ 8 ਵਜੇ ਤੋਂ ਸ਼ੁਰੂ ਹੋਈਆਂ ਇਨ੍ਹਾਂ ਚੋਣਾਂ ਵਿਚ ਸ਼ਾਮ 5 ਵਜੇ ਤਕ ਸਿਰਫ 45.76 ਫੀਸਦੀ ਵੋਟਿੰਗ ਹੀ ਦਰਜ ਕੀਤੀ ਗਈ। ਕੁਲ 46 ਸੀਟਾਂ ‘ਤੇ ਹੋਈਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਨਤੀਜੇ 1 ਮਾਰਚ ਨੂੰ ਆਉਣਗੇ। ਦੱਸਣਯੋਗ ਹੈ ਕਿ ਇਨ੍ਹਾਂ ਚੋਣਾਂ ਲਈ 560 ਵੋਟਿੰਗ ਬੂਥ ਬਣਾਏ ਗਏ ਸਨ। ਜਿਨ੍ਹਾਂ ਵਿਚੋਂ  119 ਨੂੰ ਸੰਵੇਦਨਸ਼ੀਲ ਅਤੇ 63 ਅਤਿ ਸੰਵੇਦਨਸ਼ੀਲ ਐਲਾਨਿਆ ਗਿਆ ਸੀ।
ਕਮੇਟੀ ਦੀਆਂ ਕੁੱਲ 3,80,091 ਵੋਟਾਂ ਵਿੱਚੋਂ ਸਿਰਫ 1,36,152 ਵੋਟਾਂ ਹੀ ਪਈਆਂ। ਵਾਰਡ ਨੰਬਰ 24 ਵਿੱਚ ਔਰਤਾਂ ਨੇ ਸਭ ਤੋਂ ਵੱਧ 2127 ਵੋਟਾਂ ਪਾਈਆਂ ਜਦਕਿ ਵਾਰਡ ਨੰਬਰ 22 ਵਿੱਚ ਸਭ ਤੋਂ ਘੱਟ 830 ਸਿੱਖ ਔਰਤਾਂ ਵੋਟਾਂ ਪਾਉਣ ਆਈਆਂ। ਇਸੇ ਤਰ੍ਹਾਂ ਵਾਰਡ ਨੰਬਰ 7 ਵਿੱਚ 1974 ਵੋਟਾਂ ਪਾ ਕੇ ਮਰਦ ਸਿੱਖ ਵੋਟਰ ਅੱਗੇ ਰਹੇ ਜਦਕਿ ਵਾਰਡ ਨੰਬਰ 22 ਵਿੱਚ ਸਭ ਤੋਂ ਘੱਟ 979 ਵੋਟਾਂ ਦਰਜ ਕੀਤੀਆਂ ਗਈਆਂ। ਕੁੱਲ ਮਿਲਾ ਕੇ ਵੋਟਿੰਗ ਸ਼ਾਂਤੀਪੂਰਵਕ ਸੰਪੰਨ ਹੋਈ, ਪਰ ਇੱਕਾ-ਦੁੱਕਾ ਥਾਵਾਂ ‘ਤੇ ਜਾਅਲੀ ਵੋਟਾਂ ਪਾਉਣ ਦੇ ਮਾਮਲੇ ਵੀ ਦਿਖੇ। ਜ਼ਿਕਰਯੋਗ ਹੈ ਕਿ ਇਸ ਵਾਰ ਡੀ.ਐਸ.ਜੀ.ਐਮ.ਸੀ. ਚੋਣਾਂ ‘ਚ ਕੁੱਲ 334 ਉਮੀਦਵਾਰ ਮੈਦਾਨ ‘ਚ ਸਨ। ਇਨ੍ਹਾਂ ‘ਚ 5 ਰਜਿਸਟਰਡ ਦਲ ਹਨ, ਜਿਨ੍ਹਾਂ ‘ਚ ਸਿਆਸੀ, ਧਾਰਮਿਕ ਅਤੇ ਆਜ਼ਾਦ ਦਲਾਂ ਦੇ ਉਮੀਦਵਾਰ ਸ਼ਾਮਲ ਹਨ।
ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ 46 ਉਮੀਦਵਾਰ, ਸ਼੍ਰੋਮਣੀ ਅਕਾਲੀ ਦਲ (ਦਿੱਲੀ) ਦੇ 46, ਪੰਥਕ ਸੇਵਾ ਦਲ ਦੇ 38 ਉਮੀਦਵਾਰ, ਆਮ ਅਕਾਲੀ ਦਲ ਦੇ 9 ਅਤੇ ਅਕਾਲ ਸਹਾਇ ਵੈਲਫੇਅਰ ਸੋਸਾਇਟੀ ਦੇ 11 ਉਮੀਦਵਾਰ ਮੈਦਾਨ ‘ਚ ਹਨ। ਇਨ੍ਹਾਂ ਸਿਆਸੀ ਦਲਾਂ ਦੇ ਉਮੀਦਵਾਰਾਂ ਨੂੰ ਟੱਕਰ ਦੇਣ ਲਈ ਮੈਦਾਨ ‘ਚ 184 ਆਜ਼ਾਦ ਉਮੀਦਵਾਰ ਮੈਦਾਨ ‘ਚ ਡਟੇ ਹਨ।

About admin

Check Also

ਸਹਿਣਸ਼ੀਲਤਾ ਸਾਡੀ ਪਹਿਚਾਣ ਤੇ ਅਨੇਕਤਾ ਤਾਕਤ: ਪ੍ਰਣਬ ਮੁਖਰਜੀ

ਚੜ੍ਹਦੀਕਲਾ ਬਿਊਰੋ ================ ਨਾਗਪੁਰ, 7 ਜੂਨ : ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਰਾਸ਼ਟਰੀ ਸਵੈਮ ਸੇਵਕ …

Leave a Reply

Your email address will not be published. Required fields are marked *