Breaking News
Home / Punjab / ਮੰਦਰ ਦੇ ਪੁਜਾਰੀ ਦਾ ਕਤਲ ਗੱਦੀ ਨੂੰ ਲੈ ਕੇ ਚੱਲ ਰਹੀ ਸੀ ਖਿੱਚੋਤਾਣ

ਮੰਦਰ ਦੇ ਪੁਜਾਰੀ ਦਾ ਕਤਲ ਗੱਦੀ ਨੂੰ ਲੈ ਕੇ ਚੱਲ ਰਹੀ ਸੀ ਖਿੱਚੋਤਾਣ

ਭਾਮੀਆਂ ਕਲਾਂ\ਲੁਧਿਆਣਾ, 21 ਫਰਵਰੀ (ਇੰਦਰਪਾਲ ਸਿੰਘ) : ਪਿੰਡ ਭਾਮੀਆਂ ਕਲਾਂ ‘ਚ ਸਥਿਤ ਮੰਦਰ ਬਾਬਾ ਕੀਰਤੀ ‘ਚ ਅਣਪਛਾਤੇ ਹਮਲਾਵਰਾਂ ਨੇ ਪੁਜਾਰੀ ਤੇ ਤੇਜ਼ ਧਾਰ ਹਥਿਆਰਾਂ ਨਾਲ ਹਮਲਾ ਕਰਕੇ ਬੇਰਹਿਮੀ  ਨਾਲ ਕਤਲ ਕਰ ਦਿੱਤਾ। ਵਾਰਦਾਤ ਦਾ ਪਤਾ ਉਸ ਸਮੇਂ ਲੱਗਾ ਜਦੋਂ ਇਕ ਔਰਤ ਸਵੇਰੇ 7 ਵਜੇ ਦੇ ਕਰੀਬ ਮੰਦਰ ‘ਚ ਮੱਥਾ ਟੇਕਣ ਗਈ। ਉਕਤ ਔਰਤ ਮੁਤਾਬਕ ਜਿਸ ਸਮੇਂ ਉਹ ਮੰਦਰ ‘ਚ ਦਾਖਲ ਹੋਈ ਤਾਂ ਖੂਨ ਨਾਲ ਲਥਪਥ ਪੁਜਾਰੀ ਜੈ ਰਾਮ ਦੀ ਲਾਸ਼ ਜ਼ਮੀਨ ‘ਤੇ ਪਈ ਸੀ। ਜੈ ਰਾਮ ‘ਤੇ ਤੇਜ਼ ਧਾਰ ਹਥਿਆਰਾਂ ਨਾਲ 5-6 ਵਾਰ ਕੀਤੇ ਗਏ ਸਨ, ਜਿਸ ਨਾਲ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਪੁਜਾਰੀ ਜੈ ਰਾਮ ਵਾਸੀ ਜ਼ੌਨਪੁਰ ਯੂ. ਪੀ. ਵਜੋਂ ਹੋਈ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਡੀਸੀਪੀ ਇਨਵੈਸਟੀਗੇਸ਼ਨ ਭੁਪਿੰਦਰ ਸਿੰਘ ਸਿੱਧੂ, ਸੰਦੀਪ ਮਲਿਕ ਆਈ.ਪੀ.ਐਸ., ਬਲਕਾਰ ਸਿੰਘ ਐਸ.ਪੀ. ਕ੍ਰਾਈਮ, ਸੰਦੀਪ ਸ਼ਰਮਾ ਏਡੀਸੀ- 4, ਗੁਰਮੀਤ ਸਿੰਘ ਕਿੰਗਰਾ ਇਲਾਕਾ ਡੀ.ਐਸ.ਪੀ. ਥਾਣਾ ਜਮਾਲਪੁਰ ਦੀ ਪੁਲਿਸ ਅਤੇ ਸੀਆਈਏ ਮੌਕੇ ‘ਤੇ ਪਹੁੰਚ ਗਏ ਅਤੇ ਜਾਂਚ ਸ਼ੁਰੂ ਕਰ ਦਿੱਤੀ। ਜਾਂਚ ਦੌਰਾਨ ਪੁਲਿਸ ਨੇ ਡਾਗ ਸਕਵੈਡ ਦੀ ਮਦਦ ਵੀ ਲਈ। ਲੋਕਾਂ ਵੱਲੋਂ ਗੱਦੀ ਨੂੰ ਲੈ ਕੇ ਸੇਵਕਾਂ ਦਰਮਿਆਨ ਚੱਲ ਰਹੀ ਖਿਚੋਤਾਣ ਕਾਰਨ ਕਤਲ ਕੀਤੇ ਜਾਣ ਦਾ ਸ਼ੱਕ ਜ਼ਾਹਰ ਕੀਤਾ ਜਾ ਰਿਹਾ ਹੈ।
ਐਸਐਚਉ ਜਮਾਲਪੁਰ ਜਸਪਾਲ ਸਿੰਘ ਨੇ ਦੱਸਿਆ ਕਿ ਉਹ ਸਵੇਰੇ ਸੁੰਦਰ ਨਗਰ ਚੌਂਕ ਵਿੱਚ ਨਾਕੇਬੰਦੀ ‘ਤੇ ਮੌਜੂਦ ਸਨ। ਉਨ੍ਹਾਂ ਨੂੰ ਸੰਤੋਸ਼ ਤਿਵਾੜੀ ਨਾਂਅ ਦੇ ਵਿਅਕਤੀ ਨੇ ਘਟਨਾ ਬਾਰੇ ਸੂਚਨਾ ਦਿੱਤੀ। ਮੌਕੇ ‘ਤੇ ਪਹੁੰਚ ਕੇ ਉਨ੍ਹਾਂ ਉਨ੍ਹਾਂ ਪੁਜਾਰੀ ਦੇ ਸਮਾਨ ਦੀ ਜਾਂਚ ਕੀਤੀ।
ਜਾਂਚ ਦੌਰਾਨ ਉਨ੍ਹਾਂ ਨੂੰ ਮ੍ਰਿਤਕ ਜੈ ਰਾਮ ਦਾ ਵੋਟਰ ਕਾਰਡ ਮਿਲਿਆ। ਵੋਟਰ ਕਾਰਡ ਮੁਤਾਬਕ ਜੈ ਰਾਮ ਯੂ.ਪੀ. ਦੇ ਜੌਨਪੁਰ ਦਾ ਰਹਿਣ ਵਾਲਾ ਸੀ ਅਤੇ ਉਸ ਦੀ ਉਮਰ 67 ਸਾਲ ਸੀ। ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਤੋਂ ਪਤਾ ਲੱਗਿਆ ਹੈ ਕਿ ਮੰਦਰ ਬਾਬਾ ਕੀਰਤੀ ਦੇ ਗੱਦੀ ਨਸ਼ੀਨ ਕੀਰਤੀ ਬਾਬਾ ਦੀ 2 ਸਾਲ ਪਹਿਲਾਂ ਮੌਤ ਹੋ ਗਈ ਸੀ। ਮੰਦਰ ਦੀ ਗੱਦੀ ਨੂੰ ਲੈ ਕੇ ਸੇਵਕਾਂ ਦਰਮਿਆਨ ਖਿੱਚੋ ਤਾਣ ਚੱਲ ਰਹੀ ਸੀ। ਪੁਲਸ ਮਾਮਲੇ ਦੀ ਗੱਦੀ ਵਾਲੇ ਐਂਗਲ ਤੇ ਵੀ ਜਾਂਚ ਕਰ ਰਹੀ ਹੈ। ਪੁਜਾਰੀ ਜੈ ਰਾਮ ਦੀ ਮੌਤ ਸਵੇਰੇ 5 ਤੋਂ 6 ਵਜੇ ਦੇ ਦਰਮਿਆਨ ਹੋਈ ਹੈ। ਉਸ ਸਮੇਂ ਪੁਜਾਰੀ ਬੂਟਿਆਂ ਨੂੰ ਪਾਣੀ ਦੇ ਰਿਹਾ ਸੀ।

About admin

Check Also

ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ ਯਸ਼ਵੰਤ ਸਿਨਹਾ ਅਤੇ ਸ਼ਤਰੂਘਨ ਸਿਨਹਾ  

ਆਨੰਦਪੁਰ ਸਾਹਿਬ, 21 ਮਈ(ਪੱਤਰ ਪ੍ਰੇਰਕ) : ਰਾਸ਼ਟਰ ਮੰਚ ਦੇ ਆਗੂ ਯਸ਼ਵੰਤ ਸਿਨਹਾ ਅਤੇ ਸ਼ਤਰੂਘਨ ਸਿਨਹਾ …

Leave a Reply

Your email address will not be published. Required fields are marked *