Breaking News
Home / India / ਮੋਦੀ ਨੇ ਸਭ ਤੋਂ ਵੱਧ ਸਹਿਣਸ਼ੀਲ : ਰਿਜਿਜੂ

ਮੋਦੀ ਨੇ ਸਭ ਤੋਂ ਵੱਧ ਸਹਿਣਸ਼ੀਲ : ਰਿਜਿਜੂ

ਨਵੀਂ ਦਿੱਲੀ, 5 ਮਈ (ਚ.ਨ.ਸ.) : ਗ੍ਰਹਿ ਰਾਜ ਮੰਤਰੀ ਕਿਰਨ ਰਿਜਿਜੂ ਨੇ ਵੀਰਵਾਰ ਨੂੰ ਰਾਜ ਸਭਾ ਵਿਚ ਕਿਹਾ ਕਿ ਪੀ. ਐੱਮ. ਮੋਦੀ ਸਭ ਤੋਂ ਵੱਧ ਸਹਿਣਸ਼ੀਲ ਹਨ ਕਿਉਂਕਿ ਉਨ੍ਹਾਂ ‘ਤੇ ਲਗਾਤਾਰ ਹਮਲੇ ਹੁੰਦੇ ਰਹੇ ਹਨ ਪਰ ਉਨ੍ਹਾਂ ਨੇ ਬਦਲੇ ਦੀ ਭਾਵਨਾ ਤੋਂ ਕਿਸੇ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ। ਸ਼੍ਰੀ ਰਿਜਿਜੂ ਨੇ ਰਾਜ ਸਭਾ ‘ਚ ‘ਪਸ਼ੂ ਵਪਾਰੀਆਂ’ ਵਿਰੁੱਧ ਹਿੰਸਕ ਘਟਨਾਵਾਂ ‘ਤੇ ਮਾਕਸਵਾਦੀ ਕਮਿਊਨਿਸਟ ਪਾਰਟੀ ਦੇ ਤਪਨ ਕੁਮਾਰ ਸੇਨ ਦੇ ਧਿਆਨ ਆਕਰਸ਼ਣ ਪ੍ਰਸਤਾਵ ‘ਤੇ ਚਰਚਾ ਦਾ ਜਵਾਬ ਦਿੰਦੇ ਹੋਏ ਇਹ ਟਿੱਪਣੀ ਕੀਤੀ। ਚਰਚਾ ਦੌਰਾਨ ਵੱਖ-ਵੱਖ ਮੈਂਬਰਾਂ ਨੇ ਸਮੇਂ-ਸਮੇਂ ‘ਤੇ ਸੱਤਾਧਾਰੀ ਦਲ ਦੇ ਕੁਝ ਲੋਕਾਂ ਵਲੋਂ ਭੜਕਾਊ ਬਿਆਨ ਦੇਣ ਦਾ ਮਾਮਲਾ ਚੁੱਕਿਆ ਸੀ ਅਤੇ ਕਿਹਾ ਸੀ ਕਿ ਅਜਿਹੇ ਲੋਕਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਇਸ ਦਾ ਜਵਾਬ ਦਿੰਦੇ ਹੋਏ ਸ਼੍ਰੀ ਰਿਜਿਜੂ ਨੇ ਕਿਹਾ ਕਿ ਪੀ. ਐੱਮ. ਮੋਦੀ ਵਿਰੁੱਧ ਸੋਸ਼ਲ ਮੀਡੀਆ ਅਤੇ ਵੱਖ-ਵੱਖ ਮੰਚਾਂ ਤੋਂ ਹਮਲੇ ਹੁੰਦੇ ਹਨ ਪਰ ਸਰਕਾਰ ਨੇ ਅਜੇ ਤੱਕ ਕਿਸੇ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਹੈ। ਉਨ੍ਹਾਂ ਕਿਹਾ ਕਿ ਪੀ. ਐੱਮ. ਮੋਦੀ ਸਭ ਤੋਂ ਵੱਧ ਸਹਿਣਸ਼ੀਲ ਹਨ।

About admin

Check Also

ਚੰਡੀਗੜ੍ਹ ਪੁੱਜੇ ਸ਼ਤਰੂਘਨ ਤੇ ਸਿਨਹਾ ‘ਹੁਣ ਭਾਜਪਾ ‘ਚ ਬਹੁਤ ਕੁਝ ਬਦਲ ਚੁੱਕਿਐ’

ਕਮਲਾ ਸ਼ਰਮਾ ਚੰਡੀਗੜ੍ਹ , 20 ਮਈ—ਸਾਬਕਾ ਕੇਂਦਰੀ ਮੰਤਰੀ ਯਸ਼ਵੰਤ ਸਿਨਹਾ ਤੇ ਭਾਰਤੀ ਜਨਤਾ ਪਾਰਟੀ ਨਾਲ …

Leave a Reply

Your email address will not be published. Required fields are marked *