Breaking News
Home / India / ਕਸ਼ਮੀਰ ਮੁੱਦੇ ‘ਤੇ ਨਵਾਜ਼ ਸ਼ਰੀਫ ਨੇ ਭਾਰਤ ਵਿਰੁੱਧ ਉੱਗਲਿਆ ਜ਼ਹਿਰ

ਕਸ਼ਮੀਰ ਮੁੱਦੇ ‘ਤੇ ਨਵਾਜ਼ ਸ਼ਰੀਫ ਨੇ ਭਾਰਤ ਵਿਰੁੱਧ ਉੱਗਲਿਆ ਜ਼ਹਿਰ

ਇਸਲਾਮਾਬਾਦ, 5 ਫਰਵਰੀ (ਚ.ਨ.ਸ):   ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਇਕ ਵਾਰ ਫਿਰ ਤੋਂ ਕਸ਼ਮੀਰ ਦਾ ਰਾਗ ਛੇੜਿਆ ਹੈ। ਸ਼ਰੀਫ ਨੇ ਕਸ਼ਮੀਰ ਨੂੰ ਭਾਰਤ ਅਤੇ ਪਾਕਿਸਤਾਨ ਵਿਚਾਲੇ ਵੰਡ ਦਾ ਅਧੂਰਾ ਏਜੰਡਾ ਦੱਸਿਆ ਅਤੇ ਕਿਹਾ ਕਿ ਇਸ ਵਿਵਾਦ ਦਾ ਹੱਲ ਸੰਯੁਕਤ ਰਾਸ਼ਟਰ ਸੁਰੱਖਿਆ ਪਰੀਸ਼ਦ ਦੇ ਪ੍ਰਸਤਾਵ ਮੁਤਾਬਕ ਹੀ ਸੰਭਵ ਹੈ।  ਨਵਾਜ਼ ਨੇ ਇਸ ਦੇ ਨਾਲ ਹੀ ਕਿਹਾ ਕਿ ਕਸ਼ਮੀਰ ਵਿਵਾਦ ਦੇ ਹੱਲ ਦੇ ਬਿਨਾਂ ਖੇਤਰ ‘ਚ ਸ਼ਾਂਤੀ ਅਤੇ ਵਿਕਾਸ ਸੰਭਵ ਨਹੀਂ ਹੈ। ਉਨ੍ਹਾਂ ਨੇ ਕਿਹਾ, ”ਸੰਯੁਕਤ ਰਾਸ਼ਟਰ ਸੁਰੱਖਿਆ ਪਰੀਸ਼ਦ ਦੇ ਕਈ ਪ੍ਰਸਤਾਵਾਂ ਦੀ ਮਦਦ ਨਾਲ ਕੌਮਾਂਤਰੀ ਭਾਈਚਾਰੇ ਨੇ ਕਸ਼ਮੀਰੀ ਲੋਕਾਂ ਨੂੰ ਸਵੈ-ਨਿਰਣੇ ਦਾ ਅਧਿਕਾਰ ਦਿੱਤਾ ਹੋਇਆ ਹੈ ਪਰ ਭਾਰਤ ਨੇ ਪਿਛਲੇ 7 ਦਹਾਕਿਆਂ ਤੋਂ ਕਸ਼ਮੀਰੀਆਂ ਨੂੰ ਇਸ ਅਧਿਕਾਰ ਤੋਂ ਵਾਂਝੇ ਰੱਖਿਆ ਹੋਇਆ ਹੈ।  ਨਵਾਜ਼ ਨੇ ਭਾਰਤ ਵਿਰੁੱਧ ਜੰਮ ਕੇ ਜ਼ਹਿਰ ਉੱਗਲਿਆ। ਉਨ੍ਹਾਂ ਕਿਹਾ ਕਿ ਕਸ਼ਮੀਰੀਆਂ ਦੇ ਹੱਕ ਦੀ ਲੜਾਈ ‘ਚ ਪਾਕਿਸਤਾਨ ਉਨ੍ਹਾਂ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਖੜ੍ਹਾ ਹੈ। ਸ਼ਰੀਫ ਨੇ ਕਸ਼ਮੀਰ ‘ਚ ਮਨੁੱਖੀ ਅਧਿਕਾਰਾਂ ਦੇ ਉਲੰਘਣ ਦਾ ਦੋਸ਼ ਲਾਉਂਦੇ ਹੋਏ ਉੱਥੇ ਰਾਇਸ਼ੁਮਾਰੀ ਕਰਾਉਣ ਦੀ ਮੰਗ ਕੀਤੀ।

About admin

Check Also

ਚੰਡੀਗੜ੍ਹ ਪੁੱਜੇ ਸ਼ਤਰੂਘਨ ਤੇ ਸਿਨਹਾ ‘ਹੁਣ ਭਾਜਪਾ ‘ਚ ਬਹੁਤ ਕੁਝ ਬਦਲ ਚੁੱਕਿਐ’

ਕਮਲਾ ਸ਼ਰਮਾ ਚੰਡੀਗੜ੍ਹ , 20 ਮਈ—ਸਾਬਕਾ ਕੇਂਦਰੀ ਮੰਤਰੀ ਯਸ਼ਵੰਤ ਸਿਨਹਾ ਤੇ ਭਾਰਤੀ ਜਨਤਾ ਪਾਰਟੀ ਨਾਲ …

Leave a Reply

Your email address will not be published. Required fields are marked *