Breaking News
Home / India / ਸਿਆਸੀ ਜੰਗ ‘ਚ ਪੁੱਤ ਨੇ ਪਿਓ ਨੂੰ ਮਾਰਿਆ ਧੋਬੀ ਪਟਕਾ ਅਖਿਲੇਸ਼ ਨੂੰ ਚੋਣ ਕਮਿਸ਼ਨ ਨੇ ਦਿੱਤਾ ‘ਸਾਈਕਲ’

ਸਿਆਸੀ ਜੰਗ ‘ਚ ਪੁੱਤ ਨੇ ਪਿਓ ਨੂੰ ਮਾਰਿਆ ਧੋਬੀ ਪਟਕਾ ਅਖਿਲੇਸ਼ ਨੂੰ ਚੋਣ ਕਮਿਸ਼ਨ ਨੇ ਦਿੱਤਾ ‘ਸਾਈਕਲ’

ਨਵੀਂ ਦਿੱਲੀ, 16 ਜਨਵਰੀ (ਚ.ਨ.ਸ.): ਸਮਾਜਵਾਦੀ ਪਾਰਟੀ ਦਾ ਚੋਣ ਨਿਸ਼ਾਨ ‘ਸਾਈਕਲ’ ਅਖਿਲੇਸ਼ ਯਾਦਵ ਨੂੰ ਮਿਲਿਆ ਹੈ। ਇਸ ਦੇ ਨਾਲ ਹੀ ਪਿਓ-ਪੁੱਤ ਵਿੱਚ ਚੱਲ ਰਹੀ ਸਿਆਸੀ ਲੜਾਈ ਵਿੱਚ ਪੁੱਤਰ ਜੇਤੂ ਰਿਹਾ ਹੈ। ਚੋਣ ਕਮਿਸ਼ਨ ਨੇ ਸਮਾਜਵਾਦੀ ਪਾਰਟੀ ਤੇ ਚੋਣ ਨਿਸ਼ਾਨ ‘ਸਾਈਕਲ’ ਮੁੱਖ ਮੰਤਰੀ ਅਖਿਲੇਸ਼ ਯਾਦਵ ਨੂੰ ਦੇਣ ਦਾ ਫੈਸਲਾ ਕੀਤਾ ਹੈ। ਇਸ ਨਾਲ ਮੁਲਾਇਮ ਸਿੰਘ ਯਾਦਵ ਧੜੇ ਨੂੰ ਵੱਡਾ ਝਟਕਾ ਲੱਗਾ ਹੈ। ਪਾਰਟੀ ਵਿੱਚ ਪਾਟੋਧਾੜ ਹੋਣ ਮਗਰੋਂ ਚੋਣ ਨਿਸ਼ਾਨ ਸਾਈਕਲ ਲਈ ਖਿੱਚੋਤਾਣ ਚੱਲ ਰਹੀ ਸੀ। ਦਰਅਸਲ ਮੁਲਾਇਮ ਸਿੰਘ ਯਾਦਵ ਨੇ ਆਪਣੇ ਪੁੱਤਰ ਅਖਿਲੇਸ਼ ਯਾਦਵ ਨੂੰ ਪਾਰਟੀ ਵਿੱਚੋਂ ਕੱਢ ਦਿੱਤਾ ਸੀ ਪਰ ਜ਼ਿਆਦਾਤਰ ਵਿਧਾਇਕ ਅਖਿਲੇਸ਼ ਨਾਲ ਸਨ। ਇਸ ਲਈ ਉਨ੍ਹਾਂ ਨੇ ਅਖਿਲੇਸ਼ ਨੂੰ ਪਾਰਟੀ ਪ੍ਰਧਾਨ ਚੁਣ ਲਿਆ ਸੀ। ਇਸ ਮਗਰੋਂ ਪਾਰਟੀ ਦੇ ਅਸਲ ਹੱਕਦਾਰ ਦੀ ਲੜਾਈ ਚੋਣ ਕਮਿਸ਼ਨ ਕੋਲ ਪਹੁੰਚ ਗਈ ਸੀ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਮੁਲਾਇਮ ਸਿੰਘ ਯਾਦਵ ਤੇ ਅਖਿਲੇਸ਼ ਯਾਦਵ ਚੋਣ ਕਮਿਸ਼ਨ ਦੇ ਅਧਿਕਾਰੀਆਂ ਅੱਗੇ ਪੇਸ਼ ਹੋਏ ਤੇ ਚੋਣ ਨਿਸ਼ਾਨ ਉੱਤੇ ਆਪੋ ਆਪਣਾ ਦਾਅਵਾ ਪੇਸ਼ ਕੀਤਾ। ਦੋਵਾਂ ਦੀਆਂ
ਦਲੀਲਾਂ ਸੁਣਨ ਤੋਂ ਬਾਅਦ ਕਮਿਸ਼ਨ ਨੇ ਫ਼ੈਸਲਾ ਰਾਖਵਾਂ ਰੱਖ ਲਿਆ ਸੀ। ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਨਾਮਜ਼ਦਗੀਆਂ 17 ਜਨਵਰੀ ਤੋਂ ਸ਼ੁਰੂ ਹੋ ਰਹੀਆਂ ਹਨ। ਇਸ ਤੋਂ ਪਹਿਲਾਂ ਵੀ ਰਾਜਨੀਤਕ ਪਾਰਟੀ ਵਿੱਚ ਚੋਣ ਨਿਸ਼ਾਨ ਨੂੰ ਲੈ ਕੇ ਜੰਗ ਹੋ ਚੁੱਕੀ ਹੈ।1969 ਵਿੱਚ ਕਾਂਗਰਸ ਦੇ ਚੋਣ ਨਿਸ਼ਾਨ ‘ਦੋ ਬਲਦ ਦੀ ਜੋੜੀ’ ਉੱਤੇ ਕਬਜ਼ੇ ਨੂੰ ਲੈ ਕੇ ਇੰਦਰਾ ਗਾਧੀ ਗੁੱਟ ਅਤੇ ਕਾਮਰਾਜ ਗੁੱਟ ਦੀ ਖੜਕੀ ਸੀ। ਇਸ ਤੋਂ ਬਾਅਦ ਕਮਿਸ਼ਨ ਨੇ ਚੋਣ ਨਿਸ਼ਾਨ ਹੀ ਜ਼ਬਤ ਕਰ ਲਿਆ ਸੀ। ਦੂਜੀ ਵਾਰੀ 1999 ਵਿੱਚ ਜਨਤਾ ਦਲ ਦੇ ਚੋਣ ਨਿਸ਼ਾਨ ਚੱਕਰ ਉੱਤੇ ਕਬਜ਼ੇ ਨੂੰ ਲੈ ਕੇ ਸ਼ਰਦ ਯਾਦਵ ਅਤੇ ਐਚ ਡੀ ਦੇਵਗੋੜਾ ਵਿਚਕਾਰ ਲੜਾਈ ਹੋਈ ਸੀ। ਜਿਸ ਨੂੰ ਵੀ ਕਮਿਸ਼ਨ ਨੇ ਜ਼ਬਤ ਕਰ ਲਿਆ ਸੀ। ਇਤਿਹਾਸ ਨੂੰ ਦੇਖਦੇ ਹੋਏ ਸਪਸ਼ਟ ਹੈ ਕਿ ਸਾਈਕਲ ਚੋਣ ਨਿਸ਼ਾਨ ਜ਼ਬਤ ਹੋ ਸਕਦਾ ਹੈ।

About admin

Check Also

ਲੋਕ ਸਭਾ ‘ਚ ਤਿੰਨ ਤਲਾਕ ਬਿੱਲ ਪਾਸ

ਨਵੀਂ ਦਿੱਲੀ, 28 ਦਸੰਬਰ (ਚੜ੍ਹਦੀਕਲਾ ਬਿਊਰੋ) : ਤਿੰਨ ਤਲਾਕ ‘ਤੇ ਹੁਣ ਤਕ ਦੇ ਸਾਰੇ ਸੋਧ …

Leave a Reply

Your email address will not be published. Required fields are marked *