Breaking News
Home / Business / ਐਸ. ਬੀ. ਆਈ. ਵੱਲੋਂ ਕਰਜ਼ੇ ‘ਤੇ ਵਿਆਜ ਦਰਾਂ ‘ਚ 0.90 ਫੀਸਦੀ ਦੀ ਕਟੌਤੀ ਹੋਮ ਲੋਨ ਤੋਂ ਪਰਸਨਲ ਲੋਨ ਤੱਕ ਸਭ ਹੋਵੇਗਾ ਸਸਤਾ

ਐਸ. ਬੀ. ਆਈ. ਵੱਲੋਂ ਕਰਜ਼ੇ ‘ਤੇ ਵਿਆਜ ਦਰਾਂ ‘ਚ 0.90 ਫੀਸਦੀ ਦੀ ਕਟੌਤੀ ਹੋਮ ਲੋਨ ਤੋਂ ਪਰਸਨਲ ਲੋਨ ਤੱਕ ਸਭ ਹੋਵੇਗਾ ਸਸਤਾ

ਨਵੀਂ ਦਿੱਲੀ, 1 ਜਨਵਰੀ (ਚ.ਨ.ਸ.): ਭਾਰਤੀ ਸਟੇਟ ਬੈਂਕ (ਐਸ. ਬੀ. ਆਈ.) ਨੇ ਗ੍ਰਾਹਕਾਂ ਨੂੰ ਸਸਤੇ ਲੋਨ ਦਾ ਤੋਹਫਾ ਦਿੱਤਾ ਹੈ। ਐਸ.ਬੀ.ਆਈ. ਨੇ ਲੈਂਡਿੰਗ ਰੇਟ ‘ਚ 0.90 ਫੀਸਦੀ ਦੀ ਕਟੌਤੀ ਕਰ ਦਿੱਤੀ ਹੈ। ਲੈਂਡਿੰਗ ਰੇਟ 8.90 ਫੀਸਦੀ ਤੋਂ ਘਟ ਕੇ 8 ਫੀਸਦੀ ਰਹਿ ਗਿਆ ਹੈ। ਇਹ ਕਟੌਤੀ ਇਕ ਸਾਲ ਲਈ ਕੀਤੀ ਗਈ ਹੈ।
31 ਦਸੰਬਰ ਨੂੰ ਨੋਟਬੰਦੀ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਬੋਧਨ ਤੋਂ ਬਾਅਦ ਇਹ ਮੰਨਿਆ ਜਾ ਰਿਹਾ ਸੀ ਕਿ ਬੈਂਕ ਕਰਜ਼ਾ ਸਸਤਾ ਕਰ ਸਕਦੇ ਹਨ। ਪੀ.ਐਮ. ਨੇ ਕਿਹਾ ਸੀ ਕਿ ਨੋਟਬੰਦੀ ਦੇ ਬਾਅਦ ਤੋਂ ਬੈਂਕਾਂ ਕੋਲ ਕੈਸ਼ ਬਹੁਤ ਜ਼ਿਆਦਾ ਆ ਚੁੱਕਾ ਹੈ। ਬੈਂਕਾਂ ਤੋਂ ਵਿਆਜ ਦਰ ਘੱਟ ਕਰਨ ਨੂੰ ਕਿਹਾ ਗਿਆ ਹੈ। ਐਸ.ਬੀ.ਆਈ. ਦਾ ਨਵਾਂ ਐਮ.ਸੀ.ਐੱਲ.ਆਰ. ਰੇਟ 1 ਜਨਵਰੀ 2017 ਤੋਂ ਹੀ ਲਾਗੂ ਹੋਵੇਗਾ। ਐਸ. ਬੀ. ਆਈ. ਵਲੋਂ ਲੈਂਡਿੰਗ ਰੇਟ ਘਟਾਉਣ ਤੋਂ ਬਾਅਦ ਨਵੇਂ ਗ੍ਰਾਹਕਾਂ ਲਈ ਹੋਮ ਲੋਨ, ਆਟੋ ਲੋਨ ਤੋਂ ਪਰਸਨਲ ਲੋਨ ਲੈਣਾ ਸਸਤਾ ਹੋ ਜਾਵੇਗਾ।  ਜਨਵਰੀ 2015 ਤੋਂ ਹੁਣ ਤੱਕ ਐਸ.ਬੀ.ਆਈ. ਨੇ ਲੈਂਡਿੰਗ ਰੇਟ 200 ਬੇਸਿਸ ਪੁਆਇੰਟ ਤੱਕ ਘੱਟ ਕੀਤੇ ਹਨ।

About admin

Check Also

ਯੂ.ਪੀ. ਦੇ ਮਦਰਸੇ ‘ਚੋਂ 51 ਕੁੜੀਆਂ ਛੁਡਵਾਈਆਂ, ਮੈਨੇਜਰ ਗ੍ਰਿਫ਼ਤਾਰ

ਲਖਨਊ, 30 ਦਸੰਬਰ (ਪੱਤਰ ਪ੍ਰੇਰਕ) : ਉੱਤਰ ਪ੍ਰਦੇਸ਼ ਦੀ ਰਾਜਧਾਨੀ ਦੇ ਇੱਕ ਮਦਰਸੇ ਵਿੱਚਂੋ ਬੰਧਕ …

Leave a Reply

Your email address will not be published. Required fields are marked *