Breaking News
Home / Politics / ਜਨਰਲ ਜੇ.ਜੇ. ਸਿੰਘ ਅਕਾਲੀ ਦਲ ‘ਚ ਸ਼ਾਮਲ ਕੈਪਟਨ ਖਿਲਾਫ਼ ਪਟਿਆਲਾ ਤੋਂ ਲੜਨਗੇ ਚੋਣ

ਜਨਰਲ ਜੇ.ਜੇ. ਸਿੰਘ ਅਕਾਲੀ ਦਲ ‘ਚ ਸ਼ਾਮਲ ਕੈਪਟਨ ਖਿਲਾਫ਼ ਪਟਿਆਲਾ ਤੋਂ ਲੜਨਗੇ ਚੋਣ

ਚੰਡੀਗੜ੍ਹ, 7 ਜਨਵਰੀ (ਕਮਲਾ ਸ਼ਰਮਾ): ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਅਕਾਲੀ ਦਲ ਨੇ ਜਨਰਲ ਜੇ.ਜੇ.  ਸਿੰਘ ਨੂੰ ਚੋਣ ਮੈਦਾਨ ਵਿਚ ਉਤਾਰਣ ਦਾ ਐਲਾਨ ਕੀਤਾ ਹੈ।
ਅਰੁਣਾਂਚਲ ਪ੍ਰਦੇਸ਼ ਦੇ ਲੈਫਟੀਨੈਂਟ ਗਵਰਨਰ ਰਹਿ ਚੁੱਕੇ ਸਾਬਕਾ ਜਨਰਲ ਜੇ. ਜੇ. ਸਿੰਘ ਸ਼ਨੀਵਾਰ ਨੂੰ ਚੰਡੀਗੜ੍ਹ ਵਿਖੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਦੀ ਅਗਵਾਈ ਵਿਚ ਅਕਾਲੀ ਦਲ ਵਿਚ ਸ਼ਾਮਿਲ ਹੋ ਗਏ। ਇਸ ਦੇ ਨਾਲ ਅਕਾਲੀ ਦਲ ਵਲੋਂ ਜੇ. ਜੇ ਸਿੰਘ ਨੂੰ ਪਟਿਆਲਾ ਤੋਂ ਆਪਣਾ ਉਮੀਦਵਾਰ ਐਲਾਨ ਦਿੱਤਾ ਗਿਆ। ਇਸ ਦੌਰਾਨ ਜਨਰਲ ਜੇ. ਜੇ. ਸਿੰਘ ਦੇ ਨਾਲ  ਸਾਬਕਾ ਜਨਰਲ ਰਿਟਾਇਰਡ ਬਚਿੱਤਰ ਸਿੰਘ ਅਤੇ ਬ੍ਰਿਗੇਡੀਅਰ ਰਮੇਸ਼ ਭਾਟੀਆ (ਰਿਟਾਇਰਡ) ਵੀ ਅਕਾਲੀ ਦਲ ਵਿਚ ਸ਼ਾਮਿਲ ਹੋ ਗਏ।

About admin

Check Also

ਬਾਦਲ ਨੇ ਅਮਿਤ ਨੂੰ ਕੀਤੇ ਅਣਗੌਲਿਆਂ ਕਰਨ ਦੇ ਗਿਲੇ

ਕਮਲਾ ਸ਼ਰਮਾ ================ ਚੰਡੀਗੜ੍ਹ, 7 ਜੂਨ : ਚੰਡੀਗੜ੍ਹ ਵਿਖੇ ਬੰਦ ਕਮਰਾ ਮੀਟਿੰਗ ਦੌਰਾਨ ਸ਼੍ਰੋਮਣੀ ਅਕਾਲੀ …

Leave a Reply

Your email address will not be published. Required fields are marked *