Breaking News
Home / India / ਕੇਜਰੀਵਾਲ ਦਾ ਸ਼ੂਗਰ ਪੱਧਰ ਵਧਿਆ, ਇਲਾਜ ਕਰਵਾਉਣ ਲਈ ਜਾਣਗੇ ਬੰਗਲੁਰੂ

ਕੇਜਰੀਵਾਲ ਦਾ ਸ਼ੂਗਰ ਪੱਧਰ ਵਧਿਆ, ਇਲਾਜ ਕਰਵਾਉਣ ਲਈ ਜਾਣਗੇ ਬੰਗਲੁਰੂ

ਨਵੀਂ ਦਿੱਲੀ, 5 ਫਰਵਰੀ (ਚ.ਨ.ਸ):  ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੰਯੋਜਕ ਅਰਵਿੰਦ ਕੇਜਰੀਵਾਲ ਇਲਾਜ ਲਈ 15 ਦਿਨਾਂ ਲਈ ਫਿਰ ਬੰਗਲੁਰੂ ਜਾਣਗੇ। ਸੂਤਰਾਂ ਮੁਤਾਬਕ ਕੇਜਰੀਵਾਲ 7 ਫਰਵਰੀ ਨੂੰ ਬੰਗਲੁਰੂ ਦੇ ਜਿੰਦਲ ਨੇਚੁਰੋਥੈਪੀ ਸੈਂਟਰ ‘ਚ ਇਲਾਜ ਕਰਵਾਉਣ ਲਈ ਰਵਾਨਾ ਹੋਣਗੇ, ਜਿੱਥੇ ਉਨ੍ਹਾਂ ਦਾ 22 ਫਰਵਰੀ ਤੱਕ ਇਲਾਜ ਚੱਲੇਗਾ। ਕੇਜਰੀਵਾਲ ਦੇ ਕਰੀਬੀ ਸੂਤਰਾਂ ਮੁਤਾਬਕ ਪੰਜਾਬ ਅਤੇ ਗੋਆ ‘ਚ ਚੋਣ ਪ੍ਰਚਾਰ ਦੌਰਾਨ ਸਮੇਂ ਸਿਰ ਖਾਣਾ ਨਾ ਖਾਣ ਨਾਲ ਤਣਾਅ ਅਤੇ ਸ਼ੂਗਰ ਦਾ ਪੱਧਰ ਕਾਫੀ ਵੱਧ ਗਿਆ ਹੈ। ਦਿੱਲੀ ਸੀ.ਐੱਮ ਨੂੰ ਸ਼ੂਗਰ ਦੀ ਬੀਮਾਰੀ ਹੈ। ਅਜਿਹੇ ‘ਚ ਸ਼ੂਗਰ ਦਾ ਹੋਰ ਵਧਣਾ ਉਨ੍ਹਾਂ ਲਈ ਖਤਰਨਾਕ ਹੋ ਸਕਦਾ ਹੈ। ਮਿਲੀ ਜਾਣਕਾਰੀ ਮੁਤਾਬਕ ਕੇਜਰੀਵਾਲ ਨਾਲ ਉਨ੍ਹਾਂ ਦੀ ਪਤਨੀ ਸੁਨੀਤਾ ਅਤੇ ਪਾਰਟੀ ਨੇਤਾ ਸੰਜੈ ਸਿੰਘ ਵੀ ਬੰਗਲੁਰੂ ਜਾਣਗੇ। ਇਸ ਤੋਂ ਪਹਿਲੇ ਕੇਜਰੀਵਾਲ ਅਗਸਤ ‘ਚ ਬੰਗਲੁਰੂ ‘ਚ ਨਾਰਾਇਣਾ ਹੈਲਥ ਸਿਟੀ ਮਜੂਮਦਾਰ ਸ਼ਾ ਮੈਡੀਕਲ ਸੈਂਟਰ ‘ਚ ਖਾਂਸੀ ਦਾ ਇਲਾਜ ਕਰਵਾਉਣ ਗਏ ਸਨ। ਕੇਜਰੀਵਾਲ ਖਾਂਸੀ ਤੋਂ ਵੀ ਪਰੇਸ਼ਾਨ ਰਹਿ ਚੁੱਕੇ ਹਨ।

About admin

Check Also

ਪੰਜਾਬ ਦੀ ਵਿਰਾਸਤ ਦਾ ਹਿੱਸਾ  ਹੈ ਵਿਗਿਆਨਕ ਖੋਜ ਦਾ ਖੇਤਰ : ਕੋਵਿੰਦ

ਸੁਖਵਿੰਦਰ ਕੌਰ, ਭੁਪਿੰਦਰ ਗਰੇਵਾਲ ਐਸ.ਏ.ਐਸ. ਨਗਰ, 20 ਮਈ: ਦੇਸ਼ ਦੇ ਰਾਸ਼ਟਰਪਤੀ ਸ੍ਰੀ ਰਾਮ ਨਾਥ ਕੋਵਿੰਦ …

Leave a Reply

Your email address will not be published. Required fields are marked *