Breaking News
Home / Business / ਨੋਟਬੰਦੀ ਤੋਂ ਬਾਅਦ ਮਾਲੀਆ ਵਧਿਆ : ਜੇਤਲੀ

ਨੋਟਬੰਦੀ ਤੋਂ ਬਾਅਦ ਮਾਲੀਆ ਵਧਿਆ : ਜੇਤਲੀ

ਨਵੀਂ ਦਿੱਲੀ, 29 ਦਸੰਬਰ (ਚ.ਨ.ਸ.) : ਵਿੱਤ ਮੰਤਰੀ ਅਰੁਣ ਜੇਤਲੀ ਨੇ ਵੀਰਵਾਰ ਨੂੰ ਦੱਸਿਆ ਕਿ ਨੋਟਬੰਦੀ ਤੋਂ ਬਾਅਦ ਦੇਸ਼ ‘ਚ ਡਾਇਰੈਕਟ ਟੈਕਸ ਦੇ ਕੁਲੈਕਸ਼ਨ ‘ਚ 13.6 ਫੀਸਦੀ ਵਾਧਾ ਦੇਖਿਆ ਗਿਆ ਹੈ। ਸੂਤਰਾਂ ਮੁਤਾਬਕ ਉਨ੍ਹਾਂ ਨੇ ਇਸ ਫੈਸਲੇ ਦਾ ਸਾਥ ਦੇਣ ਲਈ ਲੋਕਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਹਾੜੀ ਦੀ ਫਸਲ ਦੀ ਬਜਾਈ ‘ਚ ਲੰਘੇ ਸਾਲ ਦੇ ਮੁਕਾਬਲੇ 6.3 ਫੀਸਦੀ ਦਾ ਵਾਧਾ ਹੋਇਆ ਹੈ। ਜੇਤਲੀ ਨੇ ਇੱਕ ਵਾਰ ਫਿਰ ਤੋਂ ਨੋਟਬੰਦੀ ਦੇ ਫੈਸਲੇ ਦੀ ਸਰਾਹਾਨਾ ਕਰਦੇ ਹੋਏ ਕਿਹਾ ਕਿ ਟੈਕਸ ਕੁਲੈਕਸ਼ਨ ਦੇ ਮਾਮਲੇ ‘ਚ ਇਸ ਦੇ ਨਤੀਜੇ ਸਾਫ਼ ਤੌਰ ‘ਤੇ ਨਜ਼ਰ ਆਏ ਹਨ। ਬੈਂਕਿੰਗ ਸੈਕਟਰ ‘ਚ ਹੁਣ ਇਸ ਦੇ ਬਾਰੇ ‘ਚ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਉਨ੍ਹਾਂ ਨੇ ਕਿਹਾ ਕਿ ਭਾਵੇਂ ਹੀ ਆਲੋਚਕ ਬਹੁਤ ਸਾਰੀਆਂ ਗੱਲਾਂ ਕਰ ਰਹੇ ਹੋਣ ਪਰ ਨੋਟਬੰਦੀ ਤੋਂ ਬਾਅਦ ਵੀ ਅਸਿੱਧੇ ਟੈਕਸ ਦੇ ਕੁਲੈਕਸ਼ਨ ‘ਚ ਵੱਡਾ ਵਾਧਾ ਦੇਖਣ ਨੂੰ ਮਿਲਿਆ ਹੈ। ਨੋਟਾਂ ਦੀ ਉਪਲੱਬਧਤਾ ਨੂੰ ਲੈ ਕੇ ਅਰੁਣ ਜੇਤਲੀ ਨੇ ਕਿਹਾ ਕਿ ਆਰ.ਬੀ.ਆਈ। ਦੇ ਕੋਲ ਵੱਡੀ ਮਾਤਰਾ ‘ਚ ਕਰੰਸੀ ਮੌਜੂਦ ਹੈ। ਇਸ ਤੋਂ ਇਲਾਵਾ 500 ਦੇ ਨਵੇਂ ਨੋਟ ਵੀ ਤੇਜ਼ੀ ਨਾਲ ਸਰਕੂਲੇਸ਼ਨ ‘ਚ ਆ ਰਹੇ ਹਨ। ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ
ਨੋਟਬੰਦੀ ਤੋਂ ਬਾਅਦ ਪੁਰਾਣੇ ਨੋਟ ਜਮ੍ਹਾ ਕਰਵਾਉਣ ਦੀ ਆਖਰੀ ਤਾਰੀਖ ਹੈ। ਸ਼ਨੀਵਾਰ ਨੂੰ ਪੀ.ਐੱਮ. ਨਰਿੰਦਰ ਮੋਦੀ ਨੇ ਰਾਸ਼ਟਰ ਦੇ ਨਾਮ ਸੰਬੋਧਨ ਕਰਨ ਦਾ ਫੈਸਲਾ ਲਿਆ ਹੈ। ਅਜਿਹੇ ‘ਚ ਉਨ੍ਹਾਂ ਦੇ ਸੰਬੋਧਨ ‘ਚ ਕੀ-ਕੀ ਗੱਲਾਂ ਹੋ ਸਕਦੀਆਂ ਹਨ, ਇਸ ਨੂੰ ਲੈ ਕੇ ਬਹੁਤ ਸਾਰੀਆਂ ਗੱਲਾਂ ਬਣਾਈਆਂ ਜਾ ਰਹੀਆਂ ਹਨ।

About admin

Check Also

ਸਹਿਣਸ਼ੀਲਤਾ ਸਾਡੀ ਪਹਿਚਾਣ ਤੇ ਅਨੇਕਤਾ ਤਾਕਤ: ਪ੍ਰਣਬ ਮੁਖਰਜੀ

ਚੜ੍ਹਦੀਕਲਾ ਬਿਊਰੋ ================ ਨਾਗਪੁਰ, 7 ਜੂਨ : ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਰਾਸ਼ਟਰੀ ਸਵੈਮ ਸੇਵਕ …

Leave a Reply

Your email address will not be published. Required fields are marked *