Breaking News
Home / Politics / ਪਾਰਟੀ ਵਲੋਂ ਟਕਸਾਲੀ ਪਰਿਵਾਰਾਂ ਨੂੰ ਵਿਸ਼ੇਸ਼ ਮਾਣ ਸਤਿਕਾਰ ਦਿੱਤਾ ਜਾ ਰਿਹੈ: ਹਰਪਾਲ ਜੁਨੇਜਾ

ਪਾਰਟੀ ਵਲੋਂ ਟਕਸਾਲੀ ਪਰਿਵਾਰਾਂ ਨੂੰ ਵਿਸ਼ੇਸ਼ ਮਾਣ ਸਤਿਕਾਰ ਦਿੱਤਾ ਜਾ ਰਿਹੈ: ਹਰਪਾਲ ਜੁਨੇਜਾ

ਸਤਿੰਦਰ ਸਿੰਘ ਸ਼ੱਕੂ ਗਰੋਵਰ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪਟਿਆਲਾ ਕੋਆਰਡੀਨੇਟਰ ਨਿਯੁਕਤ
ਪਟਿਆਲਾ, 8 ਮਈ (ਚ.ਨ.ਸ.) : ਯੂਥ ਅਕਾਲੀ ਦਲ ਮਾਲਵਾ ਜ਼ੋਨ-2 ਦੇ ਪ੍ਰਧਾਨ ਸ਼੍ਰੀ ਹਰਪਾਲ ਜੁਨੇਜਾ ਵਲੋਂ ਮੁੱਖ ਮੰਤਰੀ ਪੰਜਾਬ ਸ੍ਰ. ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸ੍ਰ. ਸੁਖਬੀਰ ਸਿੰਘ ਬਾਦਲ, ਕੈਬਿਨੇਟ ਮੰਤਰੀ ਸ੍ਰ. ਬਿਕਰਮਜੀਤ ਸਿੰਘ ਮਜੀਠੀਆ, ਯੂਥ ਅਕਾਲੀ ਦਲ ਦੇ ਸਰਪ੍ਰਸਤ ਸ੍ਰ. ਸ਼ਰਨਜੀਤ ਸਿੰਘ ਢਿਲੋਂ ਤੇ ਕੈਬਿਨੇਟ ਮੰਤਰੀ ਸ੍ਰ. ਸੁਰਜੀਤ ਸਿੰਘ ਰੱਖੜਾ ਨਾਲ ਸਲਾਹ ਮਸ਼ਵਰੇ ਉਪਰੰਤ ਪਾਰਟੀ ਹਾਈ ਕਮਾਨ ਦੇ ਆਦੇਸ਼ਾਂ ‘ਤੇ ਪਟਿਆਲਾ ਸ਼ਹਿਰ ਦੇ ਟਕਸਾਲੀ ਅਕਾਲੀ ਪਰਿਵਾਰ ਤੇ ਸੀਨੀਅਰ ਅਕਾਲੀ ਨੇਤਾ ਸ੍ਰ. ਰਵਿੰਦਰ ਸਿੰਘ ਵਿੰਦਾ ਦੇ ਸਪੁੱਤਰ ਸ੍ਰ. ਸਤਿੰਦਰ ਸਿੰਘ ਸ਼ੱਕੂ ਗਰੋਵਰ ਨੂੰ ਯੂਥ ਅਕਾਲੀ ਦਲ ਦਾ ਜ਼ਿਲ੍ਹਾ ਪਟਿਆਲਾ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ। ਸ਼੍ਰੀ ਹਰਪਾਲ ਜੁਨੇਜਾ ਨੇ ਅੱਜ ਐਸ.ਐਸ.ਟੀ. ਨਗਰ ਪਟਿਆਲਾ ਵਿਖੇ ਹੋਏ ਇਕ ਸਮਾਰੋਹ ਦੌਰਾਨ ਯੂਥ ਆਗੂ ਸ੍ਰ. ਸਤਿੰਦਰ ਸਿੰਘ ਸ਼ੱਕੂ ਗਰੋਵਰ ਨੂੰ ਜ਼ਿਲਾ ਕੋਆਰਡੀਨੇਟਰ ਦਾ ਨਿਯੁਕਤੀ ਪੱਤਰ ਦਿੱਤਾ ਗਿਆ। ਇਸ ਮੌਕੇ ਉਹਨਾਂ ਕਿਹਾ ਕਿ ਪਾਰਟੀ ਪ੍ਰਧਾਨ ਸ੍ਰ. ਸੁਖਬੀਰ ਸਿੰਘ ਬਾਦਲ ਦੀ ਪਰਖੂ ਅੱਖ ਨੇ ਪਟਿਆਲਾ ਸ਼ਹਿਰ ਦੇ ਇਸ ਟਕਸਾਲੀ ਅਤੇ ਵਫਾਦਾਰ ਪਰਿਵਾਰ ਨੂੰ ਅਹਿਮ ਜ਼ਿੰਮੇਵਾਰੀ ਨਵਾਜ਼ ਕੇ ਇਕ ਬਹੁਤ ਵੱਡਾ ਮਾਣ ਬਖਸ਼ਿਆ ਗਿਆ। ਸ਼੍ਰੀ ਜੁਨੇਜਾ ਨੇ ਕਿਹਾ ਕਿ ਪਿਚਲੇ 40 ਸਾਲਾਂ ਤੋਂ ਵਿੰਦਾ ਪਰਿਵਾਰ ਵਲੋਂ ਅਕਾਲੀ ਦਲ ਪ੍ਰਤੀ ਕੀਤੇ ਕੰਮਾ ਦੀ ਪਾਰਟੀ ਕਦੇ ਵੀ ਦੇਣ ਨਹੀਂ ਦੇ ਸਕਦੀ ਅਤੇ ਇਸ ਪਰਿਵਾਰ ਤੋਂ ਭਵਿੱਖ ਵਿੱਚ ਅਕਾਲੀ ਦਲ ਨੂੰ ਕਈ ਉਮੀਦਾਂ ਹਨ। ਉਹਨਾਂ ਕਿਹਾ ਕਿ ਅਗਾਮੀ ਵਿਧਾਨ ਸਭਾ ਚੋਣਾਂ ਵਿਚ ਯੂਥ ਅਕਾਲੀ ਦਲ ਦੀ ਅਹਿਮ ਭੂਮਿਕਾ ਹੋਵੇਗੀ ਅਤੇ ਪਾਰਟੀ ਦੇ ਯੂਥ ਵਰਕਰ ਸਰਕਾਰ ਵਲੋਂ ਕੀਤੇ ਜਾ ਰਹੇ ਕੰਮ ਅਤੇ ਅਹਿਮ ਪ੍ਰਾਪਤੀਆਂ ਨੂੰ ਲੋਕਾਂ ਕੋਲ ਘਰ-ਘਰ ਪਹੁੰਚਾਉਣਗੇ। ਸ਼੍ਰੀ ਜੁਨੇਜਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਰੇਕ ਵਰਗ ਦੀ ਪਾਰਟੀ ਹੈ ਅਤੇ ਕੰਮ ਕਰਨ ਵਾਲੇ ਮਹਿਨਤੀ ਆਗੂਆਂ ਨੂੰ ਭਵਿੱਖ ਵਿੱਚ ਅਗੇ ਲਿਆਉਂਦਾ ਜਾਵੇਗਾ। ਇਸ ਮੌਕੇ ਯੂਥ ਆਗੂ ਸ੍ਰ. ਸਤਿੰਦਰ ਸਿੰਘ ਸ਼ੱਕੂ ਗਰੋਵਰ ਨੇ ਸ਼੍ਰੀ ਹਰਪਾਲ ਜੁਨੇਜਾ ਅਤੇ ਪਾਰਟੀ ਹਾਈ ਕਮਾਨ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਜੋ ਜਿੰਮੇਵਾਰੀ ਉਹਨਾਂ ਨੂੰ ਦਿੱਤੀ ਗਈ ਹੈ ਉਹ ਉਸ ਨੂੰ ਤਨਦੇਹੀ ਨਾਲ ਨਿਭਾਉਣਗੇ। ਉਹਨਾਂ ਕਿਹਾ ਕਿ ਉਹ ਜਲਦ ਹੀ ਸਮੁੱਚੇ ਜ਼ਿਲੇ ਦੇ ਹਲਕਿਆਂ ਦਾ ਦੌਰਾ ਕਰਕੇ ਯੂਥ ਵਰਕਰਾਂ ਨਾਲ ਰਾਬਤਾ ਬਣਾਉਣਗੇ ਅਤੇ ਸਮੁੱਚੇ ਹਲਕਾ ਇੰਚਾਰਜਾ ਤੋਂ ਯੂਥ ਅਕਾਲੀ ਦਲ ਨੂੰ ਹੋਰ ਮਜ਼ਬੂਤ ਕਰਨ ਲਈ ਫੀਡਬੈਕ ਲੈਣਗੇ।
ਉਹਨਾਂ ਕਿਹਾ ਕਿ ਪਾਰਟੀ ਵਲੋਂ ਅੱਗੇ ਜੋ ਦਿਸ਼ਾ ਨਿਰਦੇਸ਼ ਦਿੱਤੇ ਜਾਣਗੇ ਉਸਨੂੰ ਸਮੁੱਚੇ ਜ਼ਿਲੇ ਦੇ ਯੂਥ ਵਰਕਰਾਂ ਤਕੱੱ ਪਹੁੰਚਾਉਣਗੇ। ਇਸ ਮੌਕੇ ਨਗਰ ਨਿਗਮ ਪਟਿਆਲਾ ਦੇ ਮੇਅਰ ਸ੍ਰ. ਅਮਰਿੰਦਰ ਸਿੰਘ ਬਜਾਜ, ਅਕਾਲੀ ਨੇਤਾ ਰਵਿੰਦਰ ਸਿੰਘ ਵਿੰਦਾ, ਜ਼ਿਲਾ ਦਿਹਾਤੀ ਦੇ ਪ੍ਰਧਾਨ ਮਨਜੋਤ ਸਿੰਘ ਚਹਿਲ, ਸ਼ਹਿਰੀ ਪ੍ਰਧਾਨ ਕੁਲਵਿੰਦਰ ਸਿੰਘ ਵਿਕੀ ਰਿਵਾਜ਼, ਟਾਇਮ ਟੀ.ਵੀ. ਦੇ ਚੇਅਰਮੈਨ ਜਗਜੀਤ ਸਿੰਘ ਦਰਦੀ, ਕੌਂਸਲਰ ਜੋਨੀ ਕੋਹਲੀ, ਕੌਂਸਲਰ ਗੋਬਿੰਦ ਬਡੂੰਗਰ, ਮਨਜੋਤ ਸਿੰਘ, ਬੀਬਾ ਸਹਿਗਲ, ਨਵਨੀਤ ਵਾਲੀਆ, ਅਮਰਜੀਤ ਸਿੰਘ ਕੰਨਹੇੜੀ, ਅਕਾਸ਼ ਸ਼ਰਮਾ ਬਾਕਸਰ, ਰਮਨ ਧਾਲੀਵਾਲ, ਮਨਪ੍ਰੀਤ ਸਿੰਘ ਬਿੰਦਰਾ, ਦਿਲਪ੍ਰੀਤ ਸਿੰਘ, ਪ੍ਰਤੀਕ, ਭਲਿੰਦਰ ਸਿੰਘ ਮਾਨ, ਗੁਰਜੀਤ ਸਿੰਘ ਚੱਢਾ, ਐਡਵੋਕੇਟ ਦਲਜੀਤ ਸਿੰਘ ਚੱਢਾ, ਬਿਮਲ ਕੁਮਾਰ ਸ਼ਰਮਾ, ਅਰਵਿੰਦਰ ਸਿੰਘ, ਅਮਰਜੀਤ ਸਿੰਘ ਰਾਮਗੜੀਆ, ਰਵਿੰਦਰ ਸਿੰਘ ਭੂਪੀ, ਜਸਕਿਰਤ ਸਿੰਘ ਮੋਨੂੰ, ਦਲੀਪ ਸਿੰਘ, ਗੁਰਜੀਤ ਸਿੰਘ ਛਾਬੜਾ, ਮਨਜੀਤ ਸਿੰਘ, ਜਗਦੀਸ਼ ਮਿੱਤਲ, ਸੰਨੀ ਅਰੋੜਾ, ਸੁਰਿੰਦਰਪਾਲ ਸਿੰਘ ਮਹੇਂਦਰੂ, ਗੁਰਵਿੰਦਰ ਸਿੰਘ ਰਾਘੋ ਮਾਜਰਾ, ਸੋਨੂੰ ਮਾਜਰੀ, ਰਾਜਵੰਤ ਸਿੰਘ, ਆਸ਼ੀ ਗਰੋਵਰ, ਮੰਨੀ ਵਰਮਾ ਨੇ ਵੀ ਹਾਜ਼ਰ ਸਨ।

About admin

Check Also

ਪੈਟਰੋਲ ਦੀਆਂ ਕੀਮਤਾਂ ਬਣਨਗੀਆਂ ਮੋਦੀ ਲਈ ਵੱਡੀ ਚੁਣੌਤੀ

ਪੰਪਾਂ ‘ਤੇ ਕਰਨਗੇ ਲੋਕ ਕੌਮੀ ਜਮਹੂਰੀ ਸਰਕਾਰ ਦੇ ਸਿਆਪੇ ਕੌਮੀ ਜਮਹੂਰੀ ਸਰਕਾਰ ਵੀ ਵਧਦੀਆਂ ਕੀਮਤਾਂ …

Leave a Reply

Your email address will not be published. Required fields are marked *