Breaking News
Home / Politics / ਨੇਤਰਹੀਣ ਵੋਟਰ ਵਿਸ਼ੇਸ਼ ਬੈਲਟ ਪੇਪਰਾਂ ਰਾਹੀ ਪਾਉਣਗੇ ਵੋਟ

ਨੇਤਰਹੀਣ ਵੋਟਰ ਵਿਸ਼ੇਸ਼ ਬੈਲਟ ਪੇਪਰਾਂ ਰਾਹੀ ਪਾਉਣਗੇ ਵੋਟ

ਚੰਡੀਗੜ੍ਹ, 2 ਫਰਵਰੀ (ਚ.ਨ.ਸ.) :  ਪੰਜਾਬ ਦੇ ਨੇਤਰਹੀਣ ਵੋਟਰ ਆਪਣੇ ਅਧਿਕਾਰ ਦਾ ਇਸਤੇਮਾਲ ਬਿਨਾਂ ਕਿਸੀ ਪ੍ਰੇਸ਼ਾਨੀ ਕਰ ਸਕਣ ਇਸ ਲਈ ਸੈਕਟਰ-26 ਸਥਿਤ ਚੰਡੀਗੜ੍ਹ ਇੰਸਟੀਚਿਊਟ ਆਫ਼ ਬਲਾਇੰਡ ਪੰਜਾਬੀ ਵਿੱਚ ਬੈਲਟ ਪੇਪਰ ਤਿਆਰ ਕਰਨ ਜਾ ਰਿਹਾ ਹੈ ਤਾਂ ਜੋ ਉਹ ਉਮੀਦਵਾਰਾਂ ਬਾਰੇ ਜਾਣਕਾਰੀ ਪਤਾ ਕਰਨ ਤੋਂ ਬਾਅਦ ਵੋਟ ਪਾ ਸਕਣ। ਜ਼ਿਕਰਯੋਗ ਹੈ ਕਿ ਹੁਣ ਤੱਕ ਕਰੀਬ 26,773 ਬਰੇਲ ਬੈਲਟ ਪੇਪਰ ਤਿਆਰ ਕੀਤੇ ਜਾ ਚੁੱਕੇ ਹਨ ਜੋ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ 4 ਫਰਵਰੀ ਨੂੰ ਵੋਟਾਂ ਦੌਰਾਨ ਇਸਤੇਮਾਲ ਕੀਤੇ ਜਾਣਗੇ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਰਾਜ ਵਿੱਚ 24873 ਨੇਤਰਹੀਣ ਰਜਿਸਟਰਡ ਵੋਟਰ ਹਨ। ਇਨ੍ਹਾਂ ਤੋਂ ਇਲਾਵਾ 2258 ਬਰੇਲ ਬੈਲਟ ਪੇਪਰਾਂ ਨੂੰ ਰਿਜ਼ਰਵ ਤੌਰ ‘ਤੇ ਬਣਾਇਆ ਗਿਆ ਹੈ। ਖ਼ਾਸ ਗੱਲ ਇਹ ਹੈ ਕਿ ਇਹ ਬੈਲਟ ਪੇਪਰ ਪੰਜਾਬੀ ਭਾਸ਼ਾ ਵਿੱਚ ਹੋਣਗੇ। ਦੱਸ ਦਈਏ ਕਿ ਇੱਕ ਬੈਲਟ ਪੇਪਰ ਨੂੰ ਤਿਆਰ ਕਰਨ ‘ਚ ਇੱਕ ਮਿੰਟ ਦਾ ਸਮਾਂ ਲੱਗਦਾ ਹੈ। ਬੈਲਟ ਪੇਪਰ ਤਿਆਰ ਹੋਣ ਤੋਂ ਬਾਅਦ ਪਰੂਫ਼ ਰੀਡਿੰਗ ਵੀ ਕੀਤੀ ਜਾਂਦੀ ਹੈ। ਬਲਾਈਂਡ ਦੇ ਇੰਸਟੀਚਿਊਟ  ਦੇ ਚੇਅਰਮੈਨ ਮੇਜਰ ਰਾਜੇ ਦਰ ਨਾਥ ਦਾ ਕਹਿਣਾ ਹੈ ਕਿ ਭਾਵੇਂ ਪੰਜਾਬ ਵਿੱਚ ਵੱਡੀ-ਵੱਡੀਪ੍ਰਿੰਟਗ ਪ੍ਰੈੱਸ ਹੈ ਪਰ ਫਿਰ ਵੀ 2009 ਤੋਂ ਨੇਤਰਹੀਣਾਂ ਲਈ ਬੈਲਟ ਪੇਪਰ ਬਣਾਉਣ ਦਾ ਕੰਮ ਚੰਡੀਗੜ੍ਹ ਤੋਂ ਹੀ ਹੋ ਰਿਹਾ ਹੈ। ਡੋਨੇਸ਼ਨ ਦੇ ਸਹਾਰੇ ਕੰਮ ਕਰਨ ਵਾਲੀ ਇਸ ਸੰਸਥਾ ਨੂੰ ਇਸ ਕੰਮ ਬਦਲੇ 5 ਲੱਖ ਰੁਪਏ ਮਿਲਦੇ ਹਨ।

About admin

Check Also

ਬਾਦਲ ਨੇ ਅਮਿਤ ਨੂੰ ਕੀਤੇ ਅਣਗੌਲਿਆਂ ਕਰਨ ਦੇ ਗਿਲੇ

ਕਮਲਾ ਸ਼ਰਮਾ ================ ਚੰਡੀਗੜ੍ਹ, 7 ਜੂਨ : ਚੰਡੀਗੜ੍ਹ ਵਿਖੇ ਬੰਦ ਕਮਰਾ ਮੀਟਿੰਗ ਦੌਰਾਨ ਸ਼੍ਰੋਮਣੀ ਅਕਾਲੀ …

Leave a Reply

Your email address will not be published. Required fields are marked *