Breaking News
Home / Entertainment / ਮੁੰਬਈ ਪੁਲਿਸ ਵੱਲੋਂ ਓਮ ਪੁਰੀ ਦੀ ਮੌਤ ਦੀ ਜਾਂਚ ਸ਼ੁਰੂ

ਮੁੰਬਈ ਪੁਲਿਸ ਵੱਲੋਂ ਓਮ ਪੁਰੀ ਦੀ ਮੌਤ ਦੀ ਜਾਂਚ ਸ਼ੁਰੂ

ਮੁੰਬਈ, 8 ਜਨਵਰੀ (ਚ.ਨ.ਸ.):ਫਿਲਮ ਅਦਾਕਾਰ ਓਮ ਪੁਰੀ ਦੀ ਅਚਾਨਕ ਮੌਤ ਦੇ ਬਾਅਦ ਆਈ ਪੋਸਟਮਾਰਟਮ ਰਿਪੋਰਟ ਉਨ੍ਹਾਂ ਦੀ ਮੌਤ ‘ਤੇ ਸਵਾਲ ਖੜ੍ਹੇ ਕਰ ਰਹੀ ਹੈ। ਇਸ ਦੇ ਬਾਅਦ ਮੁੰਬਈ ਪੁਲਿਸ ਨੇ ਅਚਨਚੇਤ ਮੌਤ ਰਿਪੋਰਟ (ਏ.ਡੀ.ਆਰ) ਦਰਜ ਕਰਕੇ ਉਨ੍ਹਾਂ ਦੀ ਮੌਤ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਅਧਿਕਾਰੀਆਂ ਦੇ ਮੁਤਾਬਕ ਮੌਤ ਦੇ ਅਸਲੀ ਕਾਰਨਾਂ ਦਾ ਖੁਲਾਸਾ ਉਨ੍ਹਾਂ ਦੀ ਵਿਸਰਾ ਰਿਪੋਰਟ ਦੇ ਬਾਅਦ ਹੋ ਸਕੇਗਾ। ਇਸ ਦੇ ਬਾਵਜੂਦ ਓਸ਼ੀਵਾਰਾ ਪੁਲਿਸ ਮਾਮਲਾ ਦਰਜ ਕਰਕੇ ਓਮ ਪੁਰੀ ਦੀ ਮੌਤ ਦੀ ਜਾਂਚ ਕਰ ਰਹੀ ਹੈ। ਜਾਣਕਾਰੀ ਦੇ ਮੁਤਾਬਕ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਦੀ ਸ਼ੁੱਕਰਵਾਰ ਨੂੰ ਸਵੇਰੇ ਮੌਤ ਹੋ ਗਈ ਸੀ। ਸ਼ੁਰੂਆਤ ‘ਚ ਖਬਰ ਆਈ ਸੀ ਕਿ ਉਨ੍ਹਾਂ ਦੀ ਮੌਤ ਹਾਰਟ ਅਟੈਕ ਨਾਲ ਹੋਈ ਹੈ ਪਰ ਪੋਸਟਮਾਰਟਮ ਰਿਪੋਰਟ ‘ਚ ਖੁਲਾਸਾ ਹੋਇਆ ਕਿ ਉਨ੍ਹਾਂ ਦੇ ਸਿਰ ‘ਤੇ ਸੱਟ ਦੇ ਨਿਸ਼ਾਨ ਸੀ।
ਮਰਹੂਮ ਅਦਾਕਾਰ ਨੂੰ ਨੇੜੇ ਤੋਂ ਜਾਣਨ ਵਾਲਿਆਂ ਨੇ ਕਿਹਾ ਕਿ ਓਮ ਪੁਰੀ ਕਾਫੀ ਦਿਨਾਂ ਤੋਂ ਪਰੇਸ਼ਾਨ ਸੀ। ਮੁੰਬਈ ਪੁਲਿਸ ਦੇ ਡੀ.ਸੀ.ਪੀ. ਪ੍ਰਵਕਤਾ ਆਸ਼ੋਕ ਦੁੱਧੇ ਨੇ ਦੱਸਿਆ ਕਿ ਮਾਮਲੇ ‘ਚ ਏ.ਡੀ.ਆਰ. ਦਰਜ ਕਰਕੇ ਕਾਰਜ ਦੇ ਬਾਅਦ ਉਨ੍ਹਾਂ ਦੀ ਬਿਲਡਿੰਗ ਦੇ ਸਾਰੇ ਸੀ.ਸੀ.ਟੀ.ਵੀ. ਤਸਵੀਰਾਂ ਦੀ ਪੜਤਾਲ ਕੀਤੀ ਜਾ ਰਹੀ ਹੈ। ਨਾਲ ਹੀ ਉਨ੍ਹਾਂ ਦੇ ਕਰੀਬੀ ਲੋਕਾਂ ਤੋਂ ਪੁੱਛਗਿਛ ਵੀ ਹੋ ਰਹੀ ਹੈ।

About admin

Check Also

‘ਉੜਤਾ ਪੰਜਾਬ’ ‘ਤੇ ਬੰਬੇ ਹਾਈਕੋਰਟ ਦਾ ਵੱਡਾ ਫੈਸਲਾ ਸੈਂਸਰ ਬੋਰਡ ਨੂੰ ਦਿੱਤਾ ਇੱਕ ਕੱਟ ਨਾਲ ਫ਼ਿਲਮ ਜਾਰੀ ਕਰਨ ਦਾ ਹੁਕਮ

ਮੁੰਬਈ, 13 ਜੂਨ (ਚ.ਨ.ਸ.) : ਬਾਲੀਵੁੱਡ ਫਿਲਮ ‘ਉੜਤਾ ਪੰਜਾਬ’ ਤੇ ਹਾਈਕੋਰਟ ਦਾ ਵੱਡਾ ਫੈਸਲਾ ਆਇਆ …

Leave a Reply

Your email address will not be published. Required fields are marked *