Friday, March 29, 2024
Google search engine
Homeਦੇਸ਼ਤਿੰਨ ਲੋਕਾਂ ਦੀ ਕਰੋਨਾ ਵਾਇਰਸ ਦੇ ਸੰਕ੍ਰਮਣ ਨਾਲ ਹੋਈ ਮੌਤ

ਤਿੰਨ ਲੋਕਾਂ ਦੀ ਕਰੋਨਾ ਵਾਇਰਸ ਦੇ ਸੰਕ੍ਰਮਣ ਨਾਲ ਹੋਈ ਮੌਤ

ਨਵੀਂ ਦਿੱਲੀ: ਭਾਰਤ ਵਿੱਚ ਕੋਰੋਨਾ ਵਾਇਰਸ ਸੰਕ੍ਰਮਣ (corona virus infection) ਦੇ 609 ਨਵੇਂ ਮਾਮਲੇ ਦਰਜ ਕੀਤੇ ਗਏ ਹਨ ਅਤੇ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ 3,368 ਹੋ ਗਈ ਹੈ । ਸਿਹਤ ਮੰਤਰਾਲੇ ਨੇ ਅੱਜ ਇਹ ਜਾਣਕਾਰੀ ਦਿੱਤੀ ਹੈ । ਸਵੇਰੇ ਅੱਠ ਵਜੇ ਤੱਕ ਅਪਡੇਟ ਮੰਤਰਾਲੇ  ਦੇ ਅੰਕੜਿਆਂ ਅਨੁਸਾਰ, ਪਿਛਲੇ 24 ਘੰਟਿਆਂ ਦੀ ਮਿਆਦ ਦੇ ਦੌਰਾਨ ਤਿੰਨ ਲੋਕਾਂ ਦੀ ਕਰੋਨਾ ਵਾਇਰਸ ਦੇ ਸੰਕ੍ਰਮਣ ਨਾਲ ਮੌਤ ਹੋ ਗਈ ਹੈ । ਮਰਨ ਵਾਲਿਆ ‘ਚੋ ਦੋ ਕੇਰਲਾ ਤੋਂ ਅਤੇ ਇੱਕ ਕਰਨਾਟਕ ਤੋਂ ਸੀ । 5 ਦਸੰਬਰ 2023 ਤਕ, ਰੋਜ਼ਾਨਾ ਦੇ ਮਾਮਲਿਆਂ ਦੀ ਗਿਣਤੀ ਘੱਟ ਗਈ ਸੀ, ਪਰ ਵਾਇਰਸ ਦੇ ਇੱਕ ਨਵੇਂ ਰੂਪ ਦੇ ਸਾਹਮਣੇ ਆਉਣ ਅਤੇ ਠੰਡੇ ਮੌਸਮ ਦੀ ਸਥਿਤੀ ਤੋਂ ਬਾਅਦ ਕੇਸਾਂ ‘ਚ ਵਾਧਾ ਹੋਇਆ ਹੈ ।

ਅਧਿਕਾਰਤ ਸੂਤਰਾਂ ਅਨੁਸਾਰ ,5 ਦਸੰਬਰ ਤੋਂ ਬਾਅਦ 31 ਦਸੰਬਰ 2023 ਤਕ 841 ਨਵੇਂ ਮਾਮਲੇ ਸਾਹਮਣੇ ਆਏ ਸਨ , ਜਿਸ ਦੀ ਮਈ 2021 ਵਿੱਚ, ਸੰਕ੍ਰਮਣ ਦੇ ਸਿਖਰ ‘ਤੇ, ਕੇਸਾਂ ਦੀ ਗਿਣਤੀ 0.2 ਪ੍ਰਤੀਸ਼ਤ ਦਰਜ ਕੀਤੀ ਗਈ ਸੀ। ਕੋਵਿਡ -19 ਦੇ ਇਲਾਜ ਅਧੀਨ ਮਰੀਜ਼ਾਂ ਵਿੱਚੋਂ, 92 ਪ੍ਰਤੀਸ਼ਤ ਮਰੀਜ਼ ਘਰ ‘ਚ ਹੀ ਇਕਾਂਤਵਾਸ ਰਹਿ ਕੇ ਆਪਣਾ ਇਲਾਜ ਕਰਵਾ ਰਹੇ ਹਨ ।

ਇਹ ਮਹਾਂਮਾਰੀ 2020 ਦੇ ਸ਼ੁਰੂ ਵਿਚ ਸ਼ੁਰੂ ਹੋਈ ਸੀ ਅਤੇ ਉਦੋਂ ਤੋਂ ਦੇਸ਼ ਭਰ ਵਿਚ 4.5 ਕਰੋੜ ਤੋਂ ਵੱਧ ਲੋਕ ਸੰਕ੍ਰਮਿਤ ਹੋ ਚੁੱਕੇ ਹਨ । 5.3 ਲੱਖ ਤੋਂ ਵੱਧ ਲੋਕ ਮਰ ਚੁੱਕੇ ਹਨ । ਮੰਤਰਾਲੇ ਦੀ ਵੈਬਸਾਈਟ ਦੇ ਅਨੁਸਾਰ, ਇਸ ਬਿਮਾਰੀ ਤੋਂ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ 4.4 ਕਰੋੜ ਤੋਂ ਵੱਧ ਹੈ ਅਤੇ ਇਸ ਸੰਕ੍ਰਮਣ ਤੋਂ ਠੀਕ ਹੋਣ ਦੀ ਰਾਸ਼ਟਰੀ ਦਰ 98.81 ਪ੍ਰਤੀਸ਼ਤ ਹੈ । ਵੈਬਸਾਈਟ ਦੇ ਅਨੁਸਾਰ ,ਦੇਸ਼ ਵਿਚ ਹੁਣ ਤਕ ਕੋਵਿਡ-19 ਟੀਕਿਆਂ ਦੀ 220.67 ਕਰੋੜ ਖੁਰਾਕ ਦਿੱਤੀ ਜਾ ਚੁੱਕੀ ਹੈ ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments