Breaking News
Home / India / ਸਿੱਖ ਨਸਲਕੁਸ਼ੀ ਦਾ ਮਾਮਲਾ ਸੀ. ਬੀ. ਆਈ. ਨੇ ਅਦਾਲਤ ਤੋਂ ਮੰਗੀ ਟਾਈਟਲਰ ਦਾ ਲਾਈ ਡਿਟੈਕਟਰ ਟੈਸਟ ਕਰਵਾਉਣ ਦੀ ਮਨਜ਼ੂਰੀ

ਸਿੱਖ ਨਸਲਕੁਸ਼ੀ ਦਾ ਮਾਮਲਾ ਸੀ. ਬੀ. ਆਈ. ਨੇ ਅਦਾਲਤ ਤੋਂ ਮੰਗੀ ਟਾਈਟਲਰ ਦਾ ਲਾਈ ਡਿਟੈਕਟਰ ਟੈਸਟ ਕਰਵਾਉਣ ਦੀ ਮਨਜ਼ੂਰੀ

ਅਦਾਲਤ ਵੱਲੋਂ ਟਾਈਲਟਰ  ਅੱਜ  ਤਲਬ

ਨਵੀਂ ਦਿੱਲੀ, 9 ਫਰਵਰੀ (ਚ.ਨ.ਸ.) :  ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਨੇ ਵੀਰਵਾਰ ਨੂੰ ਅਦਾਲਤ ਕੋਲੋਂ ’84 ਸਿੱਖ ਨਸਲਕੁਸ਼ੀ ਮਾਮਲੇ ‘ਚ ਕਾਂਗਰਸ ਨੇਤਾ ਜਗਦੀਸ਼ ਟਾਈਟਲਰ ਅਤੇ ਹਥਿਆਰ ਕਾਰੋਬਾਰੀ ਅਭਿਸ਼ੇਕ ਵਰਮਾ ਦਾ ਲਾਈ ਡਿਟੈਕਟਰ ਟੈਸਟ ਕਰਵਾਉਣ ਦੀ ਮਨਜ਼ੂਰੀ ਮੰਗੀ ਹੈ। ਦੱਸਣਯੋਗ ਹੈ ਕਿ ਕਾਂਗਰਸੀ ਨੇਤਾ ਜਗਦੀਸ਼ ਟਾਇਟਲਰ ‘ਤੇ 1984 ਦੇ ਸਿੱਖ ਵਿਰੋਧੀ ਦੰਗਿਆਂ ਨੂੰ ਭੜਕਾਉਣ ਦਾ ਦੋਸ਼ ਹੈ। ਦਿੱਲੀ ਦੀ ਇਕ ਅਦਾਲਤ ਨੇ 1984 ਦੇ ਸਿੱਖ ਵਿਰੋਧੀ ਦੰਗੇ ਮਾਮਲੇ ‘ਚ ਕਾਂਗਰਸ ਨੇਤਾ ਜਗਦੀਸ਼ ਟਾਈਟਲਰ ਦਾ ਲਾਈ ਡਿਟੈਕਟਰ (ਝੂਠ ਫੜਣ ਵਾਲਾ) ਟੈਸਟ ਕਰਵਾਉਣ ਦੀ ਸੀ. ਬੀ. ਆਈ. ਦੀ ਮੰਗ ‘ਤੇ ਜਗਦੀਸ਼ ਟਾਈਟਲਰ ਨੂੰ ਕੱਲ ਪੇਸ਼ ਹੋਣ ਦਾ ਨਿਰਦੇਸ਼ ਦਿੱਤਾ ਗਿਆ ਹੈ। ਹਾਲਾਂਕਿ ਉਨ੍ਹਾਂ ਨੂੰ ਸੀ. ਬੀ. ਆਈ. ਵਲੋਂ ਕਲੀਨ ਚਿੱਟ ਮਿਲ ਚੁੱਕੀ ਹੈ ਪਰ ਦੰਗਾ ਪੀੜਤਾਂ ਨੇ ਟਾਈਟਲਰ ਨੂੰ ਕਲੀਨ ਚਿੱਟ ਦਿੱਤੇ ਜਾਣ ਦੇ ਮਾਮਲੇ ‘ਚ ਰਿੱਟ ਦਾਇਰ ਕੀਤੀ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਟਾਈਟਲਰ ਵਿਰੁੱਧ ਲੋੜੀਂਦੇ ਸਬੂਤ ਹੋਣ ਦੇ ਬਾਵਜੂਦ ਉਨ੍ਹਾਂ ਦਾ ਸੀ. ਬੀ. ਆਈ. ਬਚਾਅ ਕਰ ਰਹੀ ਹੈ। ਸ਼ਿਕਾਇਤਕਰਤਾ ਲਖਵਿੰਦਰ ਕੌਰ ਨੇ ਸੀ. ਬੀ. ਆਈ. ਕਲੋਜ਼ਰ ਰਿਪੋਰਟ ਨੂੰ ਚੁਣੌਤੀ ਦਿੱਤੀ ਸੀ। ਟਾਈਟਲਰ ‘ਤੇ ਦੋਸ਼ ਹੈ ਕਿ 1 ਨਵੰਬਰ, 1984 ਨੂੰ ਦਿੱਲੀ ਦੇ ਗੁਰਦੁਆਰੇ ਕੋਲ ਹੋਏ ਦੰਗਿਆਂ ‘ਚ ਉਹ ਸ਼ਾਮਲ ਸੀ। ਸੀ. ਬੀ. ਆਈ. ਦੀ ਲਾਈ ਡਿਟੈਕਟਰ ਟੈਸਟ ਦੀ ਜਾਂਚ ਦੀ ਮੰਗ ‘ਤੇ 10 ਫਰਵਰੀ ਨੂੰ ਸੁਣਵਾਈ ਹੋਵੇਗੀ। ਦੱਸਣਯੋਗ ਹੈ ਕਿ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਹੋਏ ਕਤਲੇ-ਆਮ ‘ਚ 3,325 ਲੋਕਾਂ ਨੇ ਆਪਣੇ ਜਾਨ ਗੁਆਈ ਸੀ, ਇਸ ‘ਚ 2,733 ਲੋਕ ਸਿਰਫ ਦਿੱਲੀ ‘ਚ ਮਾਰੇ ਗਏ ਸਨ।

About admin

Check Also

ਸਹਿਣਸ਼ੀਲਤਾ ਸਾਡੀ ਪਹਿਚਾਣ ਤੇ ਅਨੇਕਤਾ ਤਾਕਤ: ਪ੍ਰਣਬ ਮੁਖਰਜੀ

ਚੜ੍ਹਦੀਕਲਾ ਬਿਊਰੋ ================ ਨਾਗਪੁਰ, 7 ਜੂਨ : ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਰਾਸ਼ਟਰੀ ਸਵੈਮ ਸੇਵਕ …

Leave a Reply

Your email address will not be published. Required fields are marked *