Breaking News
Home / India / ਅਗਲੇ ਸਾਲ 400 ਰੇਲਵੇ ਸਟੇਸ਼ਨਾਂ ‘ਤੇ ਮਿਲੇਗੀ ਮੁਫਤ ਵਾਈ-ਫਾਈ ਸੇਵਾ

ਅਗਲੇ ਸਾਲ 400 ਰੇਲਵੇ ਸਟੇਸ਼ਨਾਂ ‘ਤੇ ਮਿਲੇਗੀ ਮੁਫਤ ਵਾਈ-ਫਾਈ ਸੇਵਾ

ਨਵੀਂ ਦਿੱਲੀ, 27 ਦਸੰਬਰ (ਚ.ਨ.ਸ.): ਦੱਖਣੀ ਭਾਰਤ ‘ਚ ਕੋਲੱਮ ‘ਚ ਵਾਈ-ਫਾਈ ਦੇ ਨਾਲ ਹੀ ਭਾਰਤੀ ਰੇਲਵੇ 2016 ਦੇ ਅੰਤ ਤੱਕ ਦੇਸ਼ ਦੇ 100 ਰੇਲਵੇ ਸਟੇਸ਼ਨਾਂ ‘ਤੇ ਮੁਫਤ ਵਾਈ-ਫਾਈ ਸੇਵਾ ਉਪਲੱਬਧ ਕਰਵਾਉਣ ਦੇ ਆਪਣੇ ਟੀਚੇ ਨੂੰ ਪੂਰਾ ਕਰ ਚੁੱਕਾ ਹੈ। ਅਗਲਾ ਕਦਮ ਅਗਲੇ ਸਾਲ ਤੱਕ 400 ਵੱਡੇ ਸਟੇਸ਼ਨਾਂ ਨੂੰ ਮੁਫਤ ਵਾਈ-ਫਾਈ ਸੇਵਾ ਨਾਲ ਲੈਸ ਕਰਨ ਦਾ ਹੈ। ਰੇਲ ਮੰਤਰਾਲਾ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਅਸੀਂ ਮੁੰਬਈ ਸਟੇਸ਼ਨ ਤੋਂ ਸ਼ੁਰੂਆਤ ਕੀਤੀ ਸੀ ਅਤੇ ਹੁਣ ਕੋਲੱਮ ਨੂੰ ਵੀ ਮੁਫਤ ਵਾਈ-ਫਾਈ ਸੇਵਾ ਨਾਲ ਜੋੜ ਦਿੱਤਾ ਹੈ। ਇਸ ਦੇ ਨਾਲ ਹੀ ਅਸੀਂ ਗੂਗਲ ਦੇ ਸਹਿਯੋਗ ਨਾਲ ਸਾਲ ਦੇ ਅੰਤ ਤੱਕ ਦੇਸ਼ ਦੇ 100 ਸਭ ਤੋਂ ਰੁਝੇਵਿਆਂ ਵਾਲੇ ਸਟੇਸ਼ਨਾਂ ‘ਤੇ ਮੁਫਤ ਵਾਈ-ਫਾਈ ਸੇਵਾ ਉਪਲੱਬਧ ਕਰਵਾਉਣ ਦਾ ਟੀਚਾ ਪੂਰਾ ਕਰ ਲਿਆ ਹੈ। ਇਸ ਸਾਲ ਜਨਵਰੀ ‘ਚ ਰੇਲਵੇ ਨੇ ਮੁੰਬਈ ਮੱਧ ਸਟੇਸ਼ਨ ‘ਤੇ ਪਹਿਲੀ ਮੁਫਤ ਵਾਈ-ਫਾਈ ਸੇਵਾ ਦੀ ਸ਼ੁਰੂਆਤ ਕੀਤੀ ਸੀ ਅਤੇ ਭੁਵਨੇਸ਼ਵਰ, ਬੈਂਗਲੁਰੂ, ਹਾਵੜਾ, ਕਾਨਪੁਰ, ਮਥੁਰਾ, ਅਲੀਗੜ੍ਹ, ਬਰੇਲੀ ਅਤੇ ਵਾਰਾਣਸੀ ਵਰਗੇ ਸਾਰੇ ਸਟੇਸ਼ਨਾਂ ਨੂੰ ਇਸ ਨਾਲ ਜੋੜਣ ਦਾ ਕੰਮ ਜਾਰੀ ਰੱਖਿਆ। ਉਨ੍ਹਾਂ ਕਿਹਾ ਕਿ ਸਾਡੀ ਯੋਜਨਾ ਅਗਲੇ ਸਾਲ ਦੇ ਅੰਤ ਤੱਕ 400 ਵੱਡੇ ਸਟੇਸ਼ਨਾਂ ਨੂੰ ਮੁਫਤ ਵਾਈ-ਫਾਈ ਸੇਵਾ ਨਾਲ ਜੋੜਣ ਦੀ ਹੈ।

About admin

Check Also

ਲੋਕ ਸਭਾ ‘ਚ ਤਿੰਨ ਤਲਾਕ ਬਿੱਲ ਪਾਸ

ਨਵੀਂ ਦਿੱਲੀ, 28 ਦਸੰਬਰ (ਚੜ੍ਹਦੀਕਲਾ ਬਿਊਰੋ) : ਤਿੰਨ ਤਲਾਕ ‘ਤੇ ਹੁਣ ਤਕ ਦੇ ਸਾਰੇ ਸੋਧ …

Leave a Reply

Your email address will not be published. Required fields are marked *