Breaking News
Home / Delhi / ਭਾਰਤੀ ਫੌਜੀ ਚੰਦੂ ਚੌਹਾਨ ਨੂੰ ਪਾਕਿਸਤਾਨ ਨੇ ਕੀਤਾ ਰਿਹਾਅ

ਭਾਰਤੀ ਫੌਜੀ ਚੰਦੂ ਚੌਹਾਨ ਨੂੰ ਪਾਕਿਸਤਾਨ ਨੇ ਕੀਤਾ ਰਿਹਾਅ

ਸਰਜੀਕਲ ਸਟਰਾਈਕ ਤੋਂ ਬਾਅਦ ਭੁਲੇਖੇ ਨਾਲ ਕਰ ਗਿਆ ਸੀ ਸਰਹੱਦ ਪਾਰ

ਨਵੀਂ ਦਿੱਲੀ/ਇਸਲਾਮਾਬਾਦ, 21 ਜਨਵਰੀ (ਚ.ਨ.ਸ.)— ਕਰੀਬ ਸਾਢੇ ਤਿੰਨ ਮਹੀਨਿਆਂ ਤੋਂ ਪਾਕਿਸਤਾਨ ਦੇ ਚੁਗੰਲ ‘ਚ ਫਸੇ ਭਾਰਤੀ ਜਵਾਨ ਚੰਦੂ ਬਾਬੂ ਲਾਲ ਚੌਹਾਨ ਦੇ ਘਰ ਵਾਲਿਆਂ ਲਈ ਖੁਸ਼ਖਬਰੀ ਹੈ। ਪਾਕਿਸਤਾਨ ਦੇ ਅਧਿਕਾਰੀਆਂ ਨੇ ਚੰਦੂ ਬਾਬੂਲਾਲ ਚੌਹਾਨ ਨੂੰ ਅੱਜ ਵਾਹਘਾ ਸਰਹੱਦ ‘ਤੇ ਭਾਰਤੀ ਅਧਿਕਾਰੀਆਂ ਦੇ ਹਵਾਲੇ ਕਰ ਦਿੱਤਾ। ਇਸ ਤੋਂ ਪਹਿਲਾਂ ਪਾਕਿਸਤਾਨ ਨੇ ਚੰਦੂ ਨੂੰ ਰਿਹਾਅ ਕਰਨ ਦਾ ਐਲਾਨ ਕੀਤਾ ਸੀ।
ਜਵਾਨ ਬਾਬੂਲਾਲ ਚੌਹਾਨ 29 ਸਤੰਬਰ ਨੂੰ ਭਟਕ ਕੇ ਸਰਹੱਦ ਪਾਰ ਕਰ ਗਿਆ ਸੀ, ਜਿੱਥੇ ਪਾਕਿਸਤਾਨੀ ਫੌਜ ਨੇ ਉਸ ਨੂੰ ਫੜ ਲਿਆ ਸੀ। ਭਾਰਤ ਅਤੇ ਪਾਕਿਸਤਾਨ ਦੇ ਫੌਜ ਸੰਚਾਲਨ ਡਾਇਰੈਕਟਰ ਜਨਰਲਾਂ ਦੀ ਹਾਟਲਾਈਨ ‘ਤੇ ਗੱਲਬਾਤ ਤੋਂ ਬਾਅਦ ਉਸ ਨੂੰ ਛੱਡਣ ਦਾ ਫੈਸਲਾ ਲਿਆ ਗਿਆ ਸੈ। ਇਸ ਦੌਰਾਨ ਪਾਕਿਸਤਾਨ ਦੀ ਫੌਜ ਨੇ ਜਨਸੰਪਰਕ ਵਿਭਾਗ ਦੀ ਰਿਲੀਜ਼ ‘ਚ ਕਿਹਾ ਕਿ ਕਸ਼ਮੀਰ ‘ਚ ਕੰਟਰੋਲ ਰੇਖਾ ‘ਤੇ ਤਾਇਨਾਤ ਭਾਰਤੀ ਫੌਜ ਦਾ ਜਵਾਨ ਚੰਦੂ ਬਾਬੂਲਾਲ ਚੌਹਾਨ 29 ਸਤੰਬਰ ਨੂੰ ਜਾਣ-ਬੁੱਝ ਕੇ ਉਸ ਦੀ ਸਰਹੱਦ ‘ਚ ਆਇਆ ਸੀ। ਉਸ ਦਾ ਕਹਿਣਾ ਹੈ ਕਿ ਜਵਾਨ ਨੇ ਇਹ ਕਦਮ ਆਪਣੇ ਸੀਨੀਅਰ ਅਧਿਕਾਰੀਆਂ ਤੋਂ ਨਾਰਾਜ਼ ਹੋ ਕੇ ਚੁੱਕਿਆ ਸੀ।
ਜਵਾਨ ਨੇ ਪਾਕਿਸਤਾਨੀ ਫੌਜੀਆਂ ਦੇ ਸਾਹਮਣੇ ਆਤਮਸਮਰਪਣ ਕੀਤਾ ਸੀ। ਪਾਕਿਸਤਾਨੀ ਫੌਜ ਦਾ ਕਹਿਣਾ ਹੈ ਕਿ ਉਸ ਨੇ ਇਸ ਜਵਾਨ ਨੂੰ ਸਦਭਾਵਨਾ ਅਤੇ ਸਰਹੱਦ ‘ਤੇ ਸ਼ਾਂਤੀ ਅਤੇ ਦੋਸਤੀ ਦਾ ਮਾਹੌਲ ਬਣਾਉਣ ਦੀ ਕੋਸ਼ਿਸ਼ ਦੇ ਅਧੀਨ ਰਿਹਾਅ ਕਰਨ ਦਾ ਫੈਸਲਾ ਲਿਆ ਹੈ। ਰਿਲੀਜ਼ ‘ਚ ਦਾਅਵਾ ਕੀਤਾ ਗਿਆ ਹੈ ਕਿ ਇਸ ਜਵਾਨ ਨੂੰ ਦੇਸ਼ ਆਉਣ ਲਈ ਮਨ੍ਹਾ ਲਿਆ ਗਿਆ ਹੈ ਅਤੇ ਉਸ ਨੂੰ ਵਾਹਗਾ ਚੌਕੀ ‘ਤੇ ਭਾਰਤੀ ਅਧਿਕਾਰੀਆਂ ਨੂੰ ਸੌਂਪਿਆ ਜਾਵੇਗਾ। ਦੂਜੇ ਪਾਸੇ ਭਾਰਤੀ ਫੌਜ ਸ਼ੁਰੂ ਤੋਂ ਕਹਿੰਦੀ ਰਹੀ ਹੈ ਕਿ ਚੰਦੂ ਬਾਬੂਲਾਲ ਚੌਹਾਨ ਗਲਤੀ ਨਾਲ ਪਾਕਿਸਤਾਨ ਦੀ ਸਰਹੱਦ ‘ਚ ਚੱਲਾ ਗਿਆ ਸੀ ਅਤੇ ਉਹ ਉਸ ਦੀ ਵਾਪਸੀ ਲਈ ਸ਼ੁਰੂ ਤੋਂ ਹੀ ਫੌਜ ਸੰਚਾਲਨ ਡਾਇਰੈਕਟਰ ਜਨਰਲਾਂ ਦੇ ਪੱਧਰ ‘ਤੇ ਗੱਲ ਕਰ ਰਹੀ ਸੀ। ਚੰਦੂ ਬਾਬੂਲਾਲ ਚੌਹਾਨ ਤਿੰਨ ਮਹੀਨਿਆਂ ਤੱਕ ਪਾਕਿਸਤਾਨੀ ਫੌਜ ਦੇ ਕਬਜ਼ੇ ‘ਚ ਰਹਿਣ ਤੋਂ ਬਾਅਦ ਦੇਸ਼ ਵਾਪਸ ਆ ਰਿਹਾ ਹੈ।

About admin

Check Also

ਲੋਕ ਸਭਾ ‘ਚ ਤਿੰਨ ਤਲਾਕ ਬਿੱਲ ਪਾਸ

ਨਵੀਂ ਦਿੱਲੀ, 28 ਦਸੰਬਰ (ਚੜ੍ਹਦੀਕਲਾ ਬਿਊਰੋ) : ਤਿੰਨ ਤਲਾਕ ‘ਤੇ ਹੁਣ ਤਕ ਦੇ ਸਾਰੇ ਸੋਧ …

Leave a Reply

Your email address will not be published. Required fields are marked *