Breaking News
Home / Politics / ਵਿਲੱਖਣ ਸੇਵਾਵਾਂ ਲਈ ਰਾਸ਼ਟਰਪਤੀ ਪੁਲਿਸ ਮੈਡਲ ਨਾਲ ਇਕ ਆਈ. ਪੀ. ਐਸ. ਅਤੇ ਇਕ ਪੀ. ਪੀ. ਐਸ. ਅਫ਼ਸਰ ਦਾ ਸਨਮਾਨ ਅੱਜ

ਵਿਲੱਖਣ ਸੇਵਾਵਾਂ ਲਈ ਰਾਸ਼ਟਰਪਤੀ ਪੁਲਿਸ ਮੈਡਲ ਨਾਲ ਇਕ ਆਈ. ਪੀ. ਐਸ. ਅਤੇ ਇਕ ਪੀ. ਪੀ. ਐਸ. ਅਫ਼ਸਰ ਦਾ ਸਨਮਾਨ ਅੱਜ

14 ਪੁਲਿਸ ਮੁਲਾਜ਼ਮਾਂ ਨੂੰ ਵੀ ਦਿੱਤਾ ਜਾਵੇਗਾ ਪੁਲਿਸ ਮੈਡਲ

ਚੰਡੀਗੜ, 25 ਜਨਵਰੀ (ਚ.ਨ.ਸ.) :ਗਣਤੰਤਰ ਦਿਵਸ 2017 ਮੌਕੇ ਸ੍ਰੀਮਤੀ ਗੁਰਪ੍ਰੀਤ ਕੌਰ ਦਿਓ, ਆਈ ਪੀ ਐਸ, ਆਈਜੀਪੀ, ਪ੍ਰੋਵੀਜ਼ਨਿੰਗ, ਪੰਜਾਬ ਅਤੇ ਸ੍ਰੀ ਨਰਿੰਦਰ ਭਾਰਗਵ, ਪੀ ਪੀ ਐਸ, ਕਮਾਂਡੈਂਟ, ਤੀਜੀ ਆਈਆਰਬੀ, ਲੁਧਿਆਣਾ ਨੂੰ ਰਾਸ਼ਟਰਪਤੀ ਪੁਲਿਸ ਮੈਡਲ ਦੇਣ ਦਾ ਐਲਾਨ ਕੀਤਾ ਗਿਆ ਹੈ। ਇਸ ਤੋਂ ਇਲਾਵਾ 14 ਪੁਲਿਸ ਅਧਿਕਾਰੀਆਂ/ਮੁਲਾਜ਼ਮਾਂ ਨੂੰ ਵੀ ਸ਼ਾਨਦਾਰ ਸੇਵਾਵਾਂ ਬਦਲੇ ਪੁਲਿਸ ਮੈਡਲ ਦਿੱਤਾ ਜਾਵੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆ ਪੰਜਾਬ ਪੁਲਿਸ ਦੇ ਇਕ ਬੁਲਾਰੇ ਨੇ ਦੱਸਿਆ ਕਿ ਸ੍ਰੀ ਸਨੇਹਦੀਪ ਸ਼ਰਮਾ, ਪੀ ਪੀ ਐਸ, ਕਮਾਂਡੈਂਟ-ਕਮ-ਡਿਪਟੀ ਡਾਇਰੈਕਟਰ, ਪੰਜਾਬ ਪੁਲਿਸ ਅਕੈਡਮੀ, ਫਿਲੌਰ, ਸ੍ਰੀ ਦਿਲਜਿੰਦਰ ਸਿੰਘ ਢਿੱਲੋਂ, ਪੀ ਪੀ ਐਸ, ਡੀ ਸੀ ਪੀ, ਅੰਮ੍ਰਿਤਸਰ, ਸ੍ਰੀ ਜਗਮੋਹਨ ਸਿੰਘ, ਪੀ ਪੀ ਐਸ, ਏ ਡੀ ਸੀ ਪੀ-99,  ਜਲੰਧਰ, ਸ੍ਰੀ ਗੁਰਮੀਤ ਸਿੰਘ, ਪੀ ਪੀ ਐਸ, ਐਸ ਐਸ ਪੀ , ਵਿਜੀਲੈਂਸ ਬਿਊਰੋ, ਜਲੰਧਰ, ਸ੍ਰੀ ਪਰਗਟ ਚੰਦ, ਪੀ ਪੀ ਐਸ ਨੰ.720/ ਪੀ ਏ ਪੀ, ਡੀ ਐਸ ਪੀ, ਟਰੇਨਿੰਗ ਸਕੂਲ, ਪੰਜਾਬ , ਚੰਡੀਗੜ, ਇੰਸਪੈਕਟਰ ਮੁਰਲੀ ਧਰ, 449/ਪੀ ਆਰ, ਸਬ ਡਵੀਜ਼ਨ, ਜੀ ਆਰ ਪੀ, ਲੁਧਿਆਣਾ, ਇੰਸਪੈਕਟਰ ਹਰਜਿੰਦਰ ਸਿੰਘ ਨੰ.155/ ਖੰਨਾ, ਐਸ ਐਚ ਓ, ਫੋਕਲ ਪੁਆਇੰਟ, ਲੁਧਿਆਣਾ, ਐਸ ਆਈ ਰਜਿੰਦਰ ਸਿੰਘ ਨੰ. 773/ ਪੀ ਏ ਪੀ, ਲਾਇਨਜ਼ ਆਫੀਸਰ, 7 ਵੀਂ ਬਟਾਲੀਅਨ, ਪੀ ਏ ਪੀ , ਜਲੰਧਰ, ਐਸ ਆਈ (ਹੁਣ ਇੰਸਪੈਕਟਰ) ਅਜੈ ਕੁਮਾਰ, ਨੰ.861/ ਡਬਲਿਊ, ਸੀ ਆਈ ਡੀ ਹੈੱਡ ਕੁਆਟਰ, ਪੰਜਾਬ, ਏ ਐਸ ਆਈ ਗੋਕਲ ਰਾਮ, ਨੰ. 2234/ ਪੀ ਏ ਪੀ , ਮੁੱਖ ਮੰਤਰੀ ਸੁਰੱਖਿਆ, ਪੰਜਾਬ,
ਏ ਐਸ ਆਈ ਰਾਕੇਸ਼ ਕੁਮਾਰ, 317/ਐਸ ਜੀ ਆਰ, ਇੰਚਾਰਜ, ਜਿਲਾ ਟ੍ਰੈਫਿਕ, ਸੰਗਰੂਰ, ਏ ਐਸ ਆਈ ਅਚਲ ਕੁਮਾਰ, ਨੰ.2016/ਐਸ ਏ ਐਸ ਐਨ, ਸੀ ਆਈ ਡੀ ਹੈੱਡਕੁਆਟਰ, ਪੰਜਾਬ, ਏ ਐਸ ਆਈ ਸੁਖਜਿੰਦਰ ਪਾਲ, ਨੰ. 1174/ਪਟਿਆਲਾ,ਡੀ ਆਈ ਜੀ ਦਫ਼ਤਰ, ਪਟਿਆਲਾ ਰੇਂਜ਼, ਪਟਿਆਲਾ ਅਤੇ ਏ ਐਸ ਆਈ ਜਗਦੀਪ ਸਿੰਘ, ਨੰ.134/ਬੀ ਐਨ ਐਲ, ਡੀ ਪੀ ਓ ਬਰਨਾਲਾ ਨੂੰ ਗਣਤੰਤਰ ਦਿਵਸ 2017 ਮੌਕੇ ਉਨ੍ਹਾਂ ਦੀਆਂ ਸ਼ਾਨਦਾਰ ਸੇਵਾਵਾਂ ਬਦਲੇ ਪੁਲਿਸ ਮੈਡਲ ਨਾਲ ਸਨਮਾਨਿਤ ਕਰਨ ਦਾ ਐਲਾਨ ਕੀਤਾ ਗਿਆ ਹੈ।

About admin

Check Also

ਬਾਦਲ ਨੇ ਅਮਿਤ ਨੂੰ ਕੀਤੇ ਅਣਗੌਲਿਆਂ ਕਰਨ ਦੇ ਗਿਲੇ

ਕਮਲਾ ਸ਼ਰਮਾ ================ ਚੰਡੀਗੜ੍ਹ, 7 ਜੂਨ : ਚੰਡੀਗੜ੍ਹ ਵਿਖੇ ਬੰਦ ਕਮਰਾ ਮੀਟਿੰਗ ਦੌਰਾਨ ਸ਼੍ਰੋਮਣੀ ਅਕਾਲੀ …

Leave a Reply

Your email address will not be published. Required fields are marked *