Breaking News
Home / India / ਮੋਦੀ ਨੇ ਸੰਸਦ ਦਾ ਕੰਮਕਾਜ ਸੁਚਾਰੂ ਢੰਗ ਨਾਲ ਚੱਲਣ ਦੀ ਉਮੀਦ ਪ੍ਰਗਟਾਈ

ਮੋਦੀ ਨੇ ਸੰਸਦ ਦਾ ਕੰਮਕਾਜ ਸੁਚਾਰੂ ਢੰਗ ਨਾਲ ਚੱਲਣ ਦੀ ਉਮੀਦ ਪ੍ਰਗਟਾਈ

ਨਵੀਂ ਦਿੱਲੀ, 31 ਜਨਵਰੀ (ਚ.ਨ.ਸ.) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਰੋਸਾ ਪ੍ਰਗਟਾਇਆ ਹੈ ਕਿ ਮੰਗਲਵਾਰ ਤੋਂ ਸ਼ੁਰੂ ਹੋਏ ਸੰਸਦ ਦੇ ਬਜਟ ਦੇ ਦੌਰਾਨ ਸਾਰਥਕ ਅਤੇ ਜਨਤਕ ਹਿੱਤ ‘ਚ ਚਰਚਾ ਹੋਵੇਗੀ। ਮੋਦੀ ਨੇ ਸੰਸਦ ਭਵਨ ‘ਚ ਬਜਟ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾ ਇਕ ਬਿਆਨ ‘ਚ ਕਿਹਾ ਹੈ ਕਿ ਸੰਸਦ ਦਾ ਕੰਮਕਾਜ ਸੁਚਾਰੂ ਢੰਗ ਨਾਲ ਚਲਾਉਣ ਲਈ ਪਿਛਲੇ ਦਿਨੀਂ ਸਾਰੇ ਸਿਆਸੀ ਦਲਾਂ ਨਾਲ ਸਮੂਹਿਕ ਅਤੇ ਵਿਅਕਤੀਗਤ ਤੌਰ ‘ਤੇ ਲਗਾਤਾਰ ਚਰਚਾ ਕੀਤੀ ਗਈ ਹੈ। ਸੰਸਦ ਦੀ ਕਾਰਵਾਈ ਸੁਚਾਰੂ ਰੂਪ ਨਾਲ ਚੱਲਣ ਦੀ ਉਮੀਦ ਜਤਾਉਂਦੇ ਹੋਏ ਉਨ੍ਹਾਂ ਨੇ ਕਿਹਾ, ਸੈਸ਼ਨ ਦਾ ਉਪਯੋਗ ਜਨਤਕ ਹਿੱਤ ਲਈ ਹੋਵੇਗਾ, ਸਾਰਥਕ ਚਰਚਾ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਪਹਿਲੀ ਵਾਰ ਬਜਟ ਇਕ 1 ਫਰਵਰੀ ਨੂੰ ਪੇਸ਼ ਹੋ ਰਿਹਾ ਹੈ। ਇਸ ਤੋਂ ਪਹਿਲਾ ਬਜਟ ਸ਼ਾਮ ਨੂੰ 5 ਵਜੇ ਪੇਸ਼ ਕੀਤਾ ਜਾਂਦਾ ਸੀ। ਜਦੋਂ ਅਟਲ ਬਿਹਾਰੀ ਵਾਜਪੇਈ ਦੀ ਸਰਕਾਰ ਸੀ, ਉਦੋਂ ਤੋਂ ਸਵੇਰੇ ਸਦਨ ਸ਼ੁਰੂ ਹੁੰਦੇ ਹੀ ਬਜਟ ਪੇਸ਼ ਕਰਨ ਦਾ ਸਿਲਸਿਲਾ ਸ਼ੁਰੂ ਹੋਇਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮੰਗਲਵਾਰ ਇਕ ਹੋਰ ਨਵੀਂ ਪਰੰਪਰਾ ਸ਼ੁਰੂ ਹੋ ਰਹੀ ਹੈ। ਇਕ ਤਾਂ ਬਜਟ ਕਰੀਬ ਇਕ ਮਹੀਨੇ ਪਹਿਲਾਂ ਆ ਰਿਹਾ ਹੈ। ਦੂਜਾ ਇਸ ਦੇ ਨਾਲ ਰੇਲ ਬਜਟ ਵੀ ਜੋੜ ਦਿੱਤਾ ਗਿਆ ਹੈ। ਸਦਨ ‘ਚ ਇਸ ‘ਤੇ ਵਿਆਪਕ ਚਰਚਾ ਹੋਵੇਗੀ। ਇਸ ਨਾਲ ਹੋਣ ਵਾਲੇ ਫ਼ਇਦਿਆਂ ‘ਤੇ ਵੀ ਖੁੱਲ ਕੇ ਚਰਚਾ ਹੋਵੇਗੀ। ਉਨ੍ਹਾਂ ਨੇ ਕਿਹਾ, ਮੇਰਾ ਵਿਸ਼ਵਾਸ ਹੈ ਕਿ ਉਹ ਇਸ ਵਾਰ ਸਦਨ ਨੂੰ ਉਤਮ ਚਰਚਾ ਦੇ ਨਾਲ ਜਨਤਕ ਹਿੱਤ ਦੇ ਕੰਮ ਨੂੰ ਅੱਗੇ ਵਧਾਉਣ ‘ਚ ਇਸਤੇਮਾਲ ਕਰਨਗੇ।

About admin

Check Also

ਸਹਿਣਸ਼ੀਲਤਾ ਸਾਡੀ ਪਹਿਚਾਣ ਤੇ ਅਨੇਕਤਾ ਤਾਕਤ: ਪ੍ਰਣਬ ਮੁਖਰਜੀ

ਚੜ੍ਹਦੀਕਲਾ ਬਿਊਰੋ ================ ਨਾਗਪੁਰ, 7 ਜੂਨ : ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਰਾਸ਼ਟਰੀ ਸਵੈਮ ਸੇਵਕ …

Leave a Reply

Your email address will not be published. Required fields are marked *