Breaking News
Home / India / ਦਿੱਲੀ ਪੁੱਜਾ ਸਪਾ ਦਾ ਅੰਦਰੂਨੀ ਕਲੇਸ਼ ਅਖਿਲੇਸ਼ ਗੁਟ ਨੇ ਈ.ਸੀ. ਨੂੰ ਮਿਲ ਕੇ ਪਾਰਟੀ ਚੋਣ ਨਿਸ਼ਾਨ ‘ਸਾਈਕਲ’ ‘ਤੇ ਠੋਕਿਆ ਦਾਅਵਾ

ਦਿੱਲੀ ਪੁੱਜਾ ਸਪਾ ਦਾ ਅੰਦਰੂਨੀ ਕਲੇਸ਼ ਅਖਿਲੇਸ਼ ਗੁਟ ਨੇ ਈ.ਸੀ. ਨੂੰ ਮਿਲ ਕੇ ਪਾਰਟੀ ਚੋਣ ਨਿਸ਼ਾਨ ‘ਸਾਈਕਲ’ ‘ਤੇ ਠੋਕਿਆ ਦਾਅਵਾ

ਲਖਨਾਊ, 3 ਜਨਵਰੀ (ਚ.ਨ.ਸ.): ਸਮਾਜਵਾਦੀ ਪਾਰਟੀ ਦੇ ਅਖਿਲੇਸ਼ ਗੁਟ ਨੇ ਚੋਣ ਆਯੋਗ ਨਾਲ ਮਿਲ ਕੇ ਪਾਰਟੀ ਦੇ ਚੋਣ ਨਿਸ਼ਾਨ ‘ਸਾਈਕਲ’ ‘ਤੇ ਦਾਅਵਾ ਪੇਸ਼ ਕਰਦੇ ਹੋਏ ਕਿਹਾ ਹੈ ਕਿ ਉਹ ਹੀ ਅਸਲੀ ਪਾਰਟੀ ਹੈ। ਅਖਿਲੇਸ਼ ਗੁਟ ਦੇ ਵਿਸ਼ੇਸ਼ ਨੇਤਾ ਅਤੇ ਰਾਜ ਸਭਾ ਸੰਸਦ ਰਾਮਗੋਪਾਲ ਯਾਦਵ, ਨਰੇਸ਼ ਅਗਰਵਾਲ ਅਤੇ ਪਾਰਟੀ ਉਪ ਪ੍ਰਧਾਨ ਕਿਰਨਮਯ ਨੰਦਾ ਨੇ ਚੋਣ ਆਯੋਗ ਦੇ ਨਾਲ ਲਗਭਗ 20 ਮਿੰਟ ਦੀ ਬੈਠਕ ਤੋਂ ਬਾਅਦ ਕਿਹਾ ਕਿ ਸਪਾ ਦੇ ਤਮਾਮ ਵਰਕਰਾਂ ਨੇ ਮੁੱਖ ਮੰਤਰੀ ਅਖਿਲੇਸ਼ ਯਾਦਵ ਦੀ ਅਗਵਾਈ ‘ਚ ਆਸਥਾ ਪ੍ਰਗਟ ਕੀਤੀ ਹੈ ਅਤੇ ਉਨ੍ਹਾਂ ਨੇ ਸਰਵ ਸੰਮਤੀ ਨਾਲ ਪਾਰਟੀ ਦਾ ਨਵਾਂ ਪ੍ਰਧਾਨ ਚੁਣਿਆ ਗਿਆ ਹੈ। ਇਸ ਦੇ ਆਧਾਰ ‘ਤੇ ਪਾਰਟੀ ਦੇ ਨਾਮ ਅਤੇ ਚੋਣ ਨਿਸ਼ਾਨ ‘ਤੇ ਅਖਿਲੇਸ਼ ਗੁਟ ਨੇ ਆਪਣਾ ਦਾਅਵਾ ਕੀਤਾ ਹੈ। ਰਾਮਗੋਪਾਲ ਯਾਦਵ ਨੇ ਕਿਹਾ ਕਿ ਇਸ ਸੰਬੰਧ ‘ਚ ਚੋਣ ਆਯੋਗ ਨੂੰ ਇਕ ਬਿਆਨ ਦਿੱਤਾ ਹੈ, ਜਿਸ ‘ਚ ਕਿਹਾ ਗਿਆ ਹੈ ਕਿ ਅਖਿਲੇਸ਼ ਗੁਟ ਹੀ ਅਸਲੀ ਸਮਾਜਵਾਦੀ ਗੁਟ ਹੈ ਅਤੇ ਪੂਰੀ ਪਾਰਟੀ ਅਖਿਲੇਸ਼ ਯਾਦਵ ਦੇ ਨਾਲ ਹੈ। ਇਸ ਲਈ ਪਾਰਟੀ ਦਾ ਨਾਮ ਅਤੇ ਚੋਣ ਨਿਸ਼ਾਨ ‘ਸਾਈਕਲ’ ਉਨ੍ਹਾਂ ਨੇ ਹੀ ਨਿਰਧਾਰਤ ਕੀਤਾ ਹੈ। ਸੋਮਵਾਰ ਵੀ ਮੁਲਾਇਮ ਸਿੰਘ ਯਾਦਵ ਦੀ ਅਗਵਾਈ ‘ਚ ਇਕ ਪ੍ਰਤੀਨਿਧੀ ਮੰਡਲ ਚੋਣ ਆਯੋਗ ਨਾਲ ਮਿਲਿਆ ਸੀ ਅਤੇ ਸਪਾ ਦੇ ਨਾਮ ਅਤੇ ਚੌਣ ਨਿਸ਼ਾਨ ‘ਤੇ ਦਾਅਵਾ ਕੀਤਾ ਸੀ।
ਦੋਵਾਂ ਪੱਖਾਂ ਨੂੰ ਅਸਥਾਈ ਤੌਰ ‘ਤੇ ਦਿੱਤੇ ਜਾ ਸਕਦੇ ਹਨ ਚੋਣ ਨਿਸ਼ਾਨ—
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਖਿਲੇਸ਼ ਯਾਦਵ ਅਤੇ ਰਾਮ ਗੋਪਾਲ ਯਾਦਵ ਦੁਆਰਾ ਲਖਨਾਊ ‘ਚ ਆਯੋਜਿਤ ਸਪਾ ਦੇ ਆਪਾਤ ਰਾਸ਼ਟਰੀ ਸੈਸ਼ਨ ‘ਚ ਮੁਲਾਇਮ ਸਿੰਘ ਯਾਦਵ ਨੂੰ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਹੁੱਦੇ ਤੋਂ ਹਟਾ ਕੇ ਸਰਪ੍ਰਸਤ ਬਣਾਇਆ ਗਿਆ ਸੀ। ਸੈਸ਼ਨ ‘ਚ ਅਖਿਲੇਸ਼ ਯਾਦਵ ਨੂੰ ਨਵਾਂ ਰਾਸ਼ਟਰੀ ਪ੍ਰਧਾਨ ਘੋਸ਼ਿਤ ਕੀਤਾ ਗਿਆ ਸੀ। ਮੁਲਾਇਮ ਸਿੰਘ ਯਾਦਵ ਨੇ ਇਸ ਕਦਮ ਨੂੰ ਅਸੰਵਾਧਿਕ ਅਤੇ ਗੈਰ-ਕਾਨੂੰਨੀ ਦੱਸਿਆ ਹੈ। ਜਾਣਕਾਰਾਂ ਮੁਤਾਬਕ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣ ਟਿਕਟ ਹੈ ਅਤੇ ਚੋਣ ਆਯੋਗ ਸਥਿਤੀ ਦੀ ਨਾਜ਼ੁਕਤਾ ਨੂੰ ਦੇਖਦੇ ਹੋਏ ਦੋਨਾਂ ਪੱਖਾਂ ਨੂੰ ਨਵੇਂ ਨਾਮ ਅਤੇ ਚੋਣ ਨਿਸ਼ਾਨ ਵੰਡ ਸਕਦਾ ਹੈ। ਮੁੱਖ ਚੋਣ ਐੱਸ.ਵਾਈ.ਕੁਰੈਸ਼ੀ ਨੇ ਕਿਹਾ ਕਿ ਸੰਭਵਤ: ਸਪਾ ਚੋਣ ਨਿਸ਼ਾਨ ‘ਤੇ ਰੋਕ ਲਗਾਈ ਜਾ ਸਕਦੀ ਹੈ ਅਤੇ ਦੋਨਾਂ ਪੱਖਾਂ ਨੂੰ ਅਸਥਾਈ ਤੌਰ ‘ਤੇ ਨਵੇਂ ਨਿਸ਼ਾਨ ਦਿੱਤੇ ਜਾ ਸਕਦੇ ਹਨ।

About admin

Check Also

ਲੋਕ ਸਭਾ ‘ਚ ਤਿੰਨ ਤਲਾਕ ਬਿੱਲ ਪਾਸ

ਨਵੀਂ ਦਿੱਲੀ, 28 ਦਸੰਬਰ (ਚੜ੍ਹਦੀਕਲਾ ਬਿਊਰੋ) : ਤਿੰਨ ਤਲਾਕ ‘ਤੇ ਹੁਣ ਤਕ ਦੇ ਸਾਰੇ ਸੋਧ …

Leave a Reply

Your email address will not be published. Required fields are marked *