Breaking News
Home / India / ਜਲੀਕੱਟੂ ‘ਤੇ ਹਿੰਸਕ ਹੋਇਆ ਪ੍ਰਦਰਸ਼ਨ ਲਾਠੀਚਾਰਜ ਤੋਂ ਗੁੱਸੇ ‘ਚ ਆਏ ਪ੍ਰਦਰਸ਼ਨਕਾਰੀਆਂ ਨੇ ਸਾੜਿਆ ਪੁਲਿਸ ਥਾਣਾ

ਜਲੀਕੱਟੂ ‘ਤੇ ਹਿੰਸਕ ਹੋਇਆ ਪ੍ਰਦਰਸ਼ਨ ਲਾਠੀਚਾਰਜ ਤੋਂ ਗੁੱਸੇ ‘ਚ ਆਏ ਪ੍ਰਦਰਸ਼ਨਕਾਰੀਆਂ ਨੇ ਸਾੜਿਆ ਪੁਲਿਸ ਥਾਣਾ

ਚੇਨਈ 23 ਜਨਵਰੀ (ਚ.ਨ.ਸ) ਤਾਮਿਲਨਾਡੂ ‘ਚ ਜਲੀਕੱਟੂ ਨੂੰ ਲੈ ਕੇ ਚੱਲ ਰਿਹਾ ਪ੍ਰਦਰਸ਼ਨ ਬਹੁਤ ਹਿੰਸਕ ਹੋ ਗਿਆ ਹੈ। ਰਾਜਧਾਨੀ ਚੇਨਈ ‘ਚ ਮਰੀਨਾ ਬੀਚ ਤੋਂ ਪੁਲਸ ਨੇ ਪ੍ਰਦਰਸ਼ਨਕਾਰੀਆਂ ਨੂੰ ਹਟਾਉਣ ਦੀ ਕਾਰਵਾਈ ਕੀਤੀ ਤਾਂ ਜਵਾਬ ‘ਚ ਲਗਭਗ 50 ਪ੍ਰਦਰਸ਼ਨਕਾਰੀਆਂ ਨੇ ਆਇਸ ਹਾਊਸ ਪੁਲਸ ਸਟੇਸ਼ਨ ਨੂੰ ਅੱਗ ਲਗਾ ਦਿੱਤੀ ਅਤੇ ਬਾਹਰ ਖੜ੍ਹੀਆਂ 15 ਗੱਡੀਆਂ ਨੂੰ ਵੀ ਸਾੜ ਦਿੱਤਾ। ਵਿਰੋਧ ਕਰ ਰਹੇ ਲੋਕਾਂ ਨੇ ਪੁਲਸ ਸਟੇਸ਼ਨ ‘ਤੇ ਪੱਥਰ ਵੀ ਸੁੱਟੇ। ਇਸ ਪੱਥਰਬਾਜ਼ੀ ‘ਚ ਘੱਟ ਤੋਂ ਘੱਟ 22 ਪੁਲਸ ਵਾਲੇ ਜ਼ਖਮੀ ਹੋ ਗਏ। ਰਾਜ ਦੇ ਹੋਰ ਹਿੱਸਿਆਂ ਤੋਂ ਵੀ ਹਿੰਸਾ ਦੀ ਖਬਰਾਂ ਮਿਲ ਰਹੀਆਂ ਹਨ। ਇਸੇ ਦੌਰਾਨ ਤਾਮਿਲਨਾਡੂ ਦੇ ਮੁੱਖ ਮੰਤਰੀ ਓ. ਪਨੀਰੇਲਵਮ ਨੇ ਅੱਜ ਵਿਧਾਨ ਸਭਾ ਵਿਚ ਜਲੀਕੱਟੂ ‘ਤੇ ਬਿੱਲ ਪੇਸ਼ ਕੀਤਾ ਜਿਸ ਨੂੰ ਸਰਵਸੰਮਤੀ ਨਾਲ ਪਾਸ ਕਰ ਦਿੱਤਾ ਗਿਆ। ਪੁਲਿਸ ਨੇ ਜਲੀਕੱਟੂ ਦਆਯੋਜਨ ਦੇ ਸਥਾਈ ਸਮਾਧਾਨ ਦੀ ਮੰਗ ਨੂੰ ਲੈ ਕੇ ਪਿਛਲੇ ਹਫਤੇ ਤੋਂ ਮਰੀਨਾ ਬੀਚ ‘ਤੇ ਪ੍ਰਦਰਸ਼ਨ ਕਰ ਰਹੇ ਪ੍ਰਦਰਸ਼ਨਕਾਰੀਆਂ ਨੂੰ ਸੋਮਵਾਰ ਸਵੇਰੇ ਹਟਾਉਣਾ ਸ਼ੁਰੂ ਕਰ ਦਿੱਤਾ। ਪੁਲਸ ਦੀ ਕਾਰਵਾਈ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਮਨੁੱਖੀ ਲੜਕੀ ਬਣਾ ਕੇ ਵਿਰੋਧ ਕੀਤਾ, ਜਿਸ ਦੇ ਬਾਅਦ ਪੁਲਸ ਨੇ ਉਨ੍ਹਾਂ ‘ਤੇ ਲਾਠੀਚਾਰਜ ਕਰ ਦਿੱਤਾ। ਅਜਿਹੇ ‘ਚ ਸਥਿਤੀ ਬੇਕਾਬੂ ਹੋ ਗਈ। ਪ੍ਰਦਰਸ਼ਨਕਾਰੀ ਆਗਜਨੀ ਅਤੇ ਹਿੰਸਕ ਹੋ ਗਈ। ਪ੍ਰਦਰਸ਼ਨਕਾਰੀਆਂ ਨੇ ਟਾਇਰਾਂ ਨੂੰ ਅੱਗ ਲਗਾ ਕੇ ਉਨ੍ਹਾਂ ਨੂੰ ਪੁਲਸ ਸਟੇਸ਼ਨ ਵੱਲ ਸੁੱਟਣਾ ਸ਼ੁਰੂ ਕਰ ਦਿੱਤਾ। ਜਵਾਬ ‘ਚ ਪੁਲਸ ਨੇ ਵੀ ਪ੍ਰਦਰਸ਼ਨਕਾਰੀਆਂ ‘ਤੇ ਹੰਸੂ ਗੈਸ ਦੇ ਗੋਲੇ ਸੁੱਟਣੇ ਸ਼ੁਰੂ ਕਰ ਦਿੱਤੇ। ਐੱਸ.ਟੀ.ਸੀ ਦੀਆਂ ਬੱਸਾਂ ‘ਤੇ ਵੀ ਸ਼ਹਿਰ ‘ਚ ਕਈ ਸਥਾਨਾਂ ‘ਤੇ ਪੱਥਰਬਾਜ਼ੀ ਕੀਤੀ, ਜਿਸ ‘ਚ ਕੁਝ ਯਾਤਰੀਆਂ ਨੂੰ ਸੱਟਾਂ ਲੱਗੀਆਂ ਹਨ।

About admin

Check Also

ਸਹਿਣਸ਼ੀਲਤਾ ਸਾਡੀ ਪਹਿਚਾਣ ਤੇ ਅਨੇਕਤਾ ਤਾਕਤ: ਪ੍ਰਣਬ ਮੁਖਰਜੀ

ਚੜ੍ਹਦੀਕਲਾ ਬਿਊਰੋ ================ ਨਾਗਪੁਰ, 7 ਜੂਨ : ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਰਾਸ਼ਟਰੀ ਸਵੈਮ ਸੇਵਕ …

Leave a Reply

Your email address will not be published. Required fields are marked *