Breaking News
Home / Punjab / ਐਸ.ਵਾਈ.ਐਲ. ਮਾਮਲਾ ਚੌਟਾਲਾ ਦੀ ਸਮਰਥਕਾਂ ਸਮੇਤ

ਐਸ.ਵਾਈ.ਐਲ. ਮਾਮਲਾ ਚੌਟਾਲਾ ਦੀ ਸਮਰਥਕਾਂ ਸਮੇਤ

ਰਾਜਪੁਰਾ ਅਦਾਲਤ ‘ਚ ਪੇਸ਼ੀ ਅੱਜ

ਪਟਿਆਲਾ, 26 ਫਰਵਰੀ (ਗੁਰਮੁੱਖ ਰੁਪਾਣਾ): ਸਤਲੁਜ-ਯਮੁਨਾ ਲਿੰਕ ਮਾਮਲੇ ‘ਚ ਨਹਿਰ ਨੂੰ ਖ਼ੁਦ ਪੁੱਟਣ ਦੀ ਕੋਸ਼ਿਸ਼ ਕਰਨ ਸਬੰਧੀ ਜੇਲ੍ਹ ਵਿੱਚ ਬੰਦ ਹਰਿਆਣਾ ਦੇ ਇਨੈਲੋ ਆਗੂ ਅਭੈ ਚੋਟਾਲਾ ਸਮੇਤ ਉਸ ਦੇ 73 ਸਮਰਥਕਾਂ ਦੀ ਅੱਜ ਅਦਾਲਤ ਵਿਚ ਪੇਸ਼ੀ ਹੋਵੇਗੀ। ਉਨ੍ਹਾਂ ਨੂੰ ਅੱਜ ਰਾਜਪੁਰਾ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ, ਜਿਥੇ ਇਹ ਆਪਣੀ ਜ਼ਮਾਨਤ ਅਰਜ਼ੀ ਦਾਇਰ ਕਰ ਸਕਦੇ ਹਨ। ਇਸ ਸਮੇਂ ਪਟਿਆਲਾ ਦੀ ਕੇਂਦਰੀ ਜੇਲ੍ਹ ‘ਚ ਇਨੈਲੋ ਦੇ 2 ਸੰਸਦ, 18 ਵਿਧਾਇਕ, 73 ਸੀਨੀਅਰ ਆਗੂ ਅਤੇ ਅਭੈ ਚੋਟਾਲਾ ਅਤੇ ਉਨ੍ਹਾਂ ਦੇ ਪੁੱਤਰ ਅਰਜੁਨ ਚੋਟਾਲਾ ਵੀ ਬੰਦ ਹਨ। ਉਨ੍ਹਾਂ ਦੇ ਖਿਲਾਫ ਪੁਲਿਸ ਨੇ ਦਫ਼ਾ 144 ਅਧੀਨ ਥਾਣਾ ਸ਼ੰਭੂ ਵਿਖੇ ਆਈ.ਪੀ.ਸੀ. ਦੀ ਧਾਰਾ 188 ਤਹਿਤ ਐਫ.ਆਈ. ਆਰ. ਨੰਬਰ 14 ਦਰਜ ਕੀਤੀ ਹੋਈ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਅੱਜ ਸੋਮਵਾਰ ਨੂੰ ਇਨ੍ਹਾਂ ਆਗੂਆਂ ਦੀ ਅਦਾਲਤੀ ਪੇਸ਼ੀ ਸਮੇਂ ਇਨੈਲੋ ਦੇ ਭਾਰੀ ਗਿਣਤੀ ਵਿਚ ਆਗੂ ਅਤੇ ਵਰਕਰ ਰਾਜਪੁਰਾ ਦੀ ਅਦਾਲਤ ਵਿਚ ਧਰਨੇ ਦੇ ਰੂਪ ਵਿੱਚ ਇਕੱਠ ਕਰਕੇ ਹੰਗਾਮਾ ਕਰ ਸਕਦੇ ਹਨ।
ਇਥੇ ਦੱਸਣਯੋਗ ਹੈ ਕਿ ਬੀਤੇ ਦਿਨੀਂ ਇਨੈਲੋ ਦੇ ਵੱਡੀ ਗਿਣਤੀ ਵਿੱਚ ਕਾਰਕੂਨਾਂ ਵੱਲੋਂ ਐਸ.ਵਾਈ.ਐਲ. ਮਾਰਚ ਦੇ ਰੂਪ ਵਿੱਚ ਜੀ.ਟੀ. ਰੋਡ ਰਾਹੀਂ ਹਰਿਆਣਾ ਤੋਂ ਪੰਜਾਬ ਵਿੱਚ ਜਬਰੀ ਦਾਖ਼ਲ ਹੋਣ ਦੀ ਕੋਸਿਸ਼ ਕੀਤੀ ਗਈ ਸੀ। ਇਸ ਦੌਰਾਨ ਉਨ੍ਹਾਂ ਸੰਭੂ ਬਾਰਡਰ ਤੋਂ ਬੀਤੀ ਸ਼ਾਮ ਧਾਰਾ 144 ਦੀ ਉਲੰਘਣਾ ਦੇ ਦੋਸ਼ ਹੇਠ ਪਟਿਆਲਾ ਪੁਲਿਸ ਨੇ ਅਭੇ ਚੋਟਾਲਾ, ਚਰਨਜੀਤ ਸਿੰਘ ਰੋੜੀ, ਰਾਮ ਕੁਮਾਰ ਕਸ਼ਅਪ, ਅਰਜੁਨ ਚੋਟਾਲਾ ਸਮੇਤ ਇਨੈਲੋ ਦੇ 74 ਕਾਰਕੂੰਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਇਨ੍ਹਾਂ ਨੂੰ ਗ੍ਰਿਫਤਾਰ ਕਰਕੇ ਪੁਲਿਸ ਨੇ ਦਫ਼ਾ 144 ਅਧੀਨ ਥਾਣਾ ਸੰਭੂ ਵਿਖੇ ਆਈ.ਪੀ.ਸੀ. ਦੀ ਧਾਰਾ 188 ਤਹਿਤ ਐਫ.ਆਈ.ਆਰ. ਨੰਬਰ 14 ਦਰਜ ਕਰ ਦਿਤੀ ਸੀ। ਗ੍ਰਿਫਤਾਰੀ ਤੋਂ ਬਾਅਦ ਇਨਾਂ ਸਾਰਿਆਂ ਨੂੰ ਦੇਰ ਰਾਤ ਕਰੀਬ 9 ਵਜੇ ਐਸ. ਡੀ. ਐਮ. ਰਾਜਪੁਰਾ ਸ਼੍ਰੀ ਹਰਪ੍ਰੀਤ ਸਿੰਘ ਸੂਦਨ ਦੀ ਅਦਾਲਤ ਵਿੱਚ ਪੇਸ਼ ਕੀਤਾ ਸੀ, ਜਿਥੇ ਐਸ.ਡੀ.ਐਮ. ਨੇ ਇਨ੍ਹਾਂ ਸਾਰਿਆਂ ਨੂੰ 27 ਫਰਵਰੀ 2017 ਤੱਕ ਕੇਂਦਰੀ ਜੇਲ੍ਹ ਪਟਿਆਲਾ ਵਿਖੇ ਭੇਜ ਦਿੱਤਾ ਸੀ। ਜ਼ਿਕਰਯੋਗ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ ਦੇ 11 ਮਾਰਚ ਨੂੰ ਨਤੀਜੇ ਆਉਣੇ ਹਨ। ਚੋਣ ਨਤੀਜੇ ਆਉਣ ਤੋਂ ਪਹਿਲਾਂ ਹੀ ਪੰਜਾਬ ‘ਚ ਗਠਿਤ ਹੋਣ ਵਾਲੀ ਨਵੀਂ ਸਰਕਾਰ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਐੱਸ. ਵਾਈ. ਐੱਲ. ਦਾ ਮੁੱਦਾ ਹੈ। ਹਰਿਆਣਾ ‘ਚ ਇਨੈਲੋ ਨੇਤਾ ਅਭੈ ਚੌਟਾਲਾ ਵੱਲੋਂ 23 ਫਰਵਰੀ ਨੂੰ ਪੰਜਾਬ ‘ਚ ਦਾਖਲ ਹੋ ਕੇ ਐੱਸ. ਵਾਈ. ਐੱਲ. ਦੀ ਖੋਦਾਈ ਲਈ ਕੋਸਿਸ ਕੀਤੀ ਗਈ ਸੀ। ਇਸ ਕਾਰਨ ਉਨ੍ਹਾਂ ਨੂੰ ਗ੍ਰਿਫਤਾਰ ਕਰਕੇ ਪਟਿਆਲਾ ਜੇਲ ਵਿਚ ਬੰਦ ਕਰ ਦਿੱਤਾ ਗਿਆ।

About admin

Check Also

ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ ਯਸ਼ਵੰਤ ਸਿਨਹਾ ਅਤੇ ਸ਼ਤਰੂਘਨ ਸਿਨਹਾ  

ਆਨੰਦਪੁਰ ਸਾਹਿਬ, 21 ਮਈ(ਪੱਤਰ ਪ੍ਰੇਰਕ) : ਰਾਸ਼ਟਰ ਮੰਚ ਦੇ ਆਗੂ ਯਸ਼ਵੰਤ ਸਿਨਹਾ ਅਤੇ ਸ਼ਤਰੂਘਨ ਸਿਨਹਾ …

Leave a Reply

Your email address will not be published. Required fields are marked *