Breaking News
Home / Politics / ਪੰਜਾਬ ਕਾਂਗਰਸ ਪ੍ਰਧਾਨ ਵੱਲੋਂ ਸ਼ਾਹਕੋਟ ਤੇ ਨਕੋਦਰ ‘ਚ ਜਨਤਕ ਮੀਟਿੰਗਾਂ ਨੂੰ ਸੰਬੋਧਨ ਠੇਕੇ ‘ਤੇ ਕੰਮ ਕਰ ਰਹੇ ਸਾਰੇ ਮੁਲਾਜ਼ਮ ਹੋਣਗੇ ਪੱਕੇ: ਕੈਪਟਨ

ਪੰਜਾਬ ਕਾਂਗਰਸ ਪ੍ਰਧਾਨ ਵੱਲੋਂ ਸ਼ਾਹਕੋਟ ਤੇ ਨਕੋਦਰ ‘ਚ ਜਨਤਕ ਮੀਟਿੰਗਾਂ ਨੂੰ ਸੰਬੋਧਨ ਠੇਕੇ ‘ਤੇ ਕੰਮ ਕਰ ਰਹੇ ਸਾਰੇ ਮੁਲਾਜ਼ਮ ਹੋਣਗੇ ਪੱਕੇ: ਕੈਪਟਨ

ਸ਼ਾਹਕੋਟ/ਨਕੋਦਰ/ਕਰਤਾਰਪੁਰ, 25 ਜਨਵਰੀ (ਚ.ਨ.ਸ.) : ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਸੱਤਾ ‘ਚ ਆਉਣ ਤੋਂ ਬਾਅਦ ਪਹਿਲ ਦੇ ਅਧਾਰ ‘ਤੇ ਠੇਕੇ ‘ਤੇ ਕੰਮ ਕਰ ਰਹੇ ਸਾਰੇ ਮੁਲਾਜ਼ਮਾਂ ਨੂੰ ਪੱਕਾ ਕਰਨ ਅਤੇ ਸਰਕਾਰੀ ਕਰਮਚਾਰੀਆਂ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਦਾ ਵਾਅਦਾ ਕੀਤਾ ਹੈ। ਉਨ੍ਹਾਂ ਨੇ ਸੂਬੇ ਅੰਦਰ ਖੇਤੀਬਾੜੀ ਤੇ ਉਦਯੋਗਾਂ ਨੂੰ ਵੀ ਵਿਕਾਸ ਤੇ ਤਰੱਕੀ ਦੀ ਪੱਟੜੀ ਉਪਰ ਵਾਪਿਸ ਲਿਆਉਣ ਦਾ ਵਾਅਦਾ ਕੀਤਾ ਹੈ। ਸ਼ਾਹਕੋਟ ਤੇ ਨਕੋਦਰ ‘ਚ ਪਬਲਿਕ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕੈਪਟਨ ਅਮਰਿੰਦਰ ਨੇ ਬਤੌਰ ਮੁੱਖ ਮੰਤਰੀ ਉਨ੍ਹਾਂ ਦੇ ਪਿਛਲੇ ਕਾਰਜਕਾਲ ਦੀ ਤਰ੍ਹਾਂ ਖੇਤੀਬਾੜੀ ਖੇਤਰ ‘ਚ ਸੁਧਾਰ ਲਿਆਉਣ ਲਈ ਨਵੇਂ ਤਰੀਕੇ ਅਪਣਾਉਣ ਤੋਂ ਇਲਾਵਾ, ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਸਬੰਧੀ ਆਪਣੇ ਵਾਅਦੇ ਨੂੰ ਦੁਹਰਾਇਆ। ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਬਾਦਲਾਂ ਨੇ ਬੀਤੇ 10 ਸਾਲਾਂ ਦੌਰਾਨ ਪੰਜਾਬ ਨੂੰ ਲੁੱਟਿਆ ਹੈ, ਤੇ ਹੁਣ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਕਿਸੇ ਵੀ ਤਰੀਕੇ ਨਾਲ ਸੱਤਾ ਹਾਸਿਲ ਕਰਕੇ ਸੂਬੇ ਤੇ ਇਸਦੇ ਲੋਕਾਂ ਨੂੰ ਲੁੱਟਣਾ ਚਾਹੁੰਦੀ ਹੈ। ਕੈਪਟਨ ਅਮਰਿੰਦਰ ਨੇ ਉਨ੍ਹਾਂ ਵੱਲੋਂ ਸ਼ੁਰੂ ਕੀਤੀਆਂ ਗਈਆਂ ਖੇਤੀਬਾੜੀ ਨੂੰ ਵਾਧਾ ਦੇਣ ਵਾਲੀਆਂ ਸਕੀਮਾਂ ਸਮੇਤ ਵਿਸ਼ਵ ਬੈਂਕ ਵੱਲੋਂ ਸਪਾਂਸਰਡ ਏਸ਼ੀਆ ਦੀ ਸੱਭ ਤੋਂ ਵੱਡੀ ਨਰਸਰੀ ਤੇ ਸਬਜ਼ੀਆਂ ਦੇ ਵਿਕਾਸ ਲਈ ਫਾਰਮ-ਟੂ-ਫਾਰ ਪ੍ਰੋਜੈਕਟ ‘ਚ ਰੁਕਾਵਟ ਪਾਉਣ ਲਈ ਅਕਾਲੀਆਂ ‘ਤੇ ਵਰ੍ਹਦਿਆਂ ਕਿਹਾ ਕਿ ਬਾਦਲ ਨਹੀਂ ਚਾਹੁੰਦੇ ਸਨ ਕਿ ਲੋਕਾਂ ਨੂੰ ਤਰੱਕੀ ਕਰਨ ਦੇਣ ਨਾਲ ਇਨ੍ਹਾਂ ਦਾ ਵੋਟ ਬੈਂਕ ਖਤਮ ਹੋ ਜਾਵੇ।
ਇਸੇ ਤਰ੍ਹਾਂ, ਉਨ੍ਹਾਂ ਨੇ ਸੂਬੇ ਅੰਦਰ ਵੱਡੀ ਗਿਣਤੀ ‘ਚ ਕਿਸਾਨਾਂ ਵੱਲੋਂ ਖੁਦਕੁਸ਼ੀਆਂ ਕੀਤੇ ਜਾਣ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਤੇ ਕਿਸਾਨਾਂ ਨੂੰ ਐਮ.ਐਸ.ਪੀ ਉਪਰ ਤੁਰੰਤ ਅਦਾਇਗੀ ਤੇ ਸੂਬੇ ਦੀ ਕਮਾਂਡ ਸੰਭਾਲਣ ਤੋਂ ਤੁਰੰਤ ਬਾਅਦ ਉਨ੍ਹਾਂ ਦੇ ਸਾਰੇ ਮੌਜ਼ੂਦਾ ਕਰਜ਼ੇ ਮੁਆਫ ਕਰਦਿਆਂ, ਖੇਤੀਬਾੜੀ ਨੂੰ ਉਸਦਾ ਸਨਮਾਨ ਵਾਪਿਸ ਦਿਲਾਉਣ ਦਾ ਵਾਅਦਾ ਕੀਤਾ। ਕੈਪਟਨ ਅਮਰਿੰਦਰ ਨੇ ਕਾਂਗਰਸ ਦੇ ਸੱਤਾ ‘ਚ ਆਉਣ ਤੋਂ ਬਾਅਦ ਕਿਸਾਨਾਂ ਲਈ ਆਲੂ ਵਿਕਾਸ ਤੇ ਮਾਰਕੀਟਿੰਗ ਬੋਰਡ ਸਥਾਪਤ ਕਰਨ ਸਮੇਤ ਉਦਯੋਗਾਂ ਨੂੰ ਮੁੜ ਖੜ੍ਹਾ ਕਰਨ ਵਾਸਤੇ 5 ਰੁਪਏ ਪ੍ਰਤੀ ਯੂਨਿਟ ਬਿਜਲੀ ਦੇਣਾ ਪੁਖਤਾ ਕਰਨ ਦਾ ਵਾਅਦਾ ਕੀਤਾ।
ਕਰਨੀਆਂ ਸਨ। ਜਿਸ ‘ਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਸੱਤਾ ‘ਚ ਆਉਣ ਤੋਂ ਬਾਅਦ ਉਦਯੋਗਿਕ ਵਿਕਾਸ ਨੂੰ ਮੁੜ ਅੱਗੇ ਵਧਾਉਣ ਤੇ ਸੂਬੇ ਅੰਦਰ ਨਿਵੇਸ਼ ਵਾਪਿਸ ਲਿਆਉਣ ਦਾ ਵਾਅਦਾ ਕੀਤਾ।
ਕੈਪਟਨ ਅਮਰਿੰਦਰ ਨੇ ਮੁਲਾਜ਼ਮਾਂ ਦੀ ਮਾੜੀ ਹਾਲਤ ‘ਤੇ ਵੀ ਚਿੰਤਾ ਪ੍ਰਗਟਾਈ, ਜਿਨ੍ਹਾਂ ਨੂੰ ਬਾਦਲ ਸਰਕਾਰ ਵੱਲੋਂ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕੀਤਾ ਗਿਆ ਹੈ ਤੇ ਉਹ ਇਥੋਂ ਤੱਕ ਕਿ ਆਪਣੀਆਂ ਮੂਲ ਅਦਾਇਗੀਆਂ ਵਾਸਤੇ ਵੀ ਤਰਸ ਰਹੇ ਹਨ। ਕੈਪਟਨ ਅਮਰਿੰਦਰ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਠੇਕੇ ਉਪਰ ਕੰਮ ਕਰ ਰਹੇ ਮੁਲਾਜ਼ਮਾਂ ਨੂੰ ਪੱਕਾ ਕਰਨ ਤੋਂ ਇਲਾਵਾ, ਇਹ ਵੀ ਪੁਖਤਾ ਕਰੇਗੀ ਕਿ ਪੁਲਿਸ ਮੁਲਾਜ਼ਮਾਂ ਸਮੇਤ ਸਾਰੇ ਸਰਕਾਰੀ ਕਰਮਚਾਰੀਆਂ ਨੂੰ ਉਨ੍ਹਾਂ ਦੇ ਹੱਕ ਮੁਤਾਬਿਕ ਮੂਲ ਸੁਵਿਧਾਵਾਂ ਮਿਲਣ। ਉਨ੍ਹਾਂ ਨੇ ਵਾਅਦਾ ਕੀਤਾ ਕਿ ਮੁਲਾਜ਼ਮਾਂ ਦੇ ਬਕਾਏ ਜ਼ਲਦੀ ਅਦਾ ਕੀਤੇ ਜਾਣਗੇ ਤੇ ਪੁਲਿਸ ਮੁਲਾਜ਼ਮਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਦਿਆਂ ਉਨ੍ਹਾਂ ਲਈ ਰੈਗੁਲਰ ਹਫਤਾਵਾਰ ਛੁਟੀਆਂ ਸਮੇਤ ਡਿਊਟੀ ਦੇ ਤੈਅ ਘੰਟੇ ਪੱਕੇ ਕੀਤੇ ਜਾਣਗੇ।
ਪੰਜਾਬ ਨੂੰ ਪਾਣੀ ਦੇ ਗੰਭੀਰ ਸੰਕਟ ਦੇ ਕੰਢੇ ਪਹੁੰਚਾਉਣ ਵਾਲੇ ਐਸ.ਵਾਈ.ਐਲ ਮੁੱਦੇ ਦਾ ਜ਼ਿਕਰ ਕਰਦਿਆਂ, ਕੈਪਟਨ ਅਮਰਿੰਦਰ ਨੇ ਸੂਬੇ ਤੋਂ ਇਕ ਬੂੰਦ ਪਾਣੀ ਵੀ ਬਾਹਰ ਨਹੀਂ ਜਾਣ ਦੇਣ ਦਾ ਆਪਣਾ ਵਾਅਦਾ ਦੁਹਰਾਇਆ, ਭਾਵੇਂ ਇਸ ਲਈ ਉਨ੍ਹਾਂ ਨੂੰ ਜੇਲ੍ਹ ਵੀ ਕਿਉਂ ਨਾ ਜਾਣਾ ਪਵੇ।
ਉਨ੍ਹਾਂ ਨੇ ਲੋਕਾਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਹਰਿਆਣਵੀ ਕੇਜਰੀਵਾਲ ਪੰਜਾਬ ‘ਚ ਚੁਣੇ ਜਾਣ ‘ਤੇ ਆਪਣੇ ਮੂਲ ਸੂਬੇ ਨੂੰ ਪੰਜਾਬ ਦਾ ਪਾਣੀ ਤੇ ਹੋਰ ਹਿੱਤ ਵੇਚ ਦੇਵੇਗਾ। ਉਨ੍ਹਾਂ ਨੇ ਕਿਹਾ ਕਿ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਬਾਹਰੀ ਵਿਅਕਤੀਆਂ ਦੀ ਪਾਰਟੀ ਹੈ, ਜਿਹੜੇ ਇਥੇ ਪੰਜਾਬ ਦੇ ਲੋਕਾਂ ਨੂੰ ਲੁੱਟਣ ਲਈ ਆਏ ਹਨ। ਉਨ੍ਹਾਂ ਨੇ ਕਿਹਾ ਕਿ ਆਪ ਆਗੂ ਸਿਰਫ ਆਪਣੇ ਹਿੱਤਾਂ ਨੂੰ ਵਾਧਾ ਦੇਣ ਨੂੰ ਲੈ ਕੇ ਚਿੰਤਤ ਹਨ।
ਇਸ ਲੜੀ ਹੇਠ, ਕੈਪਟਨ ਅਮਰਿੰਦਰ ਨੇ ਦਿੱਲੀ ਪੁਲਿਸ ਦੇ ਆਰਥਿਕ ਅਪਰਾਧ ਵਿੰਗ ਵੱਲੋਂ ਕੇਜਰੀਵਾਲ ਤੇ ਉਸਦੇ ਸਾਲੇ ਖਿਲਾਫ ਰਿਸ਼ਵਤ ਲੈਣ ਦੇ ਦੋਸ਼ ‘ਚ ਸ਼ੁਰੂ ਕੀਤੀ ਗਈ ਜਾਂਚ ਦਾ ਖੁਲਾਸਾ ਕੀਤਾ। ਉਨ੍ਹਾਂ ਨੇ ਕਿਹਾ ਕਿ ਹੁਣ ਆਪ ਆਗੂ ਅਜਿਹੀ ਹੀ ਲੁੱਟ ਮਚਾਉਣ ਵਾਸਤੇ ਪੰਜਾਬ ‘ਤੇ ਅੱਖਾਂ ਰੱਖੀ ਬੈਠੇ ਹਨ।
ਕੈਪਟਨ ਅਮਰਿੰਦਰ ਨੇ ਸੂਬੇ ਦੇ ਬੇਰੁਜ਼ਗਾਰ ਨੌਜ਼ਵਾਨਾਂ ਨੂੰ ਰੋਜ਼ਗਾਰ ਦੇਣ ਦਾ ਵਾਅਦਾ ਕੀਤਾ, ਜਿਨ੍ਹਾਂ ਨੂੰ ਵਿਸ਼ਵ ਨਾਲ ਜੋੜਨ ਲਈ ਸਮਾਰਟ ਫੋਨ ਵੀ ਮੁਹੱਈਆ ਕਰਵਾਏ ਜਾਣਗੇ। ਕੈਪਟਨ ਅਮਰਿੰਦਰ ਨੇ ਕਿਹਾ ਕਿ ਕਾਂਗਰਸ ਦੇ ਚੋਣ ਮਨੋਰਥ ਪੱਤਰ ‘ਚ ਜ਼ਿਕਰ ਕੀਤੀਆਂ ਰੋਜ਼ਗਾਰ ਸਕੀਮਾਂ ਨਾਲ ਨੌਜ਼ਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ‘ਚ ਸਹਾਇਤਾ ਮਿਲੇਗੀ। ਉਨ੍ਹਾਂ ਨੇ ਇਕ ਵਾਰ ਫਿਰ ਤੋਂ ਚਿੱਟਾ ਮਜੀਠੀਆ ਸਮੇਤ ਨਸ਼ੇ ਦੇ ਵਪਾਰ ‘ਚ ਸ਼ਾਮਿਲ ਸਾਰਿਆਂ ਲੋਕਾਂ ਨੂੰ ਜੇਲ੍ਹ ਭੇਜਣ ਤੇ ਸੱਤਾ ‘ਚ ਆਉਣ ਤੋਂ ਚਾਰ ਹਫਤਿਆਂ ਅੰਦਰ ਨਸ਼ਾ ਮਾਫੀਆ ਖਤਮ ਕਰਨ ਦਾ ਵਾਅਦਾ ਕੀਤਾ।
ਕੈਪਟਨ ਅਮਰਿੰਦਰ ਨੇ ਇਹ ਵੀ ਭਰੋਸਾ ਦਿੱਤਾ ਕਿ ਸੂਬੇ ‘ਚ ਪ੍ਰਤਾੜਤ ਤੇ ਪਿਛੜ ਚੁੱਕੇ ਦਲਿਤ ਸਮਾਜ ਨੂੰ ਲੜੀਵਾਰ ਭਲਾਈ ਸਕੀਮਾਂ ਰਾਹੀਂ ਸਮਾਜ ਦੀ ਮੁੱਖ ਧਾਰਾ ‘ਚ ਲਿਆਇਆ ਜਾਵੇਗਾ ਤੇ ਇਸਦੇ ਤਹਿਤ ਬੇਘਰਾਂ ਨੂੰ ਘਰ, ਨੌਕਰੀਆਂ ‘ਚ ਰਾਖਵਾਂਕਰਨ, ਸਿੱਖਿਆ ਤੇ ਸਿਹਤ ਸੁਵਿਧਾਵਾਂ ਆਦਿ ਵੀ ਮੁਹੱਈਆ ਕਰਵਾਈਆਂ ਜਾਣਗੀਆਂ।
ਕੈਪਟਨ ਅਮਰਿੰਦਰ ਨੇ ਪੰਜਾਬ ‘ਚ ਅੱਤਵਾਦ ‘ਤੇ ਸੀ.ਆਈ.ਏ ਦੀ ਰਿਪੋਰਟ ਦੇ ਖੁਲਾਸੇ ਮੁਤਾਬਿਕ ਬਾਦਲ ਵੱਲੋਂ ਅੱਤਵਾਦੀਆਂ ਨੂੰ ਕਥਿਤ ਸਮਰਥਨ ਦੇਣ ਨੂੰ ਲੈ ਕੇ, ਉਨ੍ਹਾਂ ‘ਤੇ ਹਮਲਾ ਬੋਲਿਆ। ਉਨ੍ਹਾਂ ਨੇ ਅਸਹਿਣਸ਼ੀਲਤਾ ਤੇ ਧਾਰਮਿਕ ਬੇਅਦਬੀਆਂ ਦੀਆਂ ਘਟਨਾਵਾਂ ਨੂੰ ਵਾਧਾ ਦਿੰਦਿਆਂ, ਸਪੱਸ਼ਟ ਤੌਰ ‘ਤੇ ਮੁੱਖ ਮੰਤਰੀ ਵੱਲੋਂ ਲਗਾਤਾਰ ਸੂਬੇ ਦੇ ਲੋਕਾਂ ਨੂੰ ਸੰਪ੍ਰਦਾਇਕ ਅਧਾਰ ‘ਤੇ ਵੰਡੇ ਜਾਣ ਦੀਆਂ ਕੋਸ਼ਿਸ਼ਾਂ ਦੀ ਵੀ ਨਿੰਦਾ ਕੀਤੀ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਬਾਦਲ ਤੇ ਬਿਕ੍ਰਮ ਸਿੰਘ ਮਜੀਠੀਆ ਸਮੇਤ ਉਨ੍ਹਾਂ ਦੇ ਰਿਸ਼ਤੇਦਾਰਾਂ ਦੀ ਅਗਵਾਈ ਹੇਠ ਅਕਾਲੀਆਂ ਨੇ ਨਸ਼ਿਆਂ, ਕੇਬਲ ਟੀ.ਵੀ., ਰੇਤ, ਸ਼ਰਾਬ ਤੇ ਟਰਾਂਸਪੋਰਟ ਵਰਗੇ ਮਾਫੀਆਵਾਂ ਨੂੰ ਸ਼ੈਅ ਦਿੰਦਿਆਂ ਸੂਬੇ ਨੂੰ ਬਰਬਾਦ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਬਾਦਲਾਂ ਦੀਆਂ ਬੱਸਾਂ ਕਾਨੂੰਨ ਦੇ ਡਰ ਦੇ ਬਗੈਰ ਲੋਕਾਂ ਦੀਆਂ ਜ਼ਿੰਦਗੀਆਂ ਖੋਹ ਰਹੀਆਂ ਹਨ। ਜਿਸ ‘ਤੇ, ਉਨ੍ਹਾਂ ਨੇ ਲੋਕਾਂ ਖਿਲਾਫ ਅਪਰਾਧ ਕਰਨ ਵਾਲੇ ਇਨ੍ਹਾਂ ਸਾਰੇ ਲੋਕਾਂ ਨੂੰ ਜੇਲ੍ਹ ਭੇਜਣ ਦਾ ਵਾਅਦਾ ਕੀਤਾ।
ਸ਼ਾਹਕੋਟ ‘ਚ, ਉਨ੍ਹਾਂ ਨੇ ਲੋਕਾਂ ਨੂੰ ਯਾਦ ਦਿਲਾਇਆ ਕਿ ਉਨ੍ਹਾਂ ਨੇ ਅਕਾਲੀ ਉਮੀਦਵਾਰ ਅਜੀਤ ਸਿੰਘ ਕੋਹਾੜ ਨੂੰ ਪਹਿਲਾਂ ਵੀ ਜੇਲ੍ਹ ਭੇਜਿਆ ਸੀ ਤੇ ਇਕ ਵਾਰ ਫਿਰ ਤੋਂ ਅਜਿਹਾ ਕਰਨਗੇ, ਜਿਹੜਾ ਗਾਂਜੇ ਦੀ ਵਿਕ੍ਰੀ ਨਾਲ ਜੁੜਿਆ ਦੱਸਿਆ ਜਾਂਦਾ ਹੈ। ਸ਼ਾਹਕੋਟ ਤੋਂ ਕਾਂਗਰਸ ਉਮੀਦਵਾਰ ਹਰਦੇਵ ਸਿੰਘ ਲਾਡੀ ਨੇ ਕਿਹਾ ਕਿ ਕੋਹਾੜ ਨੂੰ ਉਸਦੇ ਗੁਨਾਹਾਂ ਦੀ ਸਜ਼ਾ ਭੁਗਤਣੀ ਪਵੇਗੀ।
ਨਕੋਦਰ ‘ਚ, ਕਾਂਗਰਸ ਉਮੀਦਵਾਰ ਜਗਬੀਰ ਬਰਾੜ ਨੇ ਲੋਕਾਂ ਨੂੰ ਪਾਰਟੀ ਨੂੰ ਵੋਟ ਦਿੰਦਿਆਂ, ਕੈਪਟਨ ਅਮਰਿੰਦਰ ਦੇ ਹੱਥ ਮਜ਼ਬੂਤ ਕਰਨ ਦੀ ਅਪੀਲ ਕੀਤੀ।

About admin

Check Also

ਬਾਦਲ ਨੇ ਅਮਿਤ ਨੂੰ ਕੀਤੇ ਅਣਗੌਲਿਆਂ ਕਰਨ ਦੇ ਗਿਲੇ

ਕਮਲਾ ਸ਼ਰਮਾ ================ ਚੰਡੀਗੜ੍ਹ, 7 ਜੂਨ : ਚੰਡੀਗੜ੍ਹ ਵਿਖੇ ਬੰਦ ਕਮਰਾ ਮੀਟਿੰਗ ਦੌਰਾਨ ਸ਼੍ਰੋਮਣੀ ਅਕਾਲੀ …

Leave a Reply

Your email address will not be published. Required fields are marked *