Breaking News
Home / Politics / ਕੇਜਰੀਵਾਲ-ਬਾਦਲ ਤੋਂ ਪੰਜਾਬ ਨੂੰ ਬਚਾਉਣ ਦੀ ਲੋੜ: ਕੈਪਟਨ

ਕੇਜਰੀਵਾਲ-ਬਾਦਲ ਤੋਂ ਪੰਜਾਬ ਨੂੰ ਬਚਾਉਣ ਦੀ ਲੋੜ: ਕੈਪਟਨ

ਮਹਿਲ ਕਲਾਂ, 28 ਜਨਵਰੀ (ਸ਼ੇਰ ਸਿੰਘ ਰਵੀ)- ਕਾਂਗਰਸ ਪਾਰਟੀ ਇੱਕ ਅਜਿਹੀ ਪਾਰਟੀ ਹੈ,ਜੋ ਸੂਬੇ ਦੇ ਹਰ ਵਰਗ ਦਾ ਭਲਾ ਚਾਹੁੰਦੀ ਹੈ । ਜਦੋਂ ਕਿ ਮੌਜੂਦਾ ਸਰਕਾਰ ਨੇ ਪੰਜਾਬ ਨੂੰ ਲੁੱਟਣ ਤੋਂ ਸਿਵਾਏ ਅਤੇ ਆਪਣੇ ਘਰ ਭਰਨ ਤੋਂ ਇਲਾਵਾ ਕੁਝ ਨਹੀਂ ਕੀਤਾ। ਇਹ ਵਿਚਾਰ ਪੰਜਾਬ ਕਾਂਗਰਸ ਆਈ ਦੇ ਪ੍ਰਧਾਨ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਵਿਧਾਨ ਸਭਾ ਹਲਕਾ ਮਹਿਲ ਕਲਾਂ ਤੋਂ ਪਾਰਟੀ ਉਮੀਦਵਾਰ ਬੀਬੀ ਹਰਚੰਦ ਕੌਰ ਘਨੌਰੀ ਦੇ ਹੱਕ ਵਿੱਚ ਰੱਖੀ ਚੋਣ ਰੈਲੀ ਨੂੰ ਸੰਬੋਧਨ ਕਰਨ ਸਮੇਂ ਕੀਤਾ। ਉਨ੍ਹਾਂ ਕਿਹਾ ਕਿ  ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਤੋਂ ਸੂਬੇ ਨੂੰ ਬਚਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਅਕਾਲੀਆਂ ਦੀਆਂ ਲੋਕ ਮਾਰੂ ਨੀਤੀਆਂ ਨਾਲ ਇੱਕ ਨੰਬਰ ਦਾ ਸੂਬਾ ਪੰਜਾਬ 19ਵੇਂ ਸਥਾਨ ‘ਤੇ ਪਹੁੰਚਾ ਦਿੱਤਾ ਹੈ ਜਦਕਿ ਸੂਬੇ ਸਿਰ 1 ਲੱਖ 35 ਹਜ਼ਾਰ ਕਰੋੜ ਦਾ ਕਰਜ਼ਾ ਖੜ੍ਹਾ ਹੈ ਤੇ ਕੋਈ ਵੀ ਕਿਸ਼ਤ ਨਾ ਮੋੜਨ ਕਾਰਨ ਵਿਆਜ ਵਿੱਚ ਵਾਧਾ ਹੋ ਰਿਹਾ ਹੈ। ਸੂਬੇ ਦਾ ਬਜਟ 5 ਹਜ਼ਾਰ ਘਾਟੇ ਚ ਚਲਾ ਗਿਆ ਹੈ। ਕੈਪਟਨ ਨੇ ਕਿਹਾ ਕਿ ਅਕਾਲੀ-ਭਾਜਪਾ ਗੱਠਜੋੜ ਸਰਕਾਰ ਦੇ ਰਾਜ ਦੌਰਾਨ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਖੁਦਕੁਸ਼ੀਆਂ ਕੀਤੀਆਂ ਹਨ ਤੇ ਇਸ ਸਰਕਾਰ ਨੇ ਨੌਜਵਾਨੀ ਤੇ ਕਿਸਾਨੀ ਦਾ ਬੇੜਾ ਗਰਕ ਕਰ ਦਿੱਤਾ ਹੈ। ਨੌਜਵਾਨ ਨਸ਼ਿਆਂ ਦੇ ਵਿੱਚ ਫਸ ਚੁੱਕੇ ਹਨ ਤੇ ਕਾਂਗਰਸ ਸਰਕਾਰ ਬਣਨ ਤੇ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਵਿੱਚੋਂ ਕੱਢ ਕੇ ਰੁਜ਼ਗਾਰ ਦੇਣ ਲਈ ਉਪਰਾਲੇ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਰੇਤਾ,ਬਜਰੀ,ਟਰਾਂਸਪੋਰਟ,ਸਰਾਨ ਕਾਰੋਬਾਰ,ਕੇਵਲ ਨੈਟਵਰਕ ਤੇ ਕਬਜਾ ਕਰਕੇ ਪੰਜਾਬ
ਨੂੰ ਲੁੱਟਿਆ ਹੈ। ਇਨ੍ਹਾਂ ਤੋਂ ਇੱਕ ਇੱਕ ਪੈਸੇ ਦਾ ਹਿਸਾਬ ਲੈ ਕੇ ਲੋਕਾਂ ਦੀ ਭਲਾਈ ਅਤੇ ਵਿਕਾਸ ਲਈ ਖਰਚ ਕੀਤਾ ਜਾਵੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਤੁਸੀ ਬੀਬੀ ਘਨੌਰੀ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਓ ,ਝੰਡੀ ਵਾਲੀ ਕਾਰ ਮੈਂ ਦੇਵਾਗਾਂ। ਇਸ ਮੌਕੇ ਕਾਂਗਰਸ ਦੀ ਵਾਈਸ ਪ੍ਰਧਾਨ ਪੰਜਾਬ ਪ੍ਰਦੇਸ ਮਹਿਲਾ ਵਿੰਗ ਕਾਂਗਰਸ ਬੀਬੀ ਸਿਮਰਤ ਕੌਰ ਧਾਲੀਵਾਲ , ਗੁਰਮੇਲ ਸਿੰਘ ਛੀਨੀਵਾਲ,ਜਿਲ੍ਹਾ ਪ੍ਰਧਾਨ ਮੱਖਣ ਸ਼ਰਮਾ ਨੇ ਵੀ ਸੰਬੋਧਨ ਕੀਤਾ। ਇਸ ਸਮੇਂ ਪੰਚਾਇਤ ਯੂਨੀਅਨ ਦੇ ਸਾਬਕਾ ਪ੍ਰਧਾਨ ਤੇ ਸੀਨੀਅਰ ਕਾਂਗਰਸੀ ਆਗੂ ਜਸਵੰਤ ਸਿੰਘ ਜੌਹਲ,ਪ੍ਰਗਟ ਸਿੰਘ ਠੀਕਰੀਵਾਲਾ,ਸਰਪੰਚ ਰਣਜੀਤ ਸਿੰਘ ਰਾਣਾ ਕਲਾਲਾ, ਮਹੰਤ ਗੁਰਮੀਤ ਸਿੰਘ ਠੀਕਰੀਵਾਲਾ ਦੀ ਅਗਵਾਈ ਹੇਠ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਨੂੰ ਸ੍ਰੀ ਸਾਹਿਬ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਨਿਰਭੈ ਸਿੰਘ ਛੀਨੀਵਾਲ,ਸਿਮਰਜੀਤ ਸਿੰਘ ਜੌਹਲ, ਤਰਸੇਮ ਸਿੰਘ ਬਾਜਵਾ ,ਡਾ ਗੁਰਮੀਤ ਸਿੰਘ ਸਹਿਜੜਾ, ਰਾਮ ਸਿੰਘ ਬਾਜਵਾ, ਮੈਡਮ ਸੁਦੇਸ਼ ਜ਼ੋਸੀ ਹਮੀਦੀ,ਜਸਵਿੰਦਰ ਸਿੰਘ ਮਾਂਗਟ ਹਮੀਦੀ,ਨੱਥਾਂ ਸਿੰਘ ਬਾਠ ਪੰਡੋਰੀ, ਤੀਰਥ ਬੀਹਲਾ,ਵਰਿੰਦਰ ਸਿੰਘ ਟਿਵਾਣਾ,ਗੁਰਮੇਲ ਸਿੰਘ ਕਲਾਲਾ,ਹਰਭਜਨ ਸਿੰਘ ਕਲਾਲਾ ਆਦਿ ਹਲਕੇ ਦੇ ਕਾਂਗਰਸੀ ਆਗੂ ਤੇ ਵਰਕਰ ਵੱਡੀ ਗਿਣਤੀ ਚ ਹਾਜਰ ਸਨ।

About admin

Check Also

ਬਾਦਲ ਨੇ ਅਮਿਤ ਨੂੰ ਕੀਤੇ ਅਣਗੌਲਿਆਂ ਕਰਨ ਦੇ ਗਿਲੇ

ਕਮਲਾ ਸ਼ਰਮਾ ================ ਚੰਡੀਗੜ੍ਹ, 7 ਜੂਨ : ਚੰਡੀਗੜ੍ਹ ਵਿਖੇ ਬੰਦ ਕਮਰਾ ਮੀਟਿੰਗ ਦੌਰਾਨ ਸ਼੍ਰੋਮਣੀ ਅਕਾਲੀ …

Leave a Reply

Your email address will not be published. Required fields are marked *