Friday, April 19, 2024
Google search engine
Homeਪੰਜਾਬ ਜਲੰਧਰ ਜ਼ਿਲ੍ਹੇ ‘ਚ ਸਿਹਤ ਵਿਭਾਗ ‘ਚ ਮਚਿਆ ਹੜਕੰਪ

 ਜਲੰਧਰ ਜ਼ਿਲ੍ਹੇ ‘ਚ ਸਿਹਤ ਵਿਭਾਗ ‘ਚ ਮਚਿਆ ਹੜਕੰਪ

ਜਲੰਧਰ  : ਜਲੰਧਰ (Jalandhar) ਜ਼ਿਲ੍ਹੇ ‘ਚ ਕੋਰੋਨਾ (Corona) ਦੇ ਮਾਮਲੇ ‘ਚ ਭਾਵੇਂ ਆਮ ਲੋਕ ਅਤੇ ਸਿਹਤ ਵਿਭਾਗ ਦੇ ਅਧਿਕਾਰੀ ਰਾਹਤ ਮਹਿਸੂਸ ਕਰ ਰਹੇ ਹਨ ਪਰ ਸਵਾਈਨ ਫਲੂ ਦਾ ਇਕ ਪਾਜ਼ੀਟਿਵ ਮਰੀਜ਼ ਸਾਹਮਣੇ ਆਉਣ ਨਾਲ ਸਿਹਤ ਵਿਭਾਗ (health department) ‘ਚ ਹੜਕੰਪ ਮਚ ਗਿਆ ਹੈ।

ਜਾਣਕਾਰੀ ਅਨੁਸਾਰ ਸਥਾਨਕ ਕਾਜ਼ੀ ਮੰਡੀ ਦੀ ਰਹਿਣ ਵਾਲੀ 28 ਸਾਲਾ ਲੜਕੀ ਦੇ ਸਵਾਈਨ ਫਲੂ ਤੋਂ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ। ਪਤਾ ਲੱਗਾ ਹੈ ਕਿ ਉਕਤ ਲੜਕੀ ਪਿਛਲੇ ਇਕ ਮਹੀਨੇ ਤੋਂ ਪੀ.ਜੀ.ਆਈ ਚੰਡੀਗੜ੍ਹ ਵਿਖੇ ਜ਼ੇਰੇ ਇਲਾਜ ਸੀ ਅਤੇ 30 ਦਸੰਬਰ 2023 ਨੂੰ ਉਥੋਂ ਛੁੱਟੀ ਮਿਲਣ ਉਪਰੰਤ ਆਪਣੇ ਘਰ ਆਈ ਸੀ।

ਅਗਲੇ ਦਿਨ ਜਦੋਂ ਉਸ ਦੀ ਸਿਹਤ ਫਿਰ ਵਿਗੜ ਗਈ ਤਾਂ ਉਸ ਦੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਜਲੰਧਰ ਦੇ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਅਤੇ 1 ਜਨਵਰੀ ਨੂੰ ਦੁਬਾਰਾ ਉਸ ਨੂੰ ਪੀ.ਜੀ.ਆਈ, ਚੰਡੀਗੜ੍ਹ ਲੈ ਗਏ। ਉਥੇ ਜਦੋਂ ਬੱਚੀ ਦੀ ਜਾਂਚ ਕੀਤੀ ਗਈ ਤਾਂ ਉਸ ਦੀ ਰਿਪੋਰਟ ਪਾਜ਼ੇਟਿਵ ਆਈ। ਇਹ ਗੱਲ ਸਾਹਮਣੇ ਆਈ ਹੈ ਕਿ ਲੜਕੀ ਨੂੰ ਦਮੇ ਅਤੇ ਫੇਫੜਿਆਂ ਦੀ ਬੀਮਾਰੀ ਵੀ ਹੈ ਅਤੇ ਪੀਜੀਆਈ ਦੇ ਡਾਕਟਰਾਂ ਨੇ ਉਸ ਨੂੰ ਫੇਫੜਿਆਂ ਦਾ ਟਰਾਂਸਪਲਾਂਟ ਕਰਵਾਉਣ ਲਈ ਕਿਹਾ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਸਿਹਤ ਵਿਭਾਗ ਵੱਲੋਂ ਪਿਛਲੇ ਸਾਲ ਸਵਾਈਨ ਫਲੂ ਦੇ ਕੁੱਲ 4 ਪਾਜ਼ੇਟਿਵ ਮਰੀਜ਼ ਪਾਏ ਗਏ ਸਨ ਅਤੇ ਇਲਾਜ ਉਪਰੰਤ ਇਹ ਚਾਰੇ ਮਰੀਜ਼ ਠੀਕ ਹੋ ਗਏ ਸਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments