Breaking News
Home / India / ਸੰਗਰੂਰ ‘ਚ ਭਿਆਨਕ ਹਾਦਸੇ ਦੌਰਾਨ ਅਕਾਲੀ ਆਗੂ ਸਣੇ ਦੋ ਦੀ ਮੌਤ

ਸੰਗਰੂਰ ‘ਚ ਭਿਆਨਕ ਹਾਦਸੇ ਦੌਰਾਨ ਅਕਾਲੀ ਆਗੂ ਸਣੇ ਦੋ ਦੀ ਮੌਤ

ਸੁਨਾਮ,17 ਫਰਵਰੀ ( ਕ੍ਰਿਪਾਲ ਸਿੰਘ ਸੰਧੇ ) : ਨੇੜਲੇ ਕਸਬਾ ਚੀਮਾਂ ਮੰਡੀ ਵਿਖੇ ਉਸ ਸਮੇਂ ਮਾਤਮ ਛਾ ਗਿਆ ਜਦੋਂ ਪਿੰਡ ਦੇ ਹੋਣਹਾਰ ਨੌਜਵਾਨ ਲਖਵਿੰਦਰ ਸਿੰਘ ਲੱਖਾ ਸਾਬਕਾ ਕੌਮੀ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅਤੇ ਮਲਕੀਤ ਸਿੰਘ ਕਾਲਾ ਦਾ ਇੱਕ ਭਿਆਨਕ ਐਕਸੀਡੈਂਟ ਦੌਰਾਨ ਮੌਤ ਹੋ ਜਾਣ ਦਾ ਸਮਾਚਾਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਚੀਮਾਂ ਮੰਡੀ ਤੋਂ ਆਪਣੀ ਇਨੋਵਾ ਗੱਡੀ ਰਾਹੀਂ ਪਾਤੜਾਂ ਜਾ ਰਹੇ ਸਨ ਕਿ ਮਹਿਲਾਂ ਚੌਕ ਨੇੜੇ ਕੁਝ ਕਿਲੋਮੀਟਰ ਅੱਗੇ ਜਾਣ ਤੋਂ ਬਾਅਦ ਸਾਹਮਣੇ ਤੋਂ ਆ ਰਹੀ ਸ਼ਿਵ ਮੋਟਰਜ਼ ਦੀ ਬੱਸ ਜੋ ਕਿ ਗਲਤ ਸਾਈਡ ਤੋਂ ਤੇਜ਼ ਰਫਤਾਰ ਨਾਲ ਆ ਰਹੀ ਸੀ ਨਾਲ ਆਹਮੋ-ਸਾਹਮਣੇ ਟਕਰਾਉਣ ਨਾਲ ਭਿਆਨਕ ਹਾਦਸਾ ਵਾਪਰ ਗਿਆ। ਹਾਦਸਾ ਇੰਨਾਂ ਭਿਆਨਕ ਸੀ ਕਿ ਇਨੋਵਾ ਕਾਰ ਦੇ ਪਰਖੱਚੇ ਉੱਡ ਗਏ ਅਤੇ ਕਾਰ ਸਵਾਰ ਦੋਵੇਂ ਨੌਜਵਾਨਾਂ ਨੂੰ ਸਿਵਲ ਹਸਪਤਾਲ ਸੁਨਾਮ ਵਿਖੇ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਦੋਵੇਂ ਨੌਜਵਾਨਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਅਤੇ ਮ੍ਰਿਤਕਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ। ਇਸ ਸਬੰਧ ਵਿੱਚ ਥਾਣਾ ਛਾਜਲੀ ਦੇ ਐਸ.ਐਚ.ਓ ਰਾਕੇਸ਼ ਕੁਮਰਾ ਨੇ ਗੱਲਬਾਤ ਕਰਦਿਆ ਕਿਹਾ ਕਿ
ਸ਼ਿਵ ਟਰਾਂਸਪੋਰਟ ਦੀ ਬੱਸ ਜੋ ਕਿ ਗਲਤ ਸਾਈਡ ਤੋ ਆ ਰਹੀ ਸੀ ਖਿਲਾਫ ਮੁਕੱਦਮਾਂ ਦਰਜ ਕਰਕੇ ਬਣਦੀ ਕਾਰਵਈ ਕੀਤੀ ਜਾ ਰਹੀ ਹੈ।

About admin

Check Also

ਸਹਿਣਸ਼ੀਲਤਾ ਸਾਡੀ ਪਹਿਚਾਣ ਤੇ ਅਨੇਕਤਾ ਤਾਕਤ: ਪ੍ਰਣਬ ਮੁਖਰਜੀ

ਚੜ੍ਹਦੀਕਲਾ ਬਿਊਰੋ ================ ਨਾਗਪੁਰ, 7 ਜੂਨ : ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਰਾਸ਼ਟਰੀ ਸਵੈਮ ਸੇਵਕ …

Leave a Reply

Your email address will not be published. Required fields are marked *