Breaking News
Home / India / ਭਾਰਤ-ਫਰਾਂਸ ਨੇ ਅਤਿਵਾਦੀ ਸਮੂਹਾਂ ਵਿਰੁੱਧ ਇਕਜੁੱਟ ਹੋ ਕੇ ਕਾਰਵਾਈ ਦਾ ਲਿਆ ਅਹਿਦ

ਭਾਰਤ-ਫਰਾਂਸ ਨੇ ਅਤਿਵਾਦੀ ਸਮੂਹਾਂ ਵਿਰੁੱਧ ਇਕਜੁੱਟ ਹੋ ਕੇ ਕਾਰਵਾਈ ਦਾ ਲਿਆ ਅਹਿਦ

ਨਵੀਂ ਦਿੱਲੀ/ਪੈਰਿਸ, 12 ਜਨਵਰੀ (ਚ.ਨ.ਸ.) : ਫਰਾਂਸ ਨੇ ਵੀਰਵਾਰ ਨੂੰ ਲਸ਼ਕਰ-ਏ-ਤੋਇਬਾ, ਜੈਸ਼-ਏ-ਮੁਹੰਮਦ ਅਤੇ ਹਿੱਜਬੁਲ ਮੁਜਾਹੀਦੀਨ ਵਰਗੇ ਭਾਰਤ ਨੂੰ ਨਿਸ਼ਾਨਾ ਬਣਾਉਣ ਵਾਲੇ ਪਾਕਿਸਤਾਨ ਦੇ ਅੱਤਵਾਦੀ ਸਮੂਹਾਂ ਵਿਰੁੱਧ ਫੈਸਲਾਕੁੰਨ ਕਾਰਵਾਈ ‘ਤੇ ਜ਼ੋਰ ਦਿੱਤਾ ਹੈ।  ਸੰਯੁਕਤ ਰਾਸ਼ਟਰ ਸੁਰੱਖਿਆ ਪਰੀਸ਼ਦ ‘ਚ ਜੈਸ਼-ਏ-ਮੁਹੰਮਦ ਮੁਖੀ ਅਜ਼ਹਰ ‘ਤੇ ਪਾਬੰਦੀ ਲਾਉਣ ਸੰਬੰਧੀ ਪ੍ਰਸਤਾਵ ਨੂੰ ਰੋਕਣ ਵਾਲੇ ਚੀਨ ਦਾ ਨਾਂ ਲਏ ਬਿਨਾਂ ਫਰਾਂਸ ਦੇ ਵਿਦੇਸ਼ ਮੰਤਰੀ ਜੀਨ ਮਾਰਸ ਐਰਾਲਟ ਨੇ ਕਿਹਾ, ”ਖਤਰੇ ਦੀ ਗੰਭੀਰਤਾ ‘ਤੇ ਨਾ ਜਾਂਦੇ ਹੋਏ ਅੱਤਵਾਦ ਨਾਲ ਲੜਨ ਦੀ ਕੌਮਾਂਤਰੀ ਭਾਈਚਾਰੇ ਦੀ ਵਚਨਬੱਧਤਾ ਹਰ ਥਾਂ ਇਕੋ ਜਿਹੀ ਹੋਣੀ ਚਾਹੀਦੀ ਹੈ।” ਜੰਮੂ-ਕਸ਼ਮੀਰ ਦੇ ਉੜੀ ਸਥਿਤ ਫੌਜ ਦੇ ਕੈਂਪ ‘ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਵਲੋਂ ਕੰਟਰੋਲ ਰੇਖਾ ਪਾਰ ਕੀਤੇ ਗਏ ਸਰਜੀਕਲ ਸਟਰਾਈਕ ਹਮਲਿਆਂ ਬਾਰੇ ਜੀਨ ਨੇ ਕਿਹਾ ਕਿ ਅਜਿਹੇ ਖਤਰਿਆਂ ਤੋਂ ਦੇਸ਼ ਨੂੰ ਆਪਣੀ ਰੱਖਿਆ ਕਰਨ ਦਾ ਅਧਿਕਾਰ ਹੈ। ਉਨ੍ਹਾਂ ਨੇ ਕਿਹਾ ਕਿ ਉੜੀ ‘ਚ ਹੋਏ ਹਮਲੇ ਨੂੰ ਲੈ ਕੇ ਫਰਾਂਸ ਨੇ ਭਾਰਤ ਵਿਰੁੱਧ ਅੱਤਵਾਦੀ ਹਮਲਿਆਂ ਦੀ ਜ਼ੋਰਦਾਰ ਆਲੋਚਨਾ ਕੀਤੀ ਹੈ ਅਤੇ ਅੱਤਵਾਦ ਵਿਰੁੱਧ ਭਾਰਤ ਦੀ ਲੜਾਈ ‘ਚ ਆਪਣੇ ਪੂਰੇ ਸਹਿਯੋਗ ਨੂੰ ਦੋਹਰਾਇਆ ਹੈ। ਉਨ੍ਹਾਂ ਕਿਹਾ ਕਿ ਅਸੀਂ ਭਾਰਤ ਨੂੰ ਨਿਸ਼ਾਨਾ ਬਣਾਉਣ ਵਾਲੇ ਅੱਤਵਾਦੀ ਸਮੂਹਾਂ ਖਾਸ ਕਰ ਕੇ ਲਸ਼ਕਰ-ਏ-ਤੋਇਬਾ, ਜੈਸ਼-ਏ-ਮੁਹੰਮਦ ਅਤੇ ਹਿੱਜਬੁਲ ਮੁਜਾਹੀਦੀਨ ਵਿਰੁੱਧ ਕੌਮਾਂਤਰੀ ਕਾਨੂੰਨ ਤਹਿਤ ਫੈਸਲਾਕੁੰਨ ਕਾਰਵਾਈ ਹੁੰਦੇ ਦੇਖਣਾ ਚਾਹੁੰਦੇ ਹਾਂ। ਵਾਈਬ੍ਰੇਂਟ ਗੁਜਰਾਤ ਸੰਮੇਲਨ ‘ਚ ਸ਼ਾਮਲ ਹੋਣ ਲਈ 4 ਦਿਨਾਂ ਦੌਰੇ ‘ਤੇ ਭਾਰਤ ਆਏ ਫਰਾਂਸ ਦੇ ਮੰਤਰੀ ਤੋਂ ਜਦੋਂ ਸਰਜੀਕਲ ਸਟਰਾਈਕ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਅੱਤਵਾਦ ਨੂੰ ਕੋਈ ਵੀ ਤਰਕ ਉੱਚਿਤ ਨਹੀਂ ਠਹਿਰਾ ਸਕਦਾ, ਇਸ ਨਾਲ ਹਰ ਥਾਂ ਬਰਾਬਰ ਵਚਨਬੱਧਤਾ ਨਾਲ ਲੜਨਾ ਚਾਹੀਦਾ ਹੈ। ਜਦੋਂ ਦੇਸ਼ ਨੂੰ ਇਸ ਕਿਸਮ ਦੇ ਅੱਤਵਾਦੀ ਖਤਰੇ ਦਾ ਸਾਹਮਣਾ ਕਰਨਾ ਪੈਂਦਾ ਹੈ, ਤਾਂ ਉਸ ਨੂੰ ਆਪਣੀ ਰੱਖਿਆ ਕਰਨ ਦਾ ਅਧਿਕਾਰ ਵੀ ਹੈ। ਉੱਥੇ ਹੀ ਚੀਨ ਵਲੋਂ ਅਜ਼ਹਰ ‘ਤੇ ਪਾਬੰਦੀ ਨੂੰ ਰੋਕਣ ਬਾਰੇ ਉਨ੍ਹਾਂ ਕਿਹਾ, ”ਅਸੀਂ ਇਸ ਦੀ ਨਿੰਦਾ ਕਰਦੇ ਹਾਂ, ਸਾਡੀਆਂ ਸਾਂਝੀਆਂ ਕੋਸ਼ਿਸ਼ਾਂ ਅਤੇ ਕਮੇਟੀ ਤੋਂ ਮਿਲੇ ਭਰਪੂਰ ਸਹਿਯੋਗ ਦੇ ਬਾਵਜੂਦ ਸਹਿਮਤੀ ਨਹੀਂ ਬਣ ਸਕੀ।” ਅਜ਼ਹਰ ਦੇ ਮੁੱਦੇ ‘ਤੇ ਭਵਿੱਖ ‘ਚ ਚੁੱਕੇ ਜਾਣ ਵਾਲੇ ਕਦਮਾਂ ਬਾਰੇ ਫਰਾਂਸ ਦੇ ਵਿਦੇਸ਼ ਮੰਤਰੀ ਨੇ ਕਿਹਾ, ”ਇਸ ‘ਤੇ ਕੀ ਹੋ ਸਕਦਾ ਹੈ, ਇਸ ਬਾਰੇ ਅਸੀਂ ਭਾਰਤ ਨਾਲ ਚਰਚਾ ਕਰਾਂਗੇ।

About admin

Check Also

ਪੰਜਾਬ ਦੀ ਵਿਰਾਸਤ ਦਾ ਹਿੱਸਾ  ਹੈ ਵਿਗਿਆਨਕ ਖੋਜ ਦਾ ਖੇਤਰ : ਕੋਵਿੰਦ

ਸੁਖਵਿੰਦਰ ਕੌਰ, ਭੁਪਿੰਦਰ ਗਰੇਵਾਲ ਐਸ.ਏ.ਐਸ. ਨਗਰ, 20 ਮਈ: ਦੇਸ਼ ਦੇ ਰਾਸ਼ਟਰਪਤੀ ਸ੍ਰੀ ਰਾਮ ਨਾਥ ਕੋਵਿੰਦ …

Leave a Reply

Your email address will not be published. Required fields are marked *