Breaking News
Home / Politics / ਛੀਨਾ ਤੇ ਲੋਪੋਕੇ ਦੇ ਹੱਕ ‘ਚ ਰਾਜਾਸਾਂਸੀ ‘ਚ ਵਿਸ਼ਾਲ ਰੈਲੀ ਸੂਬੇ ਦੇ ਵਿਕਾਸ ਤੇ ਭਾਈਚਾਰਕ ਸਾਂਝ ਲਈ ਅਕਾਲੀ-ਭਾਜਪਾ ਗਠਜੋੜ ਵਚਨਬੱਧ: ਜੇਤਲੀ

ਛੀਨਾ ਤੇ ਲੋਪੋਕੇ ਦੇ ਹੱਕ ‘ਚ ਰਾਜਾਸਾਂਸੀ ‘ਚ ਵਿਸ਼ਾਲ ਰੈਲੀ ਸੂਬੇ ਦੇ ਵਿਕਾਸ ਤੇ ਭਾਈਚਾਰਕ ਸਾਂਝ ਲਈ ਅਕਾਲੀ-ਭਾਜਪਾ ਗਠਜੋੜ ਵਚਨਬੱਧ: ਜੇਤਲੀ

ਰਾਜਾਸਾਂਸੀ/ਅੰਮ੍ਰਿਤਸਰ, 29 ਜਨਵਰੀ (ਗੁਰਦਿਆਲ ਸਿੰਘ) :ਕੇਂਦਰੀ ਵਿੱਤ ਮੰਤਰੀ ਸ੍ਰੀ ਅਰੁਣ ਜੇਤਲੀ ਨੇ ਅੱਜ ਕਾਂਗਰਸ ‘ਤੇ ਸਾਬਕਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ‘ਤੇ ਤਿੱਖੇ ਸ਼ਬਦੀ ਵਾਰ ਕਰਦਿਆਂ ਉਨ੍ਹਾਂ ‘ਤੇ ਸਵਿਸ ਬੈਂਕਾਂ ‘ਤੇ ਕਾਲੇ ਧਨ ਦੇ ਖਾਤਿਆਂ ‘ਤੇ ਵਿਅੰਗ ਕੱਸਦਿਆਂ ਉਨ੍ਹਾਂ ਨੂੰ ਭ੍ਰਿਸ਼ਟ ਵਿਅਕਤੀ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੇ ਕਾਰਜਕਾਲ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਇਕੱਠਾ ਕੀਤਾ ਕਾਲਾ ਧਨ ਸਵਿਸ ਬੈਂਕਾਂ ਦੇ ਖਾਤਿਆਂ ‘ਚ ਜਮ੍ਹਾ ਕੀਤਾ, ਜਿਸ ਸਬੰਧੀ ਸੂਚੀ ਪਹਿਲਾਂ ਹੀ ਕੇਂਦਰ ਸਰਕਾਰ ਨੇ ਜਗ ਜਾਹਿਰ ਕੀਤੀ ਹੈ।
ਉਨ੍ਹਾਂ ਨੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਦੀ ਪਿਛਲੇ 10 ਸਾਲ ਦੀ ਸਰਕਾਰ ਨੂੰ ਇਕ ਇਮਾਨਦਾਰ ਅਤੇ ਵਿਕਾਸਸ਼ੀਲ ਹਕੂਮਤ ਦੱਸਦਿਆਂ ਕਿਹਾ ਕਿ ਕੈਪਟਨ ਸਿੰਘ ਲੋਕਾਂ ਨੂੰ ਭਰਮਾਉਣ ਲਈ ਮੌਜ਼ੂਦਾ ਅਕਾਲੀ ਭਾਜਪਾ ਗਠਜੋੜ ਸਰਕਾਰ ਦੇ ਭ੍ਰਿਸ਼ਟਾਚਾਰ ਸਬੰਧੀ ਬਿਆਨ ਦੇ ਰਿਹਾ ਹੈ, ਜਦ ਕਿ ਇਸ ਸਰਕਾਰ ਦੌਰਾਨ ਇਕ ਵੀ ਭ੍ਰਿਸ਼ਟਾਚਾਰ ਦਾ ਕੇਸ ਸਾਹਮਣੇ ਨਹੀਂ ਆਇਆ। ਉਨ੍ਹਾਂ ਕਿਹਾ ਕਿ ਅਕਾਲੀ ਭਾਜਪਾ ਗਠਜੋੜ ਲਗਾਤਾਰ ਤੀਸਰੀ ਵਾਰ ਸਰਕਾਰ ਬਣਾਉਣ ਲਈ ਅਗਰਸਰ ਹੈ ਅਤੇ ਲੋਕ ਕਾਂਗਰਸ ਅਤੇ ਦੂਜੀਆਂ ਵਿਰੋਧੀ ਪਾਰਟੀਆਂ ਨੂੰ ਮੂੰਹ ਨਹੀਂ ਲਗਾਉਣਗੇ।
ਇਹ ਸ਼ਬਦ ਉਨ੍ਹਾਂ ਸ਼੍ਰ੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਲੋਕ ਸਭਾ ਹਲਕਾ ਅੰਮ੍ਰਿਤਸਰ ਜ਼ਿਮਨੀ ਚੋਣ ਲਈ ਸਾਂਝੇ ਉਮੀਦਵਾਰ ਸ: ਰਜਿੰਦਰ ਮੋਹਨ ਸਿੰਘ
ਛੀਨਾ ਅਤੇ ਹਲਕਾ ਰਾਜਾਸਾਂਸੀ ਤੋਂ ਸਾਂਝੇ ਉਮੀਦਵਾਰ ਸ: ਵੀਰ ਸਿੰਘ ਲੋਪੋਕੇ ਦੇ ਹੱਕ ‘ਚ ਇੱਥੇ ਆਯੋਜਿਤ ਵਿਸ਼ਾਲ ਚੋਣ ਰੈਲੀ ਦੌਰਾਨ ਪ੍ਰਗਟ ਕੀਤੇ। ਉਨ੍ਹਾਂ ਨੇ ਗਠਜੋੜ ਅਤੇ ਕੇਂਦਰ ਦੀ ਮੋਦੀ ਸਰਕਾਰ ਦੇ ਵਿਕਾਸ ਸਬੰਧੀ ਲਏ ਗਏ ਫੈਸਲਿਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਸ੍ਰੀ ਮੋਦੀ ਦੇਸ਼ ਨੂੰ ਦੁਨੀਆ ਦੇ ਵਿਕਾਸਸ਼ੀਲ ਦੇਸ਼ਾਂ ਦੀ ਸੂਚੀ ‘ਚ ਸ਼ਾਮਿਲ ਕਰਨ ਲਈ ਤੱਤਪਰ ਹਨ।
ਉਨ੍ਹਾਂ ਕਿਹਾ ਕਿ ਅਕਾਲੀ ਦਲ ਅਤੇ ਭਾਜਪਾ ਇਕ ਅਟੁੱਟ ਗਠਬੰਧਨ ਹੈ, ਜਿਸ ਦਾ ਮਕਸਦ ਦੇਸ਼ ਦਾ ਵਿਕਾਸ ਅਤੇ ਜਨਤਾ ਨੂੰ ਅਜੋਕੇ ਦੀ ਅਤਿ ਆਧੁਨਿਕ ਨਾਲ ਜੋੜ ਕੇ ਰਾਹਤ ਦਿਵਾਉਣਾ ਹੈ ਅਤੇ ਸੂਬੇ ‘ਚ ਭਾਈਚਾਰਕ ਸਾਂਝ ਅਤੇ ਸ਼ਾਂਤੀ ਦੇ ਪ੍ਰਤੀਕ ਵਜੋਂ ਕਾਰਜ ਕਰਨਾ ਹੈ।
ਇਸ ਤੋਂ ਪਹਿਲਾਂ ਸ: ਛੀਨਾ ਨੇ ਰੈਲੀ ਨੂੰ ਸੰਬੋਧਨ ਕਰਦਿਆ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਦੇਸ਼ ਦੀ ਅਰਥ ਵਿਵਸਥਾ ਅਤੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਕੇ ਲੋਕਾਂ ਨੂੰ ਉਨ੍ਹਾਂ ਦੇ ਬਣਦੇ ਹੱਕ ਅਤੇ ਸੁੱਖ ਸਹੂਲਤਾਂ ਮੁਹੱਈਆ ਕਰਵਾਉਣ ਲਈ ਜੋ ਸੰਕਲਪ ਕੀਤਾ ਹੈ ਉਸਨੂੰ ਪੂਰਾ ਕਰਨ ਲਈ ਉਹ ਪਾਰਲੀਮੈਂਟ ‘ਚ ਪਹੁੰਚ ਕੇ ਦਿਨ ਰਾਤ ਇਕ ਕਰ ਦੇਣਗੇ। ਉਨ੍ਹਾਂ ਇਸ ਮੌਕੇ ਕਾਂਗਰਸ ਅਤੇ ਆਪ ‘ਤੇ ਨਿਸ਼ਾਨਾ ਲਗਾਉਂਦਿਆ ਕਿ ਕਾਂਗਰਸ ਨੇ ਕੇਂਦਰ ਅਤੇ ਸੂਬੇ ‘ਚ ਆਪਣੇ ਕਾਰਜਕਾਲ ਦੌਰਾਨ ਮਹਿੰਗਾਈ, ਆਂਤਕ, ਬੇਰੁਜ਼ਗਾਰੀ, ਭ੍ਰਿਸ਼ਟਾਚਾਰੀ ਦੇ ਇਲਾਵਾ ਕੁਝ ਵੀ ਜਨਤਾ ਨੂੰ ਪ੍ਰਦਾਨ ਨਹੀਂ ਕੀਤਾ। ਬਲਕਿ ਦੇਸ਼ ਦੀ ਆਰਥਿਕ ਸਥਿਤੀ ਨੂੰ ਮਜ਼ਬੂਤ ਕਰਨ ਦੀ ਬਜਾਏ ਉਸ ਨੂੰ ਹਰ ਹੀਲੇ ਕਮਜ਼ੋਰ ਹੀ ਕੀਤਾ ਹੈ। ਜਿਸਦੀਆਂ ਕਮਜ਼ੋਰੀਆਂ ਦਾ ਸਿੱਟਾ ‘ਆਪ’ ਵਰਗੀ ਲੋਕਾਂ ਦਾ ਫਾਇਦਾ ਉਠਾਉਣ ਵਾਲੀ ਪਾਰਟੀ ਦਾ ਜਨਮ ਹੋਣਾ ਹੈ।

ਇਸ ਮੌਕੇ ਸੰਸਦੀ ਮੈਂਬਰ ਸ਼ਵੇਤ ਮਲਿਕ, ਕਮਲ ਸ਼ਰਮਾ, ਮੇਅਰ ਬਖਸ਼ੀ ਰਾਮ ਅਰੋੜਾ, ਜੁਗਲ ਕਿਸ਼ੋਰ ਗੁੰਮਟਾਲਾ, ਸੁਰਜੀਤ ਸਿੰਘ ਭਿੱਟੇਵੱਡ, ਰਾਜਵਿੰਦਰ ਸਿੰਘ ਰਾਜਾ ਲਦੇਹ, ਸੁਰਿੰਦਰ ਸਿੰਘ ਝੰਜੋਟੀ, ਹਰਿੰਦਰ ਸਿੰਘ ਵਿੱਕੀ, ਹਰਜੀਤ ਵਰਨਾਲੀ, ਗੁਰਮੁੱਖ ਲੰਗਾਹ, ਰਵਿੰਦਰ ਸਿੰਘ ਬਿੰਦਾ, ਸਰਪੰਚ ਦਵਿੰਦਰ ਸਿੰਘ ਰਾਣੇਵਾਲੀ, ਬਲਬੀਰ ਸਿੰਘ ਜਗਦੇਵ ਕਲਾਂ, ਗੁਰਮੁੱਖ ਸਿੰਘ ਠੇਕੇਦਾਰ, ਕਸ਼ਮੀਰ ਸਿੰਘ ਬੂਆਨੰਗਲੀ, ਰਾਜਬੀਰ ਸਿੰਘ ਮੱਲੂਨੰਗਲ, ਦਵਿੰਦਰ ਸਿੰਘ ਬੂਆਨੰਗਲੀ, ਅਜੈਪਾਲ ਸਿੰਘ ਢਿੱਲੋਂ ਆਦਿ ਹਾਜ਼ਰ ਸਨ।

About admin

Check Also

ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ ਯਸ਼ਵੰਤ ਸਿਨਹਾ ਅਤੇ ਸ਼ਤਰੂਘਨ ਸਿਨਹਾ  

ਆਨੰਦਪੁਰ ਸਾਹਿਬ, 21 ਮਈ(ਪੱਤਰ ਪ੍ਰੇਰਕ) : ਰਾਸ਼ਟਰ ਮੰਚ ਦੇ ਆਗੂ ਯਸ਼ਵੰਤ ਸਿਨਹਾ ਅਤੇ ਸ਼ਤਰੂਘਨ ਸਿਨਹਾ …

Leave a Reply

Your email address will not be published. Required fields are marked *