Breaking News
Home / Delhi / ਬਾਂਦੀਪੋਰਾ ‘ਚ ਮੁਕਾਬਲੇ ਦੌਰਾਨ ਅਤਿਵਾਦੀ ਢੇਰ, ਫ਼ੌਜੀ ਜ਼ਖ਼ਮੀ

ਬਾਂਦੀਪੋਰਾ ‘ਚ ਮੁਕਾਬਲੇ ਦੌਰਾਨ ਅਤਿਵਾਦੀ ਢੇਰ, ਫ਼ੌਜੀ ਜ਼ਖ਼ਮੀ

ਬਾਂਦੀਪੋਰਾ, 10 ਜਨਵਰੀ (ਚ.ਨ.ਸ.): ਜੰਮੂ-ਕਸ਼ਮੀਰ ਦੇ ਬਾਂਦੀਪੋਰਾ ‘ਚ ਮੰਗਲਵਾਰ ਨੂੰ ਫੌਜ ਅਤੇ ਅੱਤਵਾਦੀਆਂ ਵਿਚਕਾਰ ਹੋਏ ਮੁਕਾਬਲੇ ‘ਚ ਫੌਜ ਨੇ ਇਕ ਅੱਤਵਾਦੀ ਨੂੰ ਢੇਰ ਕਰ ਦਿੱਤਾ। ਬਾਂਦੀਪੋਰਾ ਦੇ ਹਾਜਿਨ ਇਲਾਕੇ ‘ਚ ਫੌਜ ਦੇ ਆਪਰੇਸ਼ਨ ਦੌਰਾਨ ਇਕ ਫੌਜੀ ਜਵਾਨ ਵੀ ਜ਼ਖਮੀ ਹੋ ਗਿਆ। ਜਾਣਕਾਰੀ ਮਿਲੀ ਹੈ ਕਿ ਹੁਣ ਫੌਜ ਦਾ ਆਪਰੇਸ਼ਨ ਪੂਰਾ ਹੋ ਗਿਆ ਹੈ। ਖੁਫੀਆ ਜਾਣਕਾਰੀ ਦੇ ਆਧਾਰ ‘ਤੇ ਹਾਜਿਨ ਇਲਾਕੇ ‘ਚ ਸਵੇਰੇ ਫੌਜ ਨੇ ਆਪਰੇਸ਼ਨ ਸ਼ੁਰੂ ਕੀਤਾ ਸੀ। ਪੂਰੇ ਇਲਾਕੇ ਨੂੰ ਘੇਰ ਕੇ ਜਦ ਆਪਰੇਸ਼ਨ ਸ਼ੁਰੂ ਕੀਤਾ ਗਿਆ ਤਾਂ ਗੋਲੀਬਾਰੀ ਸ਼ੁਰੂ ਹੋਈ। ਆਪਰੇਸ਼ਨ ‘ਚ ਇਕ ਅੱਤਵਾਦੀ ਮਾਰਿਆ ਗਿਆ। ਇਸ ਤੋਂ ਪਹਿਲਾਂ ਸੋਮਵਾਰ ਨੂੰ ਵੀ ਜੰਮੂ-ਕਸ਼ਮੀਰ ਦੇ ਅਖਨੂਰ ਸੈਕਟਰ ਨੇੜੇ ਬਟਾਲ ਪਿੰਡ ‘ਚ ਜਨਰਲ ਰਿਜ਼ਰਵ ਇੰਜੀਨੀਅਰਿੰਗ ਫੋਰਸ ਕੈਂਪ ‘ਤੇ ਅੱਤਵਾਦੀ ਹਮਲਾ ਹੋਇਆ ਸੀ। ਇਹ ਹਮਲਾ ਕੰਟਰੋਲ ਰੇਖਾ ਨਾਲ ਲੱਗਦੇ ਇਲਾਕੇ ‘ਚ ਸਥਿਤ ਕੈਂਪ ‘ਤੇ ਐਤਵਾਰ-ਸੋਮਵਾਰ ਰਾਤ 1 ਤੋਂ 2 ਵਜੇ ਵਿਚਕਾਰ ਹੋਇਆ। ਇਸ ਹਮਲੇ ‘ਚ 3 ਕਰਮਚਾਰੀਆਂ ਦੀ ਮੌਤ ਹੋ ਗਈ। ਸੂਤਰਾਂ ਮੁਤਾਬਕ ਦੇਰ ਰਾਤ ਬਟਾਲ ਪਿੰਡ ‘ਚ ਗੋਲੀਬਾਰੀ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ। ਪਿੰਡ ਵਾਲਿਆਂ ਨੇ 2-3
ਅੱਤਵਾਦੀਆਂ ਨੂੰ ਦੇਖਣ ਦਾ ਦਾਅਵਾ ਕੀਤਾ ਸੀ। ਅੱਤਵਾਦੀਆਂ ਦੀ ਪਿੱਠ ‘ਤੇ ਬੈਗ ਵੀ ਸਨ ਅਤੇ ਉਨ੍ਹਾਂ ਨੇ ਇੰਜੀਨੀਅਰਿੰਗ ਫੋਰਸ ਕੈਂਪ ਨੂੰ ਨਿਸ਼ਾਨਾ ਬਣਾਇਆ। ਖੁਫੀਆ ਸੂਤਰਾਂ ਮੁਤਾਬਕ ਬਟਾਲ ਪਿੰਡ ਨੇੜੇ ਕੰਟਰੋਲ ਰੇਖਾ ‘ਤੇ ਵੱਡੀ ਗਿਣਤੀ ‘ਚ ਅੱਤਵਾਦੀ ਘੁਸਪੈਠ ਦੀ ਕੋਸ਼ਿਸ਼ ‘ਚ ਸਨ। ਅਖਨੂਰ ‘ਚ ਅੱਤਵਾਦੀਆਂ ਨੇ ਜਿਸ ਕੈਂਪ ਨੂੰ ਨਿਸ਼ਾਨਾ ਬਣਾਇਆ ਉਹ ਕੰਟਰੋਲ ਰੇਖਾ ਤੋਂ ਦੋ ਕਿਲੋਮੀਟਰ ਦੂਰ ਹੈ। ਇਸ ਅੱਤਵਾਦੀ ਹਮਲੇ ਤੋਂ ਬਾਅਦ ਫੌਜ ਨੇ ਸਾਰੇ ਕੈਂਪਾਂ ਨੂੰ ਅਲਰਟ ਕੀਤਾ। ਸਰਹੱਦ ਪਾਰ ਅੱਤਵਾਦੀਆਂ ‘ਤੇ ਵੀ ਨਜ਼ਰ ਰੱਖੀ ਜਾ ਰਹੀ ਹੈ। ਕੰਟਰੋਲ ਰੇਖਾ ਨਾਲ ਲੱਗਦੇ ਇਲਾਕੇ ‘ਚ ਨਿਗਰਾਨੀ ਵਧਾ ਦਿੱਤੀ ਗਈ ਹੈ। ਬਚਾਅ ਕਮੇਟੀਆਂ ਨੂੰ ਵੀ ਹਾਈ ਅਲਰਟ ‘ਤੇ ਰੱਖਿਆ ਗਿਆ ਹੈ। ਜੰਮੂ ਸ਼ਹਿਰ ‘ਚ ਵੀ ਸੁਰੱਖਿਆ ਤੇਜ਼ ਕਰ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਉੱਥੇ ਸੂਬਾ ਵਿਧਾਨਸਭਾ ਦਾ ਸੈਸ਼ਨ ਵੀ ਚੱਲ ਰਿਹਾ ਹੈ।

About admin

Check Also

ਲੋਕ ਸਭਾ ‘ਚ ਤਿੰਨ ਤਲਾਕ ਬਿੱਲ ਪਾਸ

ਨਵੀਂ ਦਿੱਲੀ, 28 ਦਸੰਬਰ (ਚੜ੍ਹਦੀਕਲਾ ਬਿਊਰੋ) : ਤਿੰਨ ਤਲਾਕ ‘ਤੇ ਹੁਣ ਤਕ ਦੇ ਸਾਰੇ ਸੋਧ …

Leave a Reply

Your email address will not be published. Required fields are marked *