Breaking News
Home / India / ਦਿੱਲੀ ‘ਚ ਵੱਡੀ ਅਤਿਵਾਦੀ ਸਾਜਿਸ਼ ਨਾਕਾਮ ਜੈਸ਼-ਏ-ਮੁਹੰਮਦ ਦੇ 12 ਸ਼ੱਕੀ ਅਤਿਵਾਦੀ ਕਾਬੂ

ਦਿੱਲੀ ‘ਚ ਵੱਡੀ ਅਤਿਵਾਦੀ ਸਾਜਿਸ਼ ਨਾਕਾਮ ਜੈਸ਼-ਏ-ਮੁਹੰਮਦ ਦੇ 12 ਸ਼ੱਕੀ ਅਤਿਵਾਦੀ ਕਾਬੂ

ਨਵੀਂ ਦਿੱਲੀ, 4 ਮਈ (ਚ.ਨ.ਸ.) : ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਨੇ ਅੱਤਵਾਦ ਵਿਰੁੱਧ ਇਕ ਵੱਡੇ ਆਪਰੇਸ਼ਨ ਨੂੰ ਅੰਜਾਮ ਦਿੱਤਾ ਹੈ। ਪੁਲਿਸ ਨੇ ਜੈਸ਼-ਏ-ਮੁਹੰਮਦ ਦੇ 12 ਸ਼ੱਕੀ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਮੁਤਾਬਕ ਅੱਤਵਾਦੀ ਦਿੱਲੀ ‘ਚ ਵੱਡੀ ਅੱਤਵਾਦੀ ਵਾਰਦਾਤ ਦੀ ਤਿਆਰੀ ‘ਚ ਸਨ। ਦਿੱਲੀ ਦੇ ਗੋਕੁਲਪੁਰੀ ਤੋਂ 8 ਸ਼ੱਕੀ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਬਾਕੀ ਦੇ 4 ਅੱਤਵਾਦੀਆਂ ਨੂੰ ਉੱਤਰ ਪ੍ਰਦੇਸ਼ ਦੇ ਦੇਵਬੰਦ ਤੋਂ ਗ੍ਰਿਫਤਾਰ ਕੀਤਾ ਗਿਆ ਹੈ।
ਇਨ੍ਹਾਂ ਸ਼ੱਕੀ ਅੱਤਵਾਦੀਆਂ ਕੋਲੋਂ ਆਈ. ਈ. ਡੀ. ਵੀ ਅਤੇ ਕੁਝ ਹੋਰ ਵਿਸਫੋਟਕ ਪਦਾਰਥ ਬਰਾਮਦ ਕੀਤੇ ਗਏ ਹਨ। ਜਾਣਕਾਰੀ ਮੁਤਾਬਕ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਨੂੰ ਤਕਰੀਬਨ ਇਕ ਮਹੀਨੇ ਪਹਿਲਾਂ ਇਨ੍ਹਾਂ ਸ਼ੱਕੀ ਅੱਤਵਾਦੀਆਂ ਦੀ ਮੌਜੂਦਗੀ ਦੀ ਖੁਫੀਆ ਜਾਣਕਾਰੀ ਮਿਲੀ ਸੀ। ਇਸ ਤੋਂ ਬਾਅਦ ਪੁਲਿਸ ਨੇ ਦਿੱਲੀ ਅਤੇ ਆਲੇ-ਦੁਆਲੇ ਦੇ ਸੂਬਿਆਂ ਵਿਚ ਛਾਪੇ ਮਾਰ ਕੇ ਇਨ੍ਹਾਂ 12 ਸ਼ੱਕੀ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ। ਪੁਲਿਸ ਮੁਤਾਬਕ ਇਨ੍ਹਾਂ ਅੱਤਵਾਦੀਆਂ ਨੇ ਦਿੱਲੀ ‘ਚ ਕਿਸੇ ਵੱਡੀ ਅੱਤਵਾਦੀ ਘਟਨਾ ਨੂੰ ਅੰਜਾਮ ਦੇਣ ਦੀ ਸਾਜਿਸ਼ ਦੀ ਤਿਆਰੀ ‘ਚ ਸੀ। ਫੜੇ ਗਏ ਸ਼ੱਕੀ ਅੱਤਵਾਦੀਆਂ ਤੋਂ ਫਿਲਹਾਲ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਾਰੇ ਸ਼ੱਕੀ ਅੱਤਵਾਦੀ 30 ਸਾਲ ਦੀ ਉਮਰ ਦੇ ਹਨ। ਉਨ੍ਹਾਂ ‘ਚੋਂ ਕੁਝ ਦਿੱਲੀ ਦੇ ਸਥਾਨਕ ਵਾਸੀ ਹਨ ਅਤੇ ਕੁਝ ਗੁਆਂਢੀ ਸੂਬੇ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਹਨ।

About admin

Check Also

ਦਾਂਤੇਵਾੜਾ ‘ਚ ਨਕਸਲੀ ਹਮਲੇ ਦੌਰਾਨ 7 ਜਵਾਨ ਸ਼ਹੀਦ

ਚੜ੍ਹਦੀਕਲਾ ਬਿਊਰੋ ਰਾਏਪੁਰ, 20 ਮਈ: ਛੱਤੀਸਗੜ੍ਹ ਦੇ ਦਾਂਤੇਵਾੜਾ ਵਿੱਚ ਇੱਕ ਵਾਰ ਫਿਰ ਨਕਸਲੀਆਂ ਨੇ ਸੁਰੱਖਿਆ …

Leave a Reply

Your email address will not be published. Required fields are marked *