Breaking News
Home / India / ਭਾਰਤ-ਪਾਕਿ ਸਰਹੱਦ ‘ਤੇ ਸਥਿਤੀ ਪਹਿਲਾਂ ਨਾਲੋਂ ਬਿਹਤਰ : ਪਾਰੀਕਰ

ਭਾਰਤ-ਪਾਕਿ ਸਰਹੱਦ ‘ਤੇ ਸਥਿਤੀ ਪਹਿਲਾਂ ਨਾਲੋਂ ਬਿਹਤਰ : ਪਾਰੀਕਰ

ਨਵੀਂ ਦਿੱਲੀ , 22 ਫਰਵਰੀ (ਚ.ਨ.ਸ.) : ਰੱਖਿਆ ਮੰਤਰੀ ਮਨੋਹਰ ਪਾਰੀਕਰ ਨੇ ਕਿਹਾ ਹੈ ਕਿ ਕੰਟਰੋਲ ਰੇਖਾ ‘ਤੇ ਸਥਿਤੀ ਕਿਸੇ ਹੱਦ ਤੱਕ ਸ਼ਾਂਤੀਪੂਰਣ ਹੈ ਅਤੇ ਪਿਛਲੇ ਕਈ ਸਾਲਾਂ ਦੀ ਤੁਲਨਾ ‘ਚ ਘੱਟ ਘਟਨਾਵਾਂ ਸਾਹਮਣੇ ਆਈਆਂ ਹਨ। ਪਾਰੀਕਰ ਨੇ ਕਿਹਾ, ਕੰਟਰੋਲ ਰੇਖਾ ‘ਤੇ ਘਟਨਾਵਾਂ ‘ਚ ਕਮੀ ਆਈ ਹੈ। ਸਥਿਤੀ ਸ਼ਾਂਤੀਪੂਰਣ ਹੈ। ਮੈਂ ਇਹ ਨਹੀਂ ਕਹਿ ਰਿਹਾ ਹਾਂ ਕਿ ਸਥਿਤੀ 100 ਫੀਸਦੀ ਸ਼ਾਂਤੀਪੂਰਣ ਹੈ ਪਰ ਜੇਕਰ ਅਸੀਂ ਪਿਛਲੇ ਕੁਝ ਸਾਲਾ ਦੀ ਤੁਲਨਾ ਕਰੀਏ ਤਾਂ ਇਸ ਨੂੰ ਸ਼ਾਂਤੀਪੂਰਣ ਕਿਹਾ ਜਾ ਸਕਦਾ ਹੈ। ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਸਰਹੱਦ ‘ਤੇ ਫੌਜ ਦੀ ਤਿਆਰੀ ਕਾਫੀ ਬਿਹਤਰ ਹੋ ਗਈ ਹੈ। ਉਨ੍ਹਾਂ ਨੇ ਕਿਹਾ, ਜਿਥੋਂ ਤੱਕ ਇਸ ਦਾ ਸਬੰਧ ਹੈ, ਮੇਰਾ ਮੰਨਣਾ ਹੈ ਕਿ ਫੌਜ ਕੋਲ ਹੁਣ ਪਹਿਲਾ ਨਾਲੋਂ ਵਧ ਹਥਿਆਰ ਹਨ।
ਜਿਹੜੀਆਂ ਕਮੀਆਂ ਸਨ ਉਨ੍ਹਾਂ ਨੂੰ ਪੂਰੀਆਂ ਕਰ ਲਈਆਂ ਗਈਆਂ ਹਨ ਅਤੇ ਸਥਿਤੀ ਫੌਜ ਦੇ ਕੰਟਰੋਲ ‘ਚ ਹੈ। ਉਨ੍ਹਾਂ ਨੇ ਕਿਹਾ ਕਿ ਫੌਜ ਲਈ ਮਹੱਤਵਪੂਰਣ ਗੋਲਾ-ਬਾਰੂਦ ਦੀ ਸਪਲਾਈ ‘ਚ ਕਮੀ ਸੀ। ਫੌਜ ਨੂੰ ਲਗਭਗ 2 ਲੱਖ ਆਧੁਨਿਕ ਬੁਲਟ ਪਰੂਫ ਜੈਕਟਾਂ ਉਪਲੱਬਧ ਕਰਾਈਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਵਧੀਆ ਕੰਪਨੀ ਦੇ 1 ਲੱਖ 70 ਹਜ਼ਾਰ ਹੈਲਮੇਟ ਵੀ ਉਪਲੱਬਧ ਕਰਾਉਣ ਦਾ ਵੀ ਫੈਸਲਾ ਲਿਆ ਗਿਆ ਹੈ। ਪਾਰੀਕਰ ਨੇ ਕਿਹਾ ਕਿ ‘ਮੇਕ ਇਨ ਇੰਡੀਆ’ ਦੇ ਤਹਿਤ 123 ਹਲਕੇ ਲੜਾਕੂ ਜਹਾਜ਼ ਤੇਜਸ ਦਾ ਵੀ ਆਰਡਰ ਦਿੱਤਾ ਗਿਆ ਹੈ। ਨਾਲ ਹੀ ਹਲਕੇ ਲੜਾਕੂ ਹੈਲੀਕਾਪਟਰ, ਰਾਡਾਰ ਅਤੇ ਧਨੁਸ਼ ਤੋਪ ਵੀ ਫੌਜ ਨੂੰ ਦਿੱਤੀਆਂ ਗਈਆਂ ਹਨ।

About admin

Check Also

ਸਹਿਣਸ਼ੀਲਤਾ ਸਾਡੀ ਪਹਿਚਾਣ ਤੇ ਅਨੇਕਤਾ ਤਾਕਤ: ਪ੍ਰਣਬ ਮੁਖਰਜੀ

ਚੜ੍ਹਦੀਕਲਾ ਬਿਊਰੋ ================ ਨਾਗਪੁਰ, 7 ਜੂਨ : ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਰਾਸ਼ਟਰੀ ਸਵੈਮ ਸੇਵਕ …

Leave a Reply

Your email address will not be published. Required fields are marked *