Friday, April 19, 2024
Google search engine
Homeਸੰਸਾਰਨੇਪਾਲ ਦੀ ਰਾਪਤੀ ਨਦੀ 'ਚ ਬੱਸ ਦੇ ਡਿੱਗਣ ਕਾਰਨ 12 ਲੋਕਾਂ ਦੀ...

ਨੇਪਾਲ ਦੀ ਰਾਪਤੀ ਨਦੀ ‘ਚ ਬੱਸ ਦੇ ਡਿੱਗਣ ਕਾਰਨ 12 ਲੋਕਾਂ ਦੀ ਮੌਤ,23 ਜ਼ਖਮੀ

ਨੇਪਾਲ : ਨੇਪਾਲ ਦੇ ਲੁੰਬਿਨੀ ਪ੍ਰਾਂਤ (Lumbini province) ਵਿੱਚ ਇੱਕ ਬੱਸ ਦੇ ਰਾਪਤੀ ਨਦੀ (Rapti River) ‘ਚ ਡਿੱਗਣ ਕਾਰਨ ਦੋ ਭਾਰਤੀ ਨਾਗਰਿਕਾਂ ਸਮੇਤ ਘੱਟੋ-ਘੱਟ 12 ਲੋਕਾਂ ਦੀ ਮੌਤ ਹੋ ਗਈ ਅਤੇ 23 ਹੋਰ ਜ਼ਖਮੀ ਹੋ ਗਏ। ਇੱਕ ਮੀਡੀਆ ਰਿਪੋਰਟ ‘ਨੇ ਅੱਜ ਇਹ ਜਾਣਕਾਰੀ ਦਿੱਤੀ ਹੈ। ‘ਕਾਠਮੰਡੂ ਪੋਸਟ’ ਦੀ ਰਿਪੋਰਟ ਦੇ ਅਨੁਸਾਰ, ਇਹ ਹਾਦਸਾ ਸ਼ੁੱਕਰਵਾਰ ਦੀ ਰਾਤ ਨੂੰ ਉਦੋਂ ਵਾਪਰਿਆ ਜਦੋਂ ਨੇਪਾਲਗੰਜ ਤੋਂ ਕਾਠਮੰਡੂ ਜਾ ਰਹੀ ਬੱਸ ਈਸਟ-ਵੈਸਟ ਹਾਈਵੇਅ ‘ਤੇ ਭਾਗਲੁਬੰਗ ਪੁਲ ਤੋਂ ਹੇਠਾਂ ਰਾਪਤੀ ਨਦੀ ‘ਚ ਜਾ ਡਿੱਗੀ।

ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇੱਕ ਬੱਸ ਦੇ ਰਾਪਤੀ ਨਦੀ ‘ਚ ਡਿੱਗਣ ਕਾਰਨ 12 ਲੋਕਾਂ ਦੀ ਮੌਤ ਹੋ ਗਈ। ਮਰੇ ਹੋਏ ਲੋਕਾਂ ਵਿਚ ਦੋ ਭਾਰਤੀ ਨਾਗਰਿਕ ਸ਼ਾਮਲ ਹਨ । ਇਸ ਹਾਦਸੇ ਵਿੱਚ ਕੁੱਲ 23 ਲੋਕ ਜ਼ਖਮੀ ਹੋ ਗਏ ਹਨ । ਪੁਲਿਸ ਸਬ ਇੰਸਪੈਕਟਰ ਸੁੰਦਰ ਤਿਵਾੜੀ ਨੇ ਕਿਹਾ, “ਸਾਰੇ ਜ਼ਖਮੀਆਂ ਨੂੰ ਇਲਾਜ ਲਈ ਕੋਹਲਪੁਰ ਦੇ ਨੇਪਾਲਗੰਜ ਮੈਡੀਕਲ ਟੀਚਿੰਗ ਹਸਪਤਾਲ ਲਿਜਾਇਆ ਗਿਆ।” ਪੁਲਿਸ ਨੇ ਕਿਹਾ ਕਿ ਹਾਦਸੇ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੈ । ਬੱਸ ਡਰਾਈਵਰ ਲਾਲ ਬਹਾਦੁਰ ਨੇਪਾਲੀ (28) ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਗਿਆ ਹੈ ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments