Breaking News
Home / India / ਪੰਜਾਬ ਵਿਧਾਨ ਸਭਾ ਚੋਣਾਂ 2017

ਪੰਜਾਬ ਵਿਧਾਨ ਸਭਾ ਚੋਣਾਂ 2017

ਕਾਂਗਰਸ ਵੱਲੋਂ 10 ਉਮੀਦਵਾਰਾਂ ਦੀ ਆਖਰੀ ਸੂਚੀ ਜਾਰੀ

ਨਵੀਂ ਦਿੱਲੀ, 16 ਜਨਵਰੀ (ਚ.ਨ.ਸ.): ਪੰਜਾਬ ਵਿਧਾਨ ਸਭਾ  ਚੋਣਾਂ ਲਈ ਕਾਂਗਰਸ ਨੇ ਉਮੀਦਵਾਰਾਂ ਦੀ ਪੰਜਵੀਂ ਲਿਸਟ ਜਾਰੀ ਕਰ ਦਿੱਤੀ ਹੈ। ਇਸ ਲਿਸਟ ‘ਚ ਕਾਂਗਰਸ ਨੇ ਕਈ ਵੱਡੇ ਧਮਾਕੇ ਕੀਤੇ ਹਨ।
ਸੂਚੀ ਮੁਤਾਬਕ ਕਾਂਗਰਸ ਨੇ ਲੰਬੀ ਤੋਂ ਮੁੱਖ ਮੰਤਰੀ ਬਾਦਲ ਸਾਹਮਣੇ ਸਾਬਕਾ ਮੁੱਖ ਮੰਤਰੀ  ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੂੰ ਚੋਣ ਅਖਾੜੇ ‘ਚ ਉਤਾਰ ਦਿੱਤਾ ਹੈ। ਜਲੰਧਰ ਨੌਰਥ ਤੋਂ ਸਾਬਕਾ ਮੰਤਰੀ ਅਵਤਾਰ ਹੈਨਰੀ ਦੇ ਪੁੱਤਰ  ਅਵਤਾਰ ਸਿੰਘ ਸੰਘੇਰਾ ਨੂੰ ਉਮੀਦਵਾਰ ਬਣਾਇਆ ਗਿਆ ਹੈ। ਬਾਕੀ ਉਮੀਦਵਾਰਾਂ ‘ਚ ਲੰਬੀ ਤੋਂ  ਕੈਪਟਨ ਅਮਰਿੰਦਰ ਸਿੰਘ, ਜਲਾਲਾਬਾਦ ਤੋਂ ਰਵਨੀਤ ਸਿੰਘ ਬਿੱਟੂ, ਅੰਮ੍ਰਿਤਸਰ ਪੂਰਬੀ ਤੋਂ ਨਵਜੋਤ ਸਿੰਘ ਸਿੱਧੂ, ਜਲੰਧਰ ਕੈਂਟ ਤੋਂ ਪ੍ਰਗਟ ਸਿੰਘ, ਨਕੋਦਰ ਤੋਂ ਜਗਬੀਰ ਸਿੰਘ ਬਰਾੜ, ਭੁਲੱਥ ਤੋਂ ਰਣਜੀਤ ਸਿੰਘ, ਜਗਰਾਓਂ ਤੋਂ ਮਲਕੀਤ ਸਿੰਘ ਦਾਖਾ, ਫਿਲੌਰ ਤੋਂ ਵਿਕਰਮਜੀਤ ਸਿੰਘ ਚੌਧਰੀ, ਸਨੌਰ ਤੋਂ  ਹਰਿੰਦਰ ਸਿੰਘ ਮਾਨ ਦੇ ਨਾਮ ਸ਼ਾਮਲ ਹਨ।

About admin

Check Also

ਲੋਕ ਸਭਾ ‘ਚ ਤਿੰਨ ਤਲਾਕ ਬਿੱਲ ਪਾਸ

ਨਵੀਂ ਦਿੱਲੀ, 28 ਦਸੰਬਰ (ਚੜ੍ਹਦੀਕਲਾ ਬਿਊਰੋ) : ਤਿੰਨ ਤਲਾਕ ‘ਤੇ ਹੁਣ ਤਕ ਦੇ ਸਾਰੇ ਸੋਧ …

Leave a Reply

Your email address will not be published. Required fields are marked *