Breaking News
Home / Business / ਸੰਸਦ ਦੀ ਸਥਾਈ ਕਮੇਟੀ ਵੱਲੋਂ ਸਰਕਾਰ ਨੂੰ ਪੈਟਰੋਲ ‘ਤੇ ਸੈੱਸ ਵਧਾਏ ਜਾਣ ਦੀ ਸਲਾਹ

ਸੰਸਦ ਦੀ ਸਥਾਈ ਕਮੇਟੀ ਵੱਲੋਂ ਸਰਕਾਰ ਨੂੰ ਪੈਟਰੋਲ ‘ਤੇ ਸੈੱਸ ਵਧਾਏ ਜਾਣ ਦੀ ਸਲਾਹ

ਨਵੀਂ ਦਿੱਲੀ, 5 ਮਈ (ਚ.ਨ.ਸ.) : ਨੈਸ਼ਨਲ ਹਾਈਵੇ ਦੀ ਮੁਰੰਮਤ ਅਤੇ ਸਾਂਭ-ਸੰਭਾਲ ਲਈ ਰਾਸ਼ੀ ਦੀ ਕਮੀ ਦੀ ਸਮੱਸਿਆ ਨਾਲ ਨਜਿੱਠਣ ਲਈ ਸੰਸਦ ਦੀ ਸਥਾਈ ਕਮੇਟੀ ਨੇ ਸਰਕਾਰ ਨੂੰ ਪੈਟਰੋਲ ਅਤੇ ਹਾਈ ਸਪੀਡ ਡੀਜ਼ਲ ‘ਤੇ ਲੱਗਾ ਸੈੱਸ ਵਧਾਉਣ ਦੀ ਸਲਾਹ ਦਿੱਤੀ ਹੈ। ਇਸ ਤੋਂ ਇਲਾਵਾ ਕਮੇਟੀ ਨੇ ਮੁਰੰਮਤ ਦੇ ਕੰਮ ਲਈ ਵੱਖ-ਵੱਖ ਸਾਧਨਾਂ ਰਾਹੀਂ ਹੋਰ ਕਮਾਈ ਕਰਨ ‘ਤੇ ਵੀ ਜ਼ੋਰ ਦਿੱਤਾ ਹੈ। ਕਮੇਟੀ ਨੇ ਸਿਫਾਰਿਸ਼ ਕੀਤੀ ਹੈ ਕਿ ਸਰਕਾਰ ਕੇਂਦਰੀ ਸੜਕ ਫੰਡ (ਸੀ. ਆਰ. ਐਫ.) ਐਕਟ 2000 ਦੇ ਤਹਿਤ ਪੈਟਰੋਲ ਅਤੇ ਹਾਈ ਸਪੀਡ ਡੀਜ਼ਲ ‘ਤੇ ਸੈੱਸ ਵਧਾਉਣ ‘ਤੇ ਵਿਚਾਰ ਕਰ ਸਕਦੀ ਹੈ, ਜਿਸ ‘ਤੇ ਮੌਜੂਦਾ ਸਮੇਂ ‘ਤੇ 2 ਰੁਪਏ ਪ੍ਰਤੀ ਲੀਟਰ ਸੈੱਸ ਲੱਗਦਾ ਹੈ।” ਸੈੱਸ ਵਧਾਉਣ ਤੋਂ ਇਲਾਵਾ ਕਮੇਟੀ ਨੇ ਪਹਿਲਾਂ ਤੋਂ ਆਪਰੇਟ-ਮੈਂਟੇਨ-ਟਰਾਂਸਫਰ (ਓ. ਐਮ. ਟੀ.) ਆਧਾਰ ‘ਤੇ ਬਣੀਆਂ ਸੜਕਾਂ ਦੀ ਸੰਭਾਲ ਦਾ ਕੰਮ ਨਿਜੀ ਖੇਤਰ ਨੂੰ ਦੇਣ ਦੀ ਸਿਫਾਰਸ਼ ਵੀ ਕੀਤੀ ਹੈ।” ਕਮੇਟੀ ਦਾ ਮੰਨਣਾ ਹੈ ਕਿ ਨਿਜੀ ਖੇਤਰ ਨੂੰ ਸਾਂਭ-ਸੰਭਾਲ ਦਾ ਕੰਮ ਦੇਣਾ ਬਿਹਤਰ ਹੋਵੇਗਾ, ਕਿਉਂਕਿ ਉਹ ਕੰਮ ਛੇਤੀ ਪੂਰਾ ਕਰ ਦਿੰਦੇ ਹਨ।

About admin

Check Also

ਸਹਿਣਸ਼ੀਲਤਾ ਸਾਡੀ ਪਹਿਚਾਣ ਤੇ ਅਨੇਕਤਾ ਤਾਕਤ: ਪ੍ਰਣਬ ਮੁਖਰਜੀ

ਚੜ੍ਹਦੀਕਲਾ ਬਿਊਰੋ ================ ਨਾਗਪੁਰ, 7 ਜੂਨ : ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਰਾਸ਼ਟਰੀ ਸਵੈਮ ਸੇਵਕ …

Leave a Reply

Your email address will not be published. Required fields are marked *