Breaking News
Home / Politics / ਦਸਮ ਪਿਤਾ ਦੇ 350ਵੇਂ ਪ੍ਰਕਾਸ਼ ਉਤਸਵ ਸਬੰਧੀ ਹਰਿਆਣਾ ‘ਚ ਸੂਬਾ ਪੱਧਰੀ ਸਮਾਗਮ ਸ੍ਰੀ ਗੁਰੂ ਗੋਬਿÎÎੰਦ ਸਿਘ ਜੀ ਦੇ ਨਾਂ ‘ਤੇ ਬਣੇਗੀ ਯੂਨੀਵਰਸਿਟੀ : ਮਨੋਹਰ ਲਾਲ

ਦਸਮ ਪਿਤਾ ਦੇ 350ਵੇਂ ਪ੍ਰਕਾਸ਼ ਉਤਸਵ ਸਬੰਧੀ ਹਰਿਆਣਾ ‘ਚ ਸੂਬਾ ਪੱਧਰੀ ਸਮਾਗਮ ਸ੍ਰੀ ਗੁਰੂ ਗੋਬਿÎÎੰਦ ਸਿਘ ਜੀ ਦੇ ਨਾਂ ‘ਤੇ ਬਣੇਗੀ ਯੂਨੀਵਰਸਿਟੀ : ਮਨੋਹਰ ਲਾਲ

ਚੰਡੀਗੜ੍ਹ, 12 ਫਰਵਰੀ (ਚ.ਨ.ਸ.): ਮੁਗਲਾਂ ਦੇ ਜ਼ੁਲਮਾਂ ਖਿਲਾਫ਼ ਲੋਕਾਂ ਵਿਚ ਆਜ਼ਾਦੀ ਦੀ ਭਾਵਨਾ ਪੈਦਾ ਕਰਨ ‘ਚ ਸਿੱਖ ਗੁਰੂ ਸਾਹਿਬਾਨ ਦੇ ਵਿਸ਼ੇਸ਼ ਯੋਗਦਾਨ ਨੂੰ ਯਾਦ ਕਰਦਿਆਂ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਉਤਸਵ ਸਬੰਧੀ ਕਰਵਾਏ ਸਮਾਗਮ ਦੌਰਾਨ ਹਰਿਆਣਾ ਵਿਚ ਗੁਰੂ ਸਾਹਿਬਾਨ ਦੇ ਨਾਮ ‘ਤੇ ਅਨੇਕਾਂ ਯੋਜਨਾਵਾਂ ਸ਼ੁਰੂ ਕਰਨ ਦਾ ਐਲਾਨ ਕੀਤਾ, ਜਿਸ ਵਿਚ ਅੰਬਾਲਾ, ਪੰਚਕੂਲਾ ਜਾਂ ਯਮਨਾਨਗਰ ਜ਼ਿਲ੍ਹਿਆਂ ਵਿਚ ਖੋਲ੍ਹੀਆਂ ਜਾ ਰਹੀਆਂ ਯੂਨੀਵਰਸਿਟੀਆਂ ਵਿਚੋਂ ਇਕ ਦਾ ਨਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ‘ਤੇ ਰੱਖਣ, ਲਖਨੌਰ ਸਾਹਿਬ ਵਿਚ ਮਾਤਾ ਗੁਜਰੀ ਜੀ ਦੇ ਨਾਮ ‘ਤੇ ਵੀ ਐਲ ਡੀ ਏ ਕਾਲਜ, ਅੰਬਾਲਾ ਮਾਨਵ ਚੌਕ ਤੋਂ ਲੈ ਕੇ ਲਖਨੌਰ ਸਾਹਿਬ ਤਕ ਸੜਕ ਦਾ ਨਾਮ ਮਾਤਾ ਗੁਜਰੀ ਜੀ, ਸੋਨੀਪਤ ਜ਼ਿਲ੍ਹੇ ਦੇ ਬਡ ਖਾਲਸਾ ਵਿਚ  ਕੁਸ਼ਲ ਸਿੰਘ ਦਈਆ ਦਾ ਬੁੱਤ ਲਗਾਉਣ , ਅਸੰਧ ਵਿਚ ਬਾਬਾ ਫਤਹਿ ਸਿੰਘ ਜੀ ਦੇ ਨਾਮ ‘ਤੇ ਇਕ ਕਾਲਜ ਖੋਲ੍ਹਣ, ਜੀ ਟੀ ਰੋਡ ਤੇ ਅੰਬਾਲਾ ਵਿਚ ਅੰਮ੍ਰਿਤਸਰ ਤੇ ਚੰਡੀਗੜ੍ਹ ਵੱਲ ਜਾਣ ਵਾਲੇ ਤਿਰਾਹੇ ‘ਤੇ  ਸਿੱਖ ਅਜਾਇਬ ਘਰ ਖੋਲ੍ਹਣ, ਕਰਨਾਲ-ਕੈਥਲ ਸੜਕ ਮਾਰਗ ‘ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਯਾਦ ਵਿਚ ਗੇਟ ਬਣਾਉਣ ਤੋਂ ਇਲਾਵਾ ਸੂਬੇ ਵਿਚ ਪੰਜਾਬੀ ਭਾਸ਼ਾ ਨੂੰ ਉਤਸ਼ਾਹਿਤ ਕਰਨ ਲਈ ਪੀ ਜੀ ਟੀ ਦੇ 397 ਅਤੇ ਟੀ ਜੀ ਟੀ ਦੇ 392 ਪੰਜਾਬੀ ਅਧਿਆਪਕਾਂ ਦੇ ਪਦ ਭਰਨ ਲਈ ਵਿਸ਼ੇਸ਼ ਭਰਤੀ ਮੁਹਿੰਮ ਚਲਾਉਣ ਸਬੰਧੀ ਐਲਾਨ ਵੀ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਕਰਨਾਲ, ਫਰੀਦਾਬਾਦ, ਹਿਸਾਰ ਵਿਚ ਨਵੇਂ ਪਾਸਪੋਰਟ ਦਫਤਰ ਖੋਲ੍ਹੇ ਜਾਣਗੇ, ਜਿਸ ਸਬੰਧੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਹਰੀ ਝੰਡੀ ਦੇ ਦਿੱਤੀ ਹੈ। ਮੁੱਖ ਮੰਤਰੀ ਅੱਜ ਨਵੀਂ ਅਨਾਜ ਮੰਡੀ ਕਰਨਾਲ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਉਤਸਵ ਚੜ੍ਹਦੀਕਲਾ ਰਾਜ ਪੱਧਰੀ ਸਮਾਗਮ ਵਿਚ ਮੁੱਖ ਮਹਿਮਾਨ ਦੇ ਰੂਪ ਵਿਚ ਸੰਬੋਧਨ ਕਰ ਰਹੇ ਸਨ। ਵੱਡੀ ਗਿਣਤੀ ਵਿਚ ਸਿੱਖ, ਸੰਤ ਅਤੇ ਸੰਗਤ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਵਿਚ ਹੁਣ ਤਕ ਕਿਸੇ ਵੀ ਸਰਕਾਰ ਨੇ ਸਿੱਖ ਗੁਰੂ ਸਾਹਿਬਾਨ ਦੇ ਨਾਮ ‘ਤੇ ਕੋਈ ਸਰਕਾਰੀ ਪ੍ਰੋਗਰਾਮ ਨਹੀਂ ਬਣਾਇਆ, ਕੇਵਲ ਭਾਜਪਾ ਸਰਕਾਰ ਹੀ ਪਹਿਲੀ ਸਰਕਾਰ ਹੈ, ਜਿਸ ਨੇ ਬਾਬਾ ਬੰਦਾ ਸਿੰਘ ਬਹਾਦਰ ਦੇ 300 ਸਾਲਾ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਪੁਰਬ ਸਰਕਾਰੀ ਤੌਰ ‘ਤੇ ਮਨਾਉਣ ਦੀ ਪਹਿਲ ਕੀਤੀ ਹੈ।  ਮੁੱਖ
ਮੰਤਰੀ ਨੇ ਰਾਸ਼ਟਰੀ ਰਾਜ ਮਾਰਗ ਸੰਖਿਆ-73 ਦੇ ਨਾਡਾ ਸਾਹਿਬ ਤੋਂ ਕਪਾਲਮੋਚਨ ਮਾਰਗ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ‘ਤੇ ਰੱਖਣ, ਅੰਬਾਲਾ ਦੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਲਾਇਬ੍ਰੇਰੀ ਦ ਮੁਰੰਮਤ ਕਰਵਾਉਣ ਦੀ ਘੋਸ਼ਣਾ ਕੀਤੀ। ਪ੍ਰੋਗਰਾਮ ਦੌਰਾਨ ਖੂਨਦਾਨ ਕੈਂਪ ਅਤੇ ਨੌਜਵਾਨਾਂ ਵਿਚ ਸੇਵਾ  ਕਰਨ ਦੀ ਭਾਵਨਾ ਦੀ ਵੀ ਮੁੱਖ ਮੰਤਰੀ ਨੇ ਪ੍ਰਸੰਸਾ ਕੀਤੀ। ਉਨ੍ਹਾਂ ਕਿਹਾ ਕਿ ਨੌਜਵਾਨਾਂ ਵਿਚ ਸੰਸਕਾਰ ਅਤੇ ਸੇਵਾ ਭਾਵਨਾ ਪੈਦਾ ਕਰਨਾ ਸਾਡਾ ਫਰਜ਼ ਹੈ। ਉਨ੍ਹਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਰੇਜ਼ਿਕਰ ਕਰਦੇ ਹੋਏ ਕਿਹਾ ਕਿ ਉਤਰ ਭਾਰਤ ਵਿਚ ਮੁਗਲਾਂ ਦੇ ਅਤਿਆਚਾਰ ਦੇ ਵਿਰੁੱਧ ਸ਼ਾਸਤਰ ਦੀ ਥਾਂ ‘ਤੇ ਸ਼ਸਤਰ ਦੀ ਆਵਾਜ਼ ਉਠਾਉਣ ਲਈ ਤਪੱਸਿਆ ‘ਤੇ ਬੈਠੇ ਇਕ ਸਾਧੂ, ਤਿਆਗੀ ਬੈਰਾਗੀ ਨੂੰ ਉਠਾਇਆ ਸੀ।  ਇਸ ਮੌਕੇ ਸੂਬੇ ਦੇ ਵਿੱਤ ਮੰਤਰੀ ਕੈਪਟਨ ਅਭਿਮਨਯੂ  ਅਤੇ ਹਰਿਆਣਾ ਭਾਜਪਾ ਦੇ ਪ੍ਰਧਾਨ ਅਤੇ ਵਿਧਾਇਕ ਸੁਭਾਸ਼ ਬਰਾਲਾ ਨੇ  ਵੀ ਆਪਣੇ ਸੰਬੋਧਨ ਦੌਰਾਨ ਗੁਰੂ ਸਾਹਿਬ ਨੂੰ ਯਾਦ ਕੀਤਾ। ਸੀ ਪੀ ਐਸ ਬਖਸ਼ੀਸ਼ ਸਿੰਘ ਵਿਰਕ ਨੇ ਮੁੱਖ ਮੰਤਰੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਸਿੱਖ ਗੁਰੂ ਸਾਹਿਬਾਨ ਦੇ ਪ੍ਰਕਾਸ਼ ਦਿਹਾੜੇ ਸਰਕਾਰੀ ਤੌਰ ‘ਤੇ ਮਨਾਉਣ ਦੀ ਸ਼ੁਰੂਆਤ ਕੀਤੀ ਗਈ ਹੈ, ਜੋ ਕਿ ਸ਼ਲਾਘਾਯੋਗ ਕਦਮ ਹੈ। ਸਮਾਰੋਹ ਨੂੰ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ , ਤਖਤ ਪਟਨਾ ਸਾਹਿਬ ਤੋਂ ਗਿਆਨੀ ਇਕਬਾਲ ਸਿੰਘ, ਰਾਸ਼ਟਰੀ ਸਿੱਖ ਸੰਗਤ ਜੈਪੁਰ ਦੇ ਪੀ ਐਸ ਗਿੱਲ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ‘ਤੇ ਚੜ੍ਹਦੀਕਲਾ ਟਾਈਮ ਟੀ. ਵੀਂ ਦੇ  ਦੇ ਚੇਅਰਮੈਨ ਸ. ਜਗਜੀਤ ਸਿੰਘ ਦਰਦੀ, ਹਰਿਆਣਾ ਕੈਬਨਿਟ ਦੇ ਮੰਤਰੀ ਸ੍ਰੀ ਕਰੁਣਦੇਵ ਕੰਬੋਜ, ਕ੍ਰਿਸ਼ਨ ਕੁਮਾਰ ਬੇਦੀ, ਰਾਜ ਮੰਤਰੀ ਮੁਨੀਸ਼ ਗਰੋਵਰ, ਮੇਅਰ ਰੇਣੂ ਬਾਲਾ ਗੁਪਤਾ, ਵਿਧਾਇਕ ਮਹੀਪਾਲ ਢਾਂਡਾ, ਰੋਹਿਤਾ ਰੇਵਾੜੀ, ਭਗਵਾਨਦਾਸ ਕਬੀਰਪੰਥੀ, ਸੁਭਾਸ਼ ਸੁਧਾ ਤੋਂ ਇਲਾਵਾ ਜਗਦੀਸ਼ ਚੋਪੜਾ, ਸੁਨੀਤਾ ਦੁਗਲ, ਗੁਰਦੇਵ ਸਿੰਘ ਰਾਹੀ, ਓ ਐਸ ਡੀ ਅਮਰਿੰਦਰ ਸਿੰਘ, ਸਾਬਕਾ ਕੇਂਦਰੀ ਮੰਤਰੀ ਆਈ ਡੀ ਸਵਾਮੀ , ਸਾਬਕਾ ਮੰਤਰੀ ਸ਼ਸ਼ੀਪਾਲ ਮਹਿਤਾ,ਸੂਚਨਾ ਜਨਸੰਪਰਕ ਅਤੇ ਭਾਸ਼ਾ ਵਿਭਾਗ ਦੇ ਨਿਰਦੇਸ਼ਕ ਟੀ ਐਲ ਸਤਿਆਪ੍ਰਕਾਸ਼ ਸਮੇਤ ਸਾਰੇ ਸਿੱਖ ਤਖ਼ਤਾਂ ਦੇ ਜਥੇਦਾਰ ਅਤੇ ਵੱਡੀ ਗਿਣਤੀ ਵਿਚ ਜ਼ਿਲ੍ਹਾ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਅਤੇ ਸਾਧ ਸੰਗਤ ਹਾਜ਼ਰ ਸੀ।

About admin

Check Also

ਬਾਦਲ ਨੇ ਅਮਿਤ ਨੂੰ ਕੀਤੇ ਅਣਗੌਲਿਆਂ ਕਰਨ ਦੇ ਗਿਲੇ

ਕਮਲਾ ਸ਼ਰਮਾ ================ ਚੰਡੀਗੜ੍ਹ, 7 ਜੂਨ : ਚੰਡੀਗੜ੍ਹ ਵਿਖੇ ਬੰਦ ਕਮਰਾ ਮੀਟਿੰਗ ਦੌਰਾਨ ਸ਼੍ਰੋਮਣੀ ਅਕਾਲੀ …

Leave a Reply

Your email address will not be published. Required fields are marked *