Breaking News
Home / Politics / ਪੰਜਾਬ ਦੇ 48 ਪੋਲਿੰਗ ਬੂਥਾਂ ‘ਤੇ ਅਮਨ-ਅਮਾਨ ਨਾਲ ਮੁੜ ਵੋਟਿÎÎੰਗ ਵਿਧਾਨ ਸਭਾ ਲਈ 80 ਫੀਸਦੀ ਤੋਂ ਵੱਧ ਜਦਕਿ ਅੰਮ੍ਰਿਤਸਰ ਲੋਕ ਸਭਾ ਸੀਟ ਉਪ ਚੋਣ ਲਈ 75 ਫੀਸਦੀ ਵੋਟਿੰਗ ਹੋਈ

ਪੰਜਾਬ ਦੇ 48 ਪੋਲਿੰਗ ਬੂਥਾਂ ‘ਤੇ ਅਮਨ-ਅਮਾਨ ਨਾਲ ਮੁੜ ਵੋਟਿÎÎੰਗ ਵਿਧਾਨ ਸਭਾ ਲਈ 80 ਫੀਸਦੀ ਤੋਂ ਵੱਧ ਜਦਕਿ ਅੰਮ੍ਰਿਤਸਰ ਲੋਕ ਸਭਾ ਸੀਟ ਉਪ ਚੋਣ ਲਈ 75 ਫੀਸਦੀ ਵੋਟਿੰਗ ਹੋਈ

ਚੰਡੀਗੜ੍ਹ, 9 ਫਰਵਰੀ (ਚ.ਨ.ਸ.) :  ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਅੱਜ ਸਵੇਰੇ 8.00 ਵਜੇ ਤੋਂ ਪੰਜਾਬ ਦੇ 48 ਪੋਲਿੰਗ ਸਟੇਸ਼ਨਾਂ ‘ਤੇ ਮੁੜ ਵੋਟਾਂ ਪੈਣ ਦਾ ਕੰਮ ਸ਼ੁਰੂ ਹੋਇਆ ਜਿਸ ਦੌਰਾਨ ਵੋਟਰਾਂ ਨੇ ਹੁੰਮ-ਹੁੰਮਾ ਕੇ ਪੋਲਿੰਗ ਬੂਥਾਂ ‘ਤੇ ਪੁੱਜਕੇ ਆਪੋ-ਆਪਣੇ ਉਮੀਦਵਾਰ ਨੂੰ ਜਿਤਾਉਣ ਲਈ ਈ.ਵੀ.ਐਸ. ਦੇ ਬਟਨ ਦੱਬੇ।
ਇਸ ਰੀਪੋਲਿੰਗ ਦੌਰਾਨ ਵਿਧਾਨ ਸਭਾ ਲਈ 80 ਫੀਸਦੀ ਤੋਂ ਵੱਧ ਵੋਟਿੰਗ ਹੋਈ ਜਦਕਿ ਲੋਕ ਸਭਾ ਸੀਟ ਅੰਮ੍ਰਿਤਸਰ ਦੀ ਉਪ ਚੋਣ ਲਈ 75 ਫੀਸਦੀ ਵੋਟਿੰਗ ਹੋਈ ਹੈ।  ਇਹ ਚੋਣਾਂ ਪੰਜ ਵਿਧਾਨ ਸਭਾ ਹਲਕਿਆਂ ਨਾਲ ਸੰਬੰਧਤ 32 ਅਤੇ ਅੰਮ੍ਰਿਤਸਰ ਦੇ ਲੋਕ ਸਭਾ ਹਲਕੇ ਨਾਲ ਸੰਬੰਧਤ 16 ਪੋਲਿੰਗ ਸਟੇਸ਼ਨਾਂ ‘ਚ ਕਰਵਾਈਆਂ ਗਈਆਂ ਹਨ। ਦੱਸਣਯੋਗ ਹੈ ਕਿ 4 ਫਰਵਰੀ ਨੂੰ ਪਈਆਂ ਚੋਣਾਂ ਦੌਰਾਨ ਕੁਝ ਬੂਥਾਂ ‘ਤੇ ਈ. ਵੀ. ਐਮ. ਮਸ਼ੀਨਾਂ ‘ਚ ਖਰਾਬੀ ਕਾਰਨ ਵੋਟਿੰਗ ਪ੍ਰਭਾਵਿਤ ਹੋਈ ਸੀ ਜਿਸ ਤੋਂ ਬਾਅਦ ਚੋਣ ਕਮਿਸ਼ਨ ਨੇ ਪ੍ਰਭਾਵਿਤ ਬੂਥਾਂ ‘ਤੇ 9 ਫਰਵਰੀ ਮੁੜ ਚੋਣਾਂ ਕਰਵਾਉਣ ਦਾ ਐਲਾਨ ਕੀਤਾ ਸੀ। ਇਸ ਵਾਰ ਸੰਬੰਧਿਤ ਪੋਲਿੰਗ ਕੇਂਦਰਾਂ ‘ਤੇ ਈ.ਵੀ.ਐਮ. ਤੇ ਵੀ.ਵੀ. ਪੈਟ ਮਸ਼ੀਨਾਂ ਦੇ ਪੂਰੇ ਪ੍ਰਬੰਧ ਕੀਤੇ ਗਏ ਸਨ। ਇਕ ਬੂਥ ‘ਤੇ ਤਿੰਨ-ਤਿੰਨ ਮਸ਼ੀਨਾਂ ਵਾਧੂ ਰੱਖੀਆਂ ਗਈਆਂ ਸਨ ਤਾਂ ਜੋ ਖਰਾਬੀ ਆਉਣ ‘ਤੇ ਇਨ੍ਹਾਂ ਦੀ ਵਰਤੋਂ ਕੀਤੀ ਜਾ ਸਕੇ।
ਇਸ ਦੌਰਾਨ ਵਿਧਾਨ ਸਭਾ ਹਲਕਾ ਮਜੀਠਾ ‘ਚ 75 ਫੀਸਦੀ, ਮੁਕਤਸਰ ‘ਚ 89.4 ਫੀਸਦੀ, ਸੰਗਰੂਰ ‘ਚ 84.64 ਫੀਸਦੀ, ਮੋਗਾ ‘ਚ 81.26 ਤੇ ਸਭ ਤੋਂ ਵਧ ਮਾਨਸਾ ਦੇ ਸਰਦੂਲਗੜ੍ਹ ‘ਚ 90.33 ਫੀਸਦੀ ਵੋਟਿੰਗ ਹੋਈ ਹੈ।

About admin

Check Also

ਬਾਦਲ ਨੇ ਅਮਿਤ ਨੂੰ ਕੀਤੇ ਅਣਗੌਲਿਆਂ ਕਰਨ ਦੇ ਗਿਲੇ

ਕਮਲਾ ਸ਼ਰਮਾ ================ ਚੰਡੀਗੜ੍ਹ, 7 ਜੂਨ : ਚੰਡੀਗੜ੍ਹ ਵਿਖੇ ਬੰਦ ਕਮਰਾ ਮੀਟਿੰਗ ਦੌਰਾਨ ਸ਼੍ਰੋਮਣੀ ਅਕਾਲੀ …

Leave a Reply

Your email address will not be published. Required fields are marked *