Breaking News
Home / India / ਪ੍ਰਧਾਨ ਮੰਤਰੀ ਨੇ ਕੀਤੀ ਸਾਲ ਦੀ ਆਖਰੀ ‘ਮਨ ਕੀ ਬਾਤ’ ਬੇਨਾਮੀ ਸੰਪਤੀ ਕਾਨੂੰਨ ਆਉਣ ਵਾਲੇ ਦਿਨਾਂ ‘ਚ ਕਰੇਗਾ ਕੰਮ: ਮੋਦੀ

ਪ੍ਰਧਾਨ ਮੰਤਰੀ ਨੇ ਕੀਤੀ ਸਾਲ ਦੀ ਆਖਰੀ ‘ਮਨ ਕੀ ਬਾਤ’ ਬੇਨਾਮੀ ਸੰਪਤੀ ਕਾਨੂੰਨ ਆਉਣ ਵਾਲੇ ਦਿਨਾਂ ‘ਚ ਕਰੇਗਾ ਕੰਮ: ਮੋਦੀ

ਨਵੀਂ ਦਿੱਲੀ,  25 ਦਸੰਬਰ (ਚ.ਨ.ਸ.) ਬੇਈਮਾਨ ਅਤੇ ਭ੍ਰਿਸ਼ਟਾਚਾਰ ਦੇ ਕਾਲੇ ਕਾਰੋਬਾਰ ‘ਚ ਲਿਪਤ ਲੋਕਾਂ ਵਿਰੁੱਧ ਸਖਤ ਕਦਮ ਚੁੱਕਣਾ ਜਾਰੀ ਰੱਖਣ ਦਾ ਸੰਕਲਪ ਵਿਅਕਤ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਉਸ ਸਮੇਂ ਦੀ ਕਾਂਗਰਸ ਸਰਕਾਰ ‘ਤੇ ਬੇਨਾਮੀ ਸੰਪਤੀ ਕਾਨੂੰਨ ਨੂੰ ਕਈ ਦਹਾਕਿਆਂ ਤੱਕ ਠੰਡੇ ਬਸਤੇ ‘ਚ ਪਾਉਣ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਮੌਜੂਦਾ ਸਰਕਾਰ ਨੇ ਬੇਨਾਮੀ ਸੰਪਤੀ ਕਾਨੂੰਨ ਨੂੰ ਧਾਰਾਦਾਰ ਬਣਾਇਆ ਹੈ ਅਤੇ ਆਉਣ ਵਾਲੇ ਦਿਨਾਂ ‘ਚ ਇਹ ਕਾਨੂੰਨ ਆਪਣਾ ਕੰਮ ਕਰੇਗਾ। ਆਕਾਸ਼ਵਾਣੀ ‘ਤੇ ਅੱਜ ਭਾਵ 25 ਦਸੰਬਰ ਨੂੰ ਪ੍ਰਸਾਰਿਤ ‘ਮਨ ਕੀ ਬਾਤ’ ਪ੍ਰੋਗਰਾਮ ‘ਚ ਆਪਣੇ ਸੰਬੋਧਨ ‘ਚ ਪ੍ਰਧਾਨ ਮੰਤਰੀ ਨੇ ਕਿਹਾ ‘ਮੈਂ ਪਹਿਲੇ ਹੀ ਦਿਨ ਕਿਹਾ ਸੀ, 8 ਤਰੀਕ ਨੂੰ ਨੋਟਬੰਦੀ ਦੇ ਐਲਾਨ ਦੇ ਦਿਨ ਕਿਹਾ ਸੀ, ਇਹ ਲੜਾਈ ਅਸਾਧਾਰਨ ਹੈ। 70 ਸਾਲ ਤੋਂ ਬੇਈਮਾਨੀ ਅਤੇ ਭ੍ਰਿਸ਼ਟਾਚਾਰ ਦੇ ਕਾਲੇ ਕਾਰੋਬਾਰ ‘ਚ ਕਿਸ ਤਰ੍ਹਾਂ ਦੀਆਂ ਸ਼ਕਤੀਆਂ ਜੁੜ੍ਹੀਆਂ ਹਨ? ਉਨ੍ਹਾਂ ਦੀ ਤਾਕਤ ਕਿੰਨੀ ਹੈ?  ਇਸ ਤਰ੍ਹਾਂ ਲੋਕਾਂ ਨਾਲ ਮੈਂ ਜਦੋਂ ਮੁਕਾਬਲਾ ਕਰਨ ਦਾ ਠਾਨ ਲਿਆ ਹੈ ਤਾਂ ਉਹ ਵੀ ਤਾਂ ਸਰਕਾਰ ਨੂੰ ਹਰਾਉਣ ਲਈ ਰੋਜ਼ ਨਵੇਂ ਤਰੀਕੇ ਅਪਣਾਉਂਦੇ ਹਨ। ਉਨ੍ਹਾਂ ਨੇ ਕਿਹਾ ਜਦੋਂ ਉਹ ਨਵੇਂ ਤਰੀਕੇ ਅਪਣਾਉਂਦੇ ਹਨ ਤਾਂ ਸਾਨੂੰ ਵੀ ਤਾਂ ਉਸ ਦੀ ਕਾਟ ਲਈ ਨਵਾਂ ਤਰੀਕਾ ਹੀ ਅਪਣਾਉਣਾ ਪੈਂਦਾ ਹੈ। ਤੂੰ ਡਾਲ-ਡਾਲ, ਤਾਂ ਮੈਂ ਪਾਤ-ਪਾਤ, ਕਿਉਂਕਿ ਅਸੀਂ ਤੈਅ ਕੀਤਾ ਹੈ ਕਿ ਭ੍ਰਿਸ਼ਟਾਚਾਰੀਆਂ ਨੂੰ, ਕਾਲੇ ਕਾਰੋਬਾਰੀਆਂ ਨੂੰ, ਕਾਲੇ ਧਨ ਨੂੰ, ਮਿਟਾਉਣਾ ਹੈ। ਭ੍ਰਿਸ਼ਟਾਚਾਰ ਵਿਰੁੱਧ ਸਖਤ ਕਦਮ ਜਾਰੀ ਰੱਖਣ ਦਾ ਸੰਕਲਪ ਵਿਅਕਤ ਕਰਦੇ ਹੋਏ ਮੋਦੀ ਨੇ ਕਿਹਾ, ਮੈਂ ਤੁਹਾਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਇਹ ਇਥੇ ਹੀ ਖਤਮ ਨਹੀਂ ਹੁੰਦਾ ਹੈ, ਇਹ ਤਾਂ ਅਜੇ ਸ਼ੁਰੂਆਤ ਹੈ। ਇਹ ਜੰਗ ਜਿੱਤਣੀ ਹੈ ਅਤੇ ਥੱਕਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ। ਉਨ੍ਹਾਂ ਨੇ ਕਿਹਾ ਕਿ ਜਿਸ ਗੱਲ ‘ਤੇ ਸਵਾ-ਸੌ ਕਰੋੜ ਦੇਸ਼ ਵਾਸੀਆਂ ਦਾ ਆਸ਼ੀਰਵਾਦ ਹੋਵੇ, ਉਸ ‘ਚ ਤਾਂ ਪਿੱਛੇ ਹੱਟਣ ਦਾ ਕੋਈ ਪ੍ਰਸ਼ਨ ਹੀ ਨਹੀਂ ਉਠਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਤੁਹਾਨੂੰ ਪਤਾ ਹੋਵੇਗਾ ਕਿ ਸਾਡੇ ਦੇਸ਼ ‘ਚ ਬੇਨਾਮੀ ਸੰਪਤੀ ਦਾ ਇਕ ਕਾਨੂੰਨ ਹੈ। ਇਹ ਕਾਨੂੰਨ 1988 ‘ਚ ਬਣਿਆ ਸੀ ਪਰ ਕਦੀ ਵੀ ਨਾ ਉਸ ਦੇ ਨਿਯਮ ਬਣੇ, ਨਾ ਹੀ ਉਸ ਨੂੰ ਅਧਿਸੂਚਿਤ ਕੀਤਾ ਗਿਆ। ਇਸ ਤਰ੍ਹਾਂ ਹੀ ਉਹ ਠੰਡੇ ਬਸਤੇ ‘ਚ ਪਿਆ ਰਿਹਾ। ਅਸੀਂ ਉਸ ਨੂੰ ਕੱਢਿਆ ਅਤੇ ਵੱਡਾ ਧਾਰਾਦਾਰ ਬੇਨਾਮੀ ਸੰਪਤੀ ਦਾ ਕਾਨੂੰਨ ਬਣਾਇਆ ਹੈ। ਆਉਣ ਵਾਲੇ ਦਿਨਾਂ ‘ਚ ਉਹ ਕਾਨੂੰਨ ਵੀ ਆਪਣਾ ਕੰਮ ਕਰੇਗਾ। ਦੇਸ਼ਹਿਤ ਲਈ, ਜਨਹਿਤ ਲਈ, ਜੋ ਵੀ ਕਰਨਾ ਪਏ, ਇਹ ਸਾਡੀ ਪਹਿਲ ਹੈ। ਮੋਦੀ ਨੇ ਕਿਹਾ ਕਿ ਭ੍ਰਿਸ਼ਟਾਚਾਰ ਅਤੇ ਕਾਲੇ ਧਨ ਵਿਰੁੱਧ ਇਸ ਮਹਾਂਯੱਗ ‘ਚ ਲੋਕਾਂ ਨੇ ਪੂਰੇ ਉਤਸਾਹ ਨਾਲ ਭਾਗ ਲਿਆ ਹੈ। ਮੈਂ ਚਾਹੁੰਦਾ ਹਾਂ ਕਿ ਭ੍ਰਿਸ਼ਟਾਚਾਰ ਅਤੇ ਕਾਲੇ ਧਨ ਵਿਰੁੱਧ ਜੋ ਲੜਾਈ ਚੱਲ
ਰਹੀ ਹੈ, ਸਿਆਸੀ ਦਲਾਂ ਅਤੇ ਰਾਜਨੀਤਿਕ ਵਿੱਤੀ ਦੇ ਮੁੱਦੇ ‘ਤੇ ਸਦਨ ‘ਚ ਵਿਆਪਕ ਚਰਚਾ ਹੋਵੇ। ਜੋ ਲੋਕ ਅਫਵਾਹਾਂ ਫੈਲਾ ਰਹੇ ਹਨ ਕਿ ਸਿਆਸੀ ਦਲਾਂ ਨੂੰ ਸਭ ਛੂਟ-ਛਾਟ ਹੈ, ਇਹ ਗਲਤ ਹੈ। ਕਾਨੂੰਨ ਸਾਰਿਆਂ ਲਈ ਸਾਮਾਨ ਹੁੰਦਾ ਹੈ ਅਤੇ ਕਾਨੂੰਨ ਦਾ ਪਾਲਨ ਵੀ ਚਾਹੇ ਵਿਅਕਤੀ ਹੋਵੇ, ਸੰਗਠਨ ਹੋਵੇ ਜਾਂ ਸਿਆਸੀ ਦਲ ਹੋਣ, ਹਰ ਕਿਸੇ ਨੂੰ ਕਾਨੂੰਨ ਦਾ ਪਾਲਣ ਕਰਨਾ ਹੀ ਹੁੰਦਾ ਹੈ ਅਤੇ ਕਰਨਾ ਹੀ ਪਏਗਾ। ਮੋਦੀ ਨੇ ਕਿਹਾ ਕਿ ਅੱਜ ਤੁਸੀਂ ਲੋਕ ਟੀ.ਵੀ. ‘ਤੇ ਅਖਬਾਰਾਂ ‘ਚ ਦੇਖਣੇ ਹੋਵੋਗੇ ਕਿ ਰੋਜ ਨਵੇਂ-ਨਵੇਂ ਲੋਕ ਫੜੇ ਜਾ ਰਹੇ ਹਨ। ਨੋਟ ਫੜੇ ਜਾ ਰਹੇ ਹਨ। ਛਾਪੇਮਾਰੀ ਕੀਤੀ ਜਾ ਰਹੀ ਹੈ। ਇਹ ਕਿਵੇਂ ਸੰਭਵ ਹੋਇਆ ਹੈ? ਉਨ੍ਹਾ ਨੇ ਕਿਹਾ ਕਿ ਮੈਂ ਇਹ ਰਾਜ਼ ਦੱਸਦਾ ਹਾਂ। ਇਹ ਜਾਣਕਾਰੀਆਂ ਮੈਨੂੰ ਲੋਕਾਂ ਵਲੋਂ ਹੀ ਮਿਲ ਰਹੀਆਂ ਹਨ। ਭ੍ਰਿਸ਼ਟਾਚਾਰ ਅਤੇ ਕਾਲੇਧਨ ਤਰ੍ਹਾਂ ਦੀ ਲੜਾਈ ਨੂੰ ਫਿਰਕਾਪ੍ਰਸਤੀ ਦੇ ਰੰਗ ‘ਚ ਰੰਗਨ ਦੀ ਵੀ ਕਾਫੀ ਕੋਸ਼ਿਸ਼ ਕੀਤੀ ਗਈ। ਉਨ੍ਹਾਂ ਨੇ ਕਿਹਾ ਕਿਸੇ ਨੇ ਅਫਵਾਹ ਫੈਲਾਈ ਕਿ ਨੋਟ ‘ਤੇ ਲਿਖੇ ਅੱਖਰ ਗਲਤ ਹਨ। ਕਿਸੇ ਨੇ ਕਹਿ ਦਿੱਤਾ ਕਿ ਨਮਕ ਦਾ ਭਾਅ ਵਧ ਗਿਆ ਹੈ। ਕਿਸ ਨੇ ਅਫਵਾਹ ਫੈਲਾ ਦਿੱਤੀ 2000 ਰੁਪਏ ਦੇ ਨੋਟ ਵੀ ਜਾਣ ਵਾਲੇ ਹਨ, 500 ਅਤੇ 100 ਦੇ ਵੀ ਜਾਣ ਵਾਲੇ ਹਨ। ਇੰਨਾ ਹੀ ਨਹੀਂ ਕਈ ਲੋਕ ਮੈਦਾਨ ‘ਚ ਆਏ, ਆਪਣੀ ਰਚਨਾਤਮਕਤਾ ਜ਼ਰੀਏ, ਆਪਣੀ ਦਿਮਾਗੀ ਸ਼ਕਤੀ ਜ਼ਰੀਏ ਅਫਵਾਹ ਫੈਲਾਉਣਾ ਵਾਲਿਆਂ ਨੂੰ ਵੀ ਬੇਨਕਾਬ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਕਿ ਮੈਂ ਹਰ ਮਹੀਨੇ ‘ਮਨ ਕੀ ਬਾਤ’ ਤੋਂ ਪਹਿਲਾਂ ਲੋਕਾਂ ਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਮੈਨੂੰ ਆਪਣੇ ਸੁਝਾਅ ਦਿਓ, ਆਪਣੇ ਵਿਚਾਰ ਦੱਸੋ ਅਤੇ ਹਜ਼ਾਰਾਂ ਦੀ ਗਿਣਤੀ ‘ਚ ਮਾਈ.ਜੀ.ਓ.ਵੀ. ‘ਤੇ ਅਤੇ ਨਰਿੰਦਰ ਮੋਦੀ ਐਪ ‘ਤੇ ਇਸ ਵਾਰ ਜੋ ਸੁਝਾਅ ਆਏ, ਮੈਂ ਕਹਿ ਸਕਦਾ ਹਾਂ..80-90 ਪ੍ਰਤੀਸ਼ਤ ਸੁਝਾਅ ਭ੍ਰਿਸ਼ਟਾਚਾਰ ਅਤੇ ਕਾਲੇਧਨ ਵਿਰੁੱਧ ਲੜਾਈ ਦੇ ਸੰਬੰਧ ‘ਚ ਆਏ, ਨੋਟਬੰਦੀ ਦੀ ਚਰਚਾ ਆਈ।

About admin

Check Also

ਲੋਕ ਸਭਾ ‘ਚ ਤਿੰਨ ਤਲਾਕ ਬਿੱਲ ਪਾਸ

ਨਵੀਂ ਦਿੱਲੀ, 28 ਦਸੰਬਰ (ਚੜ੍ਹਦੀਕਲਾ ਬਿਊਰੋ) : ਤਿੰਨ ਤਲਾਕ ‘ਤੇ ਹੁਣ ਤਕ ਦੇ ਸਾਰੇ ਸੋਧ …

Leave a Reply

Your email address will not be published. Required fields are marked *