Breaking News
Home / Politics / ਅਕਾਲੀ-ਭਾਜਪਾ ਗਠਜੋੜ 85 ਤੋਂ 90 ਸੀਟਾਂ ਜਿੱਤ ਕੇ ਤੀਜੀ ਵਾਰ ਬਣਾਏਗਾ ਸਰਕਾਰ : ਸੁਖਬੀਰ ਬਾਦਲ

ਅਕਾਲੀ-ਭਾਜਪਾ ਗਠਜੋੜ 85 ਤੋਂ 90 ਸੀਟਾਂ ਜਿੱਤ ਕੇ ਤੀਜੀ ਵਾਰ ਬਣਾਏਗਾ ਸਰਕਾਰ : ਸੁਖਬੀਰ ਬਾਦਲ

ਫਤਿਹਗੜ੍ਹ ਸਾਹਿਬ, 23 ਜਨਵਰੀ (ਹਰਪ੍ਰੀਤ ਕੌਰ ਟਿਵਾਣਾ) ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਬਸੀ ਪਠਾਣਾਂ ਵਿਖੇ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਸਾਂਝੇ ਉਮੀਦਵਾਰ ਦਰਬਾਰਾ ਸਿੰਘ ਗੁਰੂ ਅਤੇ ਸਰਹਿੰਦ ਵਿਚ ਦੀਦਾਰ ਸਿੰਘ ਭੱਟੀ ਦੇ ਹੱਕ ਵਿਚ ਚੋਣ ਪ੍ਰਚਾਰ ਕੀਤਾ। ਬਸੀ ਪਠਾਣਾ ‘ਚ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਦਰਬਾਰਾ ਸਿੰਘ ਗੁਰੂ ਜੋ ਕਿ ਮੁੱਖ ਮੰਤਰੀ ਪੰਜਾਬ ਦੇ ਪ੍ਰਿੰਸੀਪਲ ਸੈਕਟਰੀ ਰਹੇ ਹਨ, ਨੂੰ ਵੱਡੀ ਗਿਣਤੀ ਨਾਲ ਜਿਤਾਕੇ ਵਿਧਾਇਕ ਤੁਸੀਂ ਬਣਾਓ, ਝੰਡੀ ਲਾ ਕੇ ਮੰਤਰੀ ਉਹ ਖੁਦ ਬਣਾਉਣਗੇ। ਜਿਸ ਨੂੰ ਹਲਕਾ ਨਿਵਾਸੀਆਂ ਨੇ ਬੋਲੇ ਸੋ ਨਿਹਾਲ ਦੇ ਜੈਕਾਰਿਆਂ ਨਾਲ ਪ੍ਰਵਾਨ ਕੀਤਾ। ਰੈਲੀ ਨੂੰ ਸੰਬੋਧਨ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਪ ਮੁੱਖ ਮੰਤਰੀ ਨੇ ਕਿਹਾ ਕਿ ਇਸ ਵਾਰ 85 ਤੋਂ 90 ਸੀਟਾਂ ਜਿੱਤ ਕੇ ਅਕਾਲੀ ਦਲ ਤੇ ਭਾਜਪਾ ਦੀ ਤੀਸਰੀ ਵਾਰ ਸਰਕਾਰ ਬਣਾਈ ਜਾਵੇਗੀ। ਉਨ੍ਹਾਂ ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਰਾਤ ਤੇ ਨਿਸ਼ਾਨਾਂ ਸਾਧਦਿਆਂ ਕਿਹਾ ਕਿ ਕੈਪਟਨ ਸਾਹਿਬ ਤਾਂ ਪੰਜਾਬ ਵਿਚ ਦਿਖਦੇ ਹੀ ਨਹੀਂ, ਜੇ ਪੰਜਾਬ ਵਿਚ ਹੁੰਦੇ ਹਨ ਤਾਂ ਰਾਤ ਨੂੰ ਸ਼ਰਾਬ ਪੀ ਲੈਂਦੇ ਨੇ, ਜਿਸ ਕਾਰਨ ਪਤਾ ਹੀ ਨਹੀਂ ਲਗਦਾ ਕਿ ਸਵੇਰੇ ਕਹਿਣਾ ਕੀ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਇਸ ਵਾਰ 85 ਤੋਂ 90 ਸੀਟਾਂ ਜਿੱਤ ਕੇ ਪੰਜਾਬ ਵਿਚ ਤੀਸਰੀ ਵਾਰ ਅਕਾਲੀ ਭਾਜਪਾ ਦੀ ਸਰਕਾਰ ਬਣਾਈ ਜਾਵੇਗੀ ਤੇ ਰਾਜ ਵਿਚ ਅੱਤਵਾਦ ਦੇ ਖਾਤਮੇ ਲਈ ਬਾਰਡਰ ਏਰੀਏ ‘ਚ ਸਪੈਸ਼ਨ ਫੋਰਸ ਤਾਇਨਾਤ ਕੀਤੀ ਜਾਵੇਗੀ। ਇਸ ਮੋਕੇ ਤੇ ਆਮ ਆਦਪੀ ਪਾਰਟੀ ਨੂੰ ਛੱਡ ਕੇ ਅਕਾਲੀ ਦਲ ਵਿਚ ਸਾਮਲ ਹੋਣ ਵਾਲੇ ਨੋਜਵਾਨਾਂ ਦਾ ਸੁਖਬੀਰ ਸਿੰਘ ਬਾਦਲ ਵਲੋਂ ਸਨਮਾਨ ਵੀ ਕੀਤਾ ਗਿਆ। ਰੈਲੀ ਨੂੰ ਸੰਬੋਧਨ ਕਰਦਿਆਂ ਉਪ ਮੁੱਖ ਮੰਤਰੀ ਨੇ ਕਿਹਾ ਕਿ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅਜਿਹਾ ਵਿਅਕਤੀ ਹੈ ਜੋ ਜਿਸ ਕਿਸੇ ਦੀ ਵੀ ਬਾਂਹ ਫੜਦਾ ਹੈ, ਉਸ ਨੂੰ ਹੀ ਥੱਕ ਕੇ ਪਿਛਾਂਹ ਸੁੱਟ ਦਿੰਦਾ ਹੈ। ਪਹਿਲਾਂ ਦਿੱਲੀ ਵਿਚ ਅੰਨਾ ਹਜ਼ਾਰੇ ਨਾਲ ਲੱਗ ਕੇ ਉਸ ਨੂੰ ਖੁੰਝੇ ਲਗਾਇਆ, ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਸੁੱਚਾ ਸਿੰਘ ਛੋਟੇਪੁਰ ਨੂੰ, ਤੇ ਹੁਣ ਆਪਣੇ ਆਪ ਨੂੰ ਮੁੱਖ ਮੰਤਰੀ ਦਾ ਚਿਹਰਾ ਦੱਸਣ ਵਾਲੇ ਭਗਵੰਤ ਮਾਨ ਜਲਾਲਾਬਾਦ ‘ਚ ਭੇਜ ਦਿੱਤਾ ਤਾਂ ਕਿ ਹਾਰ ਕੇ ਉਹ ਵੀ ਖੁੰਜੇ ਲੱਗ ਕੇ ਬੈਠ ਜਾਵੇ। ਉਨ੍ਹਾਂ ਕਿਹਾ ਕਿ ਦਿਲੀ ਵਿਚ ਲੋਕਾਂ ਨੂੰ ਭਰਮਾ ਕੇ ਜਿੰਨੇ ਵੀ ਵਾਅਦੇ ਕੇਜਰੀਵਾਲ ਨੇ ਕੀਤੇ, ਸਭ ਤੋਂ ਮੁਨਕਰ ਹੋ ਕੇ ਦਿਲੀ ਵਾਸੀਆਂ ਦੇ ਦਿਲ ਤੋਂ ਉਤਰਿਆ, ਹੁਣ ਉਹ ਪੰਜਾਬ ਵਿਚ ਕੀ ਮੂੰਹ ਲੈ ਕੇ ਆ ਰਿਹੈ। ਉਨ੍ਹਾਂ ਹਾਸੇ-ਹਾਸੇ ਵਿਚ ਵਿਅੰਗ ਕਸਦਿਆਂ ਕਿਹਾ ਕਿ ਜਿਸ ਦੀ ਘਰੇ ਪੁੱਛ-ਪੜਤਾਲ ਨਹੀਂ ਉਹ ਝਾੜੂ ਚੁੱਕੀ ਫਿਰਦਾ ਤੇ ਜਿਸ ਨੇ ਝਾੜੂ ਚੁੱਕ ਲਿਆ ਉਸ ਦੀ ਘਰਵਾਲੀ ਘਰ ਛੱਡ ਕੇ ਭੱਜ ਜਾਂਦੀ ਹੈ। ਉਨ੍ਹਾਂ ਕਾਂਗਰਸ ਪਾਰਟੀ ਸਬੰਧੀ ਬੋਲਦਿਆਂ ਕਿਹਾ ਕਿ ਕਾਂਗਰਸ ਨੂੰ ਤਾਂ ਕਾਂਗਰਸ ਪਾਰਟੀ ਹੀ ਹਰਾ ਰਹੀ ਹੈ। ਕੈਪਟਨ ਦੇ ਬੰਦਿਆਂ ਨੂੰ ਪ੍ਰਤਾਪ ਸਿੰਘ ਬਾਜਵਾ ਹਰਾਉਣ ਤੇ ਲੱਗਿਆ ਹੋਇਆ ਹੈ ਤੇ ਬੀਬੀ ਰਾਜਿੰਦਰ ਕੋਰ ਭੱਠਲ ਵੀ ਕ੍ਰਿਪਾਨ ਚੁੱਕੀ ਫਿਰਦੀ ਹੈ। ਉਪ ਮੁੱਖ ਮੰਤਰੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵਲੋਂ ਇਕ-ਦੋ ਦਿਨ ਅੰਦਰ ਚੋਣ ਮੈਨੀਫੈਸਟੋ ਜਾਰੀ ਕਰ ਦਿੱਤਾ ਜਾਵੇਗਾ, ਜਿਸ ਵਿਚ ਕੀਤੇ ਕੁਝ ਵਾਅਦਿਆਂ ਨੂੰ ਰੈਲੀ ਦੋਰਾਨ ਇੱਕਤਰਤਾ ਵਿਚ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ 5 ਏਕੜ ਜ਼ਮੀਨ ਤੋਂ ਥੱਲੇ ਵਾਲੇ ਕਿਸਾਨਾਂ ਦਾ ਕਰਜ਼ਾ ਮੁਆਫ ਕੀਤਾ ਜਾਵੇਗਾ ਤੇ ਕੋਆਪ੍ਰੇਟਿਵ ਬੈਂਕਾਂ ਪਾਸੋਂ ਬਿਨ੍ਹਾਂ ਵਿਆਜ਼ ਤੋਂ 2 ਲੱਖ ਰੁਪਏ ਦਾ ਖੇਤੀ ਵਾਸਤੇ ਕਰਜ਼ਾ ਬਿਨ੍ਹਾਂ ਵਿਆਜ ਤੋਂ ਦਿੱਤਾ ਜਾਵੇਗਾ। ਕਿਸਾਨਾਂ ਵਾਸਤੇ ਨਵਾਂ ਕਾਨੂੰਨ ਬਣਾਇਆ ਜਾਵੇਗਾ, ਜਿਸ ਵਿਚ ਕਰਜਾ ਲੈਣ ਵਾਸਤੇ ਨਿਯਮ ਸਰਕਾਰ ਤੈਅ ਕਰੇਗੀ ਤੇ ਇਕ ਲੱਖ ਰੁਪਏ ਦਾ ਕਰਜ਼ਾ ਬਿਨ੍ਹਾਂ ਵਿਆਜ਼ ਤੋਂ ਦਿੱਤਾ ਜਾਵੇਗਾ। ਕਿਸਾਨਾਂ ਨੂੰ 50 ਹਜ਼ਾਰ ਤੱਕ ਲੀਮਟ ਨਿਰਧਾਰਤ ਕਰਨ ਤੇ ਇਕ ਰੁਪਏ ਵੀ ਵਿਆਜ਼ ਨਹੀਂ ਲੱਗੇਗਾ। ਕਿਸਾਨਾਂ ਨੂੰ ਟ੍ਰਿਊਬਵੈਲ ਕੁਨੇਕਸ਼ਨ ਕਰਿਆਨੇ ਦੀ ਦੁਕਾਨ ਤੋਂ ਸਾਮਾਨ ਖ੍ਰੀਦਣ ਵਾਂਗ ਤੁੰਰਤ ਜਾਰੀ ਕੀਤੇ ਜਾਇਆ ਕਰਨਗੇ। ਕਿਸਾਨਾਂ ਨੂੰ ਮੁੱਫਤ ਦਿੱਤੀ ਜਾਂਦੀ ਬਿਜਲੀ 8 ਘੰਟੇ ਤੋਂ ਵਧਾ ਕੇ 10 ਘੰਟੇ ਕਰ ਦਿੱਤੀ ਜਾਵੇਗੀ। ਖੇਤੀ ਨੂੰ ਲਾਹੇਵੰਦਾ ਧੰਦਾ ਬਣਾਉਣ ਲਈ ਰਾਹਤਾਂ ਦਿੱਤੀਆਂ ਜਾਣਗੀਆਂ ਜਿੰਨੀਆਂ ਵੀ ਫਸਲਾਂ ਦੇ ਐੱਮ.ਐੱਸ.ਪੀ. ਕੇਂਦਰ ਸਰਕਾਰ ਨਿਰਧਾਰਤ ਕਰਿਆ ਕਰੇਗੀ, ਉਸ ਤੇ 100 ਰੁਪਏ ਬੋਨਸ ਪੰਜਾਬ ਸਰਕਾਰ ਅਦਾ ਕਰਿਆ ਕਰੇਗੀ। ਪੰਜਾਬ ਦੇ ਸਮੁਚੇ ਸਹਿਰਾਂ ਤੇ ਪਿੰਡਾਂ ਵਿਚ ਚੱਲ ਰਿਹਾ ਸੀਵਰੇਜ਼ ਦਾ ਕੰਮ 6 ਮਹੀਨੇ ਦੇ ਅੰਦਰ-ਅੰਦਰ ਮੁੰਕਮਲ ਕਰ ਲਿਆ ਜਾਵੇਗਾ। ਸਰਕਾਰ ਬਣਦਿਆਂ ਸਾਰ ਹੀ ਲੋੜਵੰਦਾਂ ਨੂੰ ਦਿੱਤੀਆਂ ਜਾ ਰਹੀਆਂ ਪੈਨਸ਼ਨਾਂ ਦੀ ਰਾਸ਼ੀ 500 ਰੁਪਏ ਤੋਂ ਵਧਾ ਕੇ 2000 ਰੁਪਏ ਕੀਤੀ ਜਾਵੇਗੀ।ਸ਼ਗਨ ਸਕੀਮ ਦੀ ਰਾਸ਼ੀ 15 ਹਜਾਰ ਰੁਪਏ ਤੋਂ ਵਧਾ ਕੇ 51 ਹਜਾਰ ਰੁਪਏ ਕਰ ਦਿੱਤੀ ਜਾਵੇਗੀ। ਭਗਤ ਪੂਰਨ ਸਿੰਘ ਬੀਮਾਂ ਯੋਜਨਾ ਤਹਿਤ ਸਰਕਾਰੀ ਤੋਰ ਤੇ ਇਲਾਜ ਕਰਵਾਉਣ ਲਈ 50 ਹਜਾਰ ਰੁਪਏ ਤੋਂ ਰਾਸ਼ੀ ਵਧਾ ਕੇ ਇਕ ਲੱਖ ਰੁਪਏ ਕਰ ਦਿੱਤੀ ਜਾਵੇਗੀ, ਪੰਜਾਬ ਦੇ ਸਮੁਚੇ ਪਿੰਡਾਂ ਵਿਚ ਸ਼ਹਿਰਾਂ ਵਾਂਗ ਸੀਵਰੇਜ਼ ਸਿਸਟਮ ਸੋਲਰ ਲਾਈਟਾਂ ਲਗਾਈਆਂ ਜਾਣਗੀਆਂ, ਹਰ ਪੰਜ ਪਿੰਡਾਂ ਬਾਅਦ ਸਕੀਲ ਸੈਂਟਰ ਖੋਲੇ ਜਾਣਗੇ ਜਿੱਥੋਂ 6 ਮਹੀਨੇ ਦੀ ਟ੍ਰੇਨਿੰਗ ਪ੍ਰਾਪਤ ਕਰਕੇ 10 ਲੱਖ ਦਾ ਕਰਜ਼ਾ ਪੰਜਾਬ ਸੈਟਰਲ ਕੋਆਪ੍ਰੇਟਿਵ ਬੈਂਕ ਤੋਂ ਬਿਨ੍ਹਾਂ ਵਿਆਜ਼ ਤੋਂ ਕਰਜ਼ਾ ਲੈ ਕੇ ਆਪਣਾ ਰੋਜ਼ਗਾਰ ਖੋਲ ਸਕਦੇ ਹਨ, 2 ਕਰੋੜ ਰੁਪਏ ਦੀ ਸਲਾਨਾ ਸੇਲ ਵਾਲੇ ਦੁਕਾਨਦਾਰ, ਵਪਾਰੀਆਂ ਨੂੰ ਕਿਸੇ ਕਿਸਮ ਦੀ ਕੋਈ ਕਿਤਾਬ ਰੱਖਣ ਦੀ ਲੋੜ ਨਹੀਂ ਹੋਵੇਗੀ ਤੇ ਲਮਸਮ ਟੈਕਸ ਰੇਟ ਨਿਰਧਾਰਤ ਕੀਤਾ ਜਾਵੇਗਾ, ਰਾਜ ਵਿਚ ਪੰਜ ਹਜ਼ਾਰ ਗਰੀਬ ਕੱਚੇ ਮਕਾਨ ਵਾਲੇ ਪਰਿਵਾਰਾਂ ਨੂੰ ਦੋ ਹਜ਼ਾਰ ਕਰੋੜ ਰੁਪਏ ਨਾਲ ਅਗਲੇ ਪੰਜ ਸਾਲਾਂ ਅੰਦਰ ਪੱਕੇ ਮਕਾਨ ਬਣਾ ਕੇ ਦਿੱਤੇ ਜਾਣਗੇ ਤੇ ਰਾਜ ਅੰਦਰ ਕੋਈ ਕੱਚਾ ਮਕਾਨ ਬਾਕੀ ਨਹੀਂ ਰਹਿਣ ਦਿੱਤਾ ਜਾਵੇਗਾ, ਜਿੱਥੇ ਪਹਿਲਾਂ ਅਨੁਸੂਚਿਤ ਜਾਤੀ ਦੇ ਲੋਕਾਂ ਨੂੰ 200 ਯੂਨੀਟ ਬਿਜਲੀ ਦੇ ਮੁੱਫਤ ਦਿੱਤੇ ਜਾਂਦੇ ਸਨ, ਹੁਣ ਬੈਕਵਰਡ ਕਲਾਸ਼ਿਜ਼ ਦੇ ਨਾਲ-ਨਾਲ ਗਰੀਬ ਵਰਗ ਦੇ ਜਨਰਲ ਕੈਟਾਗਰੀ ਨਾਲ ਸਬੰਧਿਤ ਪਰਿਵਾਰਾਂ ਨੂੰ ਵੀ ਇਹ ਸਹੂਲਤ ਦਿੱਤੀ ਜਾਵੇਗੀ, ਨੀਲਾ ਕਾਰਡ ਧਾਰਕਾ ਨੂੰ 10 ਰੁਪਏ ਕਿਲੋ ਚੀਨੀ ਤੇ 25 ਰੁਪਏ ਕਿਲੋ ਘਿਓ ਵੀ ਦਿੱਤਾ ਜਾਵੇਗਾ। ਬਸੀ ਪਠਾਣਾ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦਰਬਾਰਾ ਸਿੰਘ ਗੁਰੂ ਅਤੇ ਫਤਿਹਗੜ੍ਹ ਸਾਹਿਬ ਤੋਂ ਉਮੀਦਵਾਰ ਦੀਦਾਰ ਸਿੰਘ ਭੱਟੀ ਨੇ ਕਿਹਾ ਕਿ ਅੱਜ ਦੀ ਰੈਲੀ ਵਿਚ ਹਾਜਰ ਇੱਕਤਰਤਾ ਨੇ ਪਾਰਟੀ ਪ੍ਰਧਾਨ ਨੂੰ ਵਿਸ਼ਵਾਸ਼ ਦਿਵਾਇਆ ਕਿ ਹਲਕਾ ਪੂਰੀ ਤਰ੍ਹਾਂ ਉਨ੍ਹਾਂ ਨਾਲ ਹੈ ਤੇ ਰੈਲੀ ਦੀ ਸਫਲਤਾ ਲਈ ਪਾਰਟੀ ਦੇ ਸਮੁੱਚੇ ਵਰਕਰਾਂ, ਅਹੁੱਦੇਦਾਰਾਂ ਦਾ ਧੰਨਵਾਦ ਕੀਤਾ। ਇਸ ਮੋਕੇ ਤੇ ਬਸੀ ਪਠਾਣਾ ਵਿਚ ਗੁਰਮੀਤ ਸਿੰਘ ਸੋਨੂੰ ਚੀਮਾ, ਜ਼ਿਲਾ ਅਕਾਲੀ ਦਲ ਦੇ ਪ੍ਰਧਾਨ ਰਣਜੀਤ ਸਿੰਘ ਲਿਬੜਾ, ਬੀਜੇਪੀ ਦੇ ਜ਼ਿਲਾ ਪ੍ਰਧਾਨ ਪ੍ਰਦੀਪ ਗਰਗ ਸਮੇਤ ਅਕਾਲੀ ਭਾਜਪਾ ਦੇ ਆਗੂ ਤੇ ਵਰਕਰ ਵੱਡੀ ਗਿਣਤੀ ਵਿਚ ਹਾਜਰ ਸਨ। ਇਸ ਮੋਕੇ ਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਟਰੱਕ ਬਾਡੀ ਬਿਲਡਰਜ਼ ਐਸੋਸੀਏਸ਼ਨ ਦੇ ਪ੍ਰਧਾਨ ਹਰਮੀਤ ਸਿੰਘ ਤੇ ਚੇਅਰਮੈਨ ਮੇਵਾ ਸਿੰਘ ਸਮੇਤ ਹਲਕੇ ਵਿਚ ਚੰਗਾ ਆਧਾਰ ਰੱਖਣ ਵਾਲਿਆਂ ਨੂੰ ਅਕਾਲੀ ਦਲ ਵਿਚ ਸ਼ਾਮਲ ਕਰਕੇ ਸਨਮਾਨਤ ਵੀ ਕੀਤਾ ਗਿਆ।

About admin

Check Also

ਬਾਦਲ ਨੇ ਅਮਿਤ ਨੂੰ ਕੀਤੇ ਅਣਗੌਲਿਆਂ ਕਰਨ ਦੇ ਗਿਲੇ

ਕਮਲਾ ਸ਼ਰਮਾ ================ ਚੰਡੀਗੜ੍ਹ, 7 ਜੂਨ : ਚੰਡੀਗੜ੍ਹ ਵਿਖੇ ਬੰਦ ਕਮਰਾ ਮੀਟਿੰਗ ਦੌਰਾਨ ਸ਼੍ਰੋਮਣੀ ਅਕਾਲੀ …

Leave a Reply

Your email address will not be published. Required fields are marked *