Breaking News
Home / Punjab / ਅਕਾਲੀ-ਭਾਜਪਾ ਦੇ ਹੱਕ ‘ਚ ਡਟਿਆ ਡੇਰਾ ਸਿਰਸਾ

ਅਕਾਲੀ-ਭਾਜਪਾ ਦੇ ਹੱਕ ‘ਚ ਡਟਿਆ ਡੇਰਾ ਸਿਰਸਾ

ਚੰਡੀਗੜ੍ਹ, 1 ਫਰਵਰੀ (ਚ.ਨ.ਸ.) :  ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੇ ਅਗਾਮੀ ਵਿਧਾਨ ਸਭਾ ਚੋਣਾਂ ਦੌਰਾਨ ਅਕਾਲੀ-ਬੀਜੇਪੀ ਗੱਠਜੋੜ ਦੀ ਹਮਾਇਤ ਕਰਨ ਦਾ ਐਲਾਨ ਕੀਤਾ ਹੈ। ਬੁੱਧਵਾਰ ਨੂੰ ਡੇਰੇ ਨੇ ਇਸ ਗੱਲ ਦਾ ਐਲਾਨ ਕੀਤਾ। ਖ਼ਬਰ ਅਨੁਸਾਰ ਬੀਤੀ ਰਾਤ ਡੇਰੇ ਨੇ ਇਸ ਗੱਲ ਦਾ ਫ਼ੈਸਲਾ ਕੀਤਾ।
ਡੇਰੇ ਦੇ 45 ਮੈਂਬਰੀ ਰਾਜਸੀ ਵਿੰਗ ਦੇ ਮੈਂਬਰ ਹਰਿੰਦਰ ਮਾਂਗੇਵਾਲ ਇੰਸਾ ਨੇ ਇਸ ਗੱਲ ਦਾ ਐਲਾਨ ਕੀਤਾ। ਗੱਲਬਾਤ ਕਰਦਿਆਂ ਮਾਂਗੇਵਾਲ ਨੇ ਆਖਿਆ ਕਿ ਡੇਰੇ ਦੇ ਸ਼ਰਧਾਲੂਆਂ ਨੇ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟ ਪਾਉਣ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਆਖਿਆ ਕਿ ਇਸ ਵਿੱਚ ਡੇਰੇ ਦਾ ਕੋਈ ਲੈਣਾ ਦੇਣਾ ਨਹੀਂ ਸਗੋਂ ਸ਼ਰਧਾਲੂਆਂ ਦਾ ਫ਼ੈਸਲਾ ਹੈ। ਮਾਂਗੇਵਾਲ ਨੇ ਦੱਸਿਆ ਕਿ ਡੇਰੇ ਨੇ ਕਦੇ ਵੀ ਆਪਣੇ ਸ਼ਰਧਾਲੂਆਂ ਨੂੰ ਰਾਜਨੀਤਕ ਆਗੂਆਂ ਦੀ ਹਮਾਇਤ ਕਰਨ ਲਈ ਨਹੀਂ ਆਖਿਆ, ਸ਼ਰਧਾਲੂ ਆਪਣਾ ਫ਼ੈਸਲਾ ਖ਼ੁਦ ਲੈਂਦੇ ਹਨ। ਇਸ ਵਾਰ ਸ਼ਰਧਾਲੂਆਂ ਨੇ ਅਕਾਲੀ ਬੀਜੇਪੀ ਗੱਠਜੋੜ ਦੀ ਹਮਾਇਤ ਕਰਨ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਡੇਰੇ ਦੇ ਬਲਾਕ, ਜ਼ਿਲ੍ਹਾ ਕਮੇਟੀਆਂ ਦੀਆਂ ਮੀਟਿੰਗਾਂ 19 ਜਨਵਰੀ ਨੂੰ ਸਲਾਬਤਪੁਰਾ ਵਿੱਚ ਹੋਈਆਂ। ਇਸ ਵਿੱਚ ਪੂਰੇ ਰਾਜਨੀਤਕ ਮਾਹੌਲ ਉੱਤੇ ਚਰਚਾ ਹੋਈ ਤੇ ਹਮਾਇਤ ਦੇਣ ਦਾ ਫ਼ੈਸਲਾ ਕੀਤਾ ਗਿਆ।ਮਾਲਵੇ ਖੇਤਰ ਵਿੱਚ ਡੇਰਾ ਦੇ ਸ਼ਰਧਾਲੂਆਂ ਦੀ ਵੱਡੀ ਗਿਣਤੀ ਹੈ।
ਇਸ ਕਰਕੇ ਸਾਰੇ ਪ੍ਰਮੁੱਖ ਆਗੂ ਡੇਰੇ ਦੀ ਹਮਾਇਤ ਹਾਸਲ ਕਰਨ ਲਈ ਸਿਰਸਾ ਜਾ ਕੇ ਡੇਰਾ ਮੁਖੀ ਦਾ ਅਸ਼ੀਰਵਾਦ ਲੈਂਦੇ ਹਨ। ਇਸ ਵਾਰ ਵੀ ਅਕਾਲੀ ਦਲ ਤੇ ਕਾਂਗਰਸ ਦੇ ਕਈ ਉਮੀਦਵਾਰਾਂ ਨੇ ਅਜਿਹਾ ਹੀ ਕੀਤਾ ਜਿਨ੍ਹਾਂ ਵਿੱਚ ਸਿਕੰਦਰ ਸਿੰਘ ਮਲੂਕਾ, ਰਾਜੂ ਖੰਨਾ, ਕਾਂਗਰਸੀ ਉਮੀਦਵਾਰ ਰਾਜਿੰਦਰ ਕੌਰ ਭੱਠਲ ਤੇ ਹੋਰ ਆਗੂ ਸ਼ਾਮਲ ਸਨ। ਦੱਸਣਯੋਗ ਹੈ ਕਿ ਡੇਰੇ ਵੱਲੋਂ 2007 ਦੀਆਂ ਚੋਣਾਂ ਵਿੱਚ ਕਾਂਗਰਸ ਦੀ ਮਦਦ ਕੀਤੀ ਗਈ ਸੀ, ਪਰ 2012 ਵਿੱਚ ਅਜਿਹੀ ਮਦਦ ਕਾਂਗਰਸ ਤੇ ਅਕਾਲੀ ਦਲ ਦਰਮਿਆਨ ਵੰਡੀ ਗਈ ਸੀ।

About admin

Check Also

ਬਾਦਲ ਨੇ ਅਮਿਤ ਨੂੰ ਕੀਤੇ ਅਣਗੌਲਿਆਂ ਕਰਨ ਦੇ ਗਿਲੇ

ਕਮਲਾ ਸ਼ਰਮਾ ================ ਚੰਡੀਗੜ੍ਹ, 7 ਜੂਨ : ਚੰਡੀਗੜ੍ਹ ਵਿਖੇ ਬੰਦ ਕਮਰਾ ਮੀਟਿੰਗ ਦੌਰਾਨ ਸ਼੍ਰੋਮਣੀ ਅਕਾਲੀ …

Leave a Reply

Your email address will not be published. Required fields are marked *