Breaking News
Home / India / ਉਤਰਾਖੰਡ ‘ਚ ਪ੍ਰਧਾਨ ਮੰਤਰੀ ਵੱਲੋਂ ਰੈਲੀ ਨੂੰ ਸੰਬੋਧਨ 11 ਮਾਰਚ ਨੂੰ ਆਉਣ ਵਾਲੇ ਨਤੀਜਿਆਂ ਤੋਂ ਬਾਅਦ ਕਾਂਗਰਸ ਹੋ ਜਾਵੇਗੀ ਸਾਬਕਾ : ਮੋਦੀ

ਉਤਰਾਖੰਡ ‘ਚ ਪ੍ਰਧਾਨ ਮੰਤਰੀ ਵੱਲੋਂ ਰੈਲੀ ਨੂੰ ਸੰਬੋਧਨ 11 ਮਾਰਚ ਨੂੰ ਆਉਣ ਵਾਲੇ ਨਤੀਜਿਆਂ ਤੋਂ ਬਾਅਦ ਕਾਂਗਰਸ ਹੋ ਜਾਵੇਗੀ ਸਾਬਕਾ : ਮੋਦੀ

ਸ੍ਰੀਨਗਰ, 12 ਫਰਵਰੀ (ਚ.ਨ.ਸ.) :  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਤਰਾਖੰਡ ਦੇ ਸ਼੍ਰੀਨਗਰ ‘ਚ ਰੈਲੀ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ 11 ਮਾਰਚ ਨੂੰ ਬੇਮਿਸਾਲ ਨਤੀਜੇ ਆਉਣਗੇ ਅਤੇ 12 ਨੂੰ ਕਾਂਗਰਸ ਦੀ ਸਰਕਾਰ ਸਾਬਕਾ ਹੋ ਜਾਵੇਗੀ। ਮੋਦੀ ਨੇ ਕਿਹਾ ਕਿ ਆਦਰਯੋਗ ਅਟਲ ਬਿਹਾਰੀ ਜੀ ਨੇ ਤਿੰਨ ਰਾਜ ਦਿੱਤੇ, ਬਿਹਾਰ ਤੋਂ ਝਾਰਖੰਡ ਦਿੱਤਾ, ਐੱਮ. ਪੀ. ਤੋਂ ਛੱਤੀਸਗੜ੍ਹ ਦਿੱਤਾ ਅਤੇ ਯੂ.ਪੀ ਤੋਂ ਉਤਰਾਖੰਡ ਦਿੱਤਾ। ਛੱਤੀਸਗੜ੍ਹ ‘ਚ ਆਦਿਵਾਸੀ ਹਨ, ਕੋਈ ਸੋਚ ਨਹੀਂ ਸਕਦਾ ਕਿ ਛੱਤੀਸਗੜ੍ਹ ‘ਚ ਇਨਵੈਸਮੈਂਟ ਕਰਨ ਲਈ ਅੰਤਰਰਾਸ਼ਟਰੀ ਪੱਧਰ ‘ਤੇ ਵਪਾਰੀ ਆਉਂਦੇ ਹਨ। ਕੀ ਕਾਰਨ ਹੈ ਕਿ ਉਤਰਾਖੰਡ ਪਿੱਛੇ ਰਹਿ ਗਿਆ? ਕਾਂਗਰਸ ਦੇ ਲੋਕ ਕਹਿੰਦੇ ਹਨ ਕਿ ਮਰ ਜਾਵਾਂਗੇ ਪਰ ਉਤਰਾਖੰਡ ਨਹੀਂ ਬਣਨ ਦੇਵਾਂਗੇ। ਅੱਜ ਜੋ ਮੁੱਖ ਮੰਤਰੀ ਹੈ ਉਨ੍ਹਾਂ ਨੇ ਉਤਰਾਖੰਡ ਬਣਾਉਣ ਦਾ ਵਿਰੋਧ ਕੀਤਾ ਸੀ, ਫਿਰ ਉਹ ਉਤਰਾਖੰਡ ਦਾ ਕਿਵੇਂ ਭਲਾ ਕਰ ਸਕਦਾ ਹੈ। ਮੋਦੀ ਨੇ ਕਿਹਾ ਕਿ ਕਾਂਗਰਸੀਆਂ ਨੇ ਉਤਰਾਖੰਡ ਦੀ ਜਨਤਾ ਦੇ ਪਿੰਡਾਂ ‘ਤੇ ਤੇਜ਼ਾਬ ਸੁੱਟਣ ਦਾ ਕੰਮ ਕੀਤਾ ਹੈ। ਉਤਰਾਖੰਡ ਅੰਦੋਲਨ ਦੇ ਦੌਰਾਨ ਰਾਮਪੁਰ ਤਿਰੋਹ ‘ਤੇ ਮਾਂ-ਭੈਣਾਂ ਦੇ ਨਾਲ ਕੀ ਹੋਇਆ ਸੀ। ਸਮਾਜਵਾਦੀ ਪਾਰਟੀ ਨੇ ਉਹ ਜ਼ੁਲਮ ਕੀਤੇ ਸੀ ਅਤੇ ਅੱਜ ਦੋਹਾਂ ਦੇ ਗਲੇ ਮਿਲ ਗਏ ਹਨ। ਉਤਰਾਖੰਡ ‘ਚ ਸਪਾ-ਕਾਂਗਰਸ ਪਰਦੇ ਦੇ ਪਿੱਛੇ ਮਿਲ ਕੇ ਖੇਡ ਰਹੇ ਹਨ।

About admin

Check Also

ਪੰਜਾਬ ਦੀ ਵਿਰਾਸਤ ਦਾ ਹਿੱਸਾ  ਹੈ ਵਿਗਿਆਨਕ ਖੋਜ ਦਾ ਖੇਤਰ : ਕੋਵਿੰਦ

ਸੁਖਵਿੰਦਰ ਕੌਰ, ਭੁਪਿੰਦਰ ਗਰੇਵਾਲ ਐਸ.ਏ.ਐਸ. ਨਗਰ, 20 ਮਈ: ਦੇਸ਼ ਦੇ ਰਾਸ਼ਟਰਪਤੀ ਸ੍ਰੀ ਰਾਮ ਨਾਥ ਕੋਵਿੰਦ …

Leave a Reply

Your email address will not be published. Required fields are marked *