Breaking News
Home / India / ਸਾਹਿਤ ਅਕਾਦਮੀ ਕੋਲ ਪੁਰਸਕਾਰ ਵਾਪਸ ਲੈਣ ਦੀ ਕੋਈ ਵਿਵਸਥਾ ਨਹੀਂ

ਸਾਹਿਤ ਅਕਾਦਮੀ ਕੋਲ ਪੁਰਸਕਾਰ ਵਾਪਸ ਲੈਣ ਦੀ ਕੋਈ ਵਿਵਸਥਾ ਨਹੀਂ

ਨਵੀਂ ਦਿੱਲੀ, 25 ਦਸੰਬਰ (ਚ.ਨ.ਸ.): ਦੇਸ਼ ‘ਚ ਕਥਿਤ ਅਸਹਿਣਸ਼ੀਲਤਾ ਨੂੰ ਲੈ ਕੇ ਸਾਹਿਤ ਅਕਾਦਮੀ ਪੁਰਸਕਾਰ ਵਾਲਿਆਂ ਦੇ ਪੁਰਸਕਾਰ ਅਤੇ ਉਨ੍ਹਾਂ ਦੇ ਚੈੱਕ ਅਕਾਦਮੀ ਕੋਲ ਜਿਉਂ ਦੇ ਤਿਉਂ ਹੀ ਪਏ ਹਨ ਕਿਉਂਕਿ ਅਕਾਦਮੀ ਕੋਲ ਪੁਰਸਕਾਰ ਵਾਪਸ ਲੈਣ ਦੀ ਕੋਈ ਵਿਵਸਥਾ ਨਹੀਂ ਹੈ। ਸਾਹਿਤ ਅਕਾਦਮੀ ਦੇ ਸਕੱਤਰ ਕੇ. ਸ਼੍ਰੀਨਿਵਾਸ ਰਾਵ ਨੇ ਕਿਹਾ ਕਿ 2015 ‘ਚ ਜੋ ਕੁਝ ਹੋਇਆ, ਉਹ ਅਕਾਦਮੀ ਦੇ 60 ਸਾਲ ਦੇ ਇਤਿਹਾਸ ‘ਚ ਪਹਿਲੀ ਵਾਰ ਹੋਇਆ ਸੀ। ਉਨ੍ਹਾਂ ਨੇ ਕਿਹਾ ਕਿ ਕਈ ਸਾਹਿਤਕਾਰਾਂ ਨੇ ਆਪਣੇ ਪੁਰਸਕਾਰ ਵਾਪਸ ਕੀਤੇ ਪਰ ਸਭ ਦੇ ਚੈੱਕ ਜਾਂ ਪੁਰਸਕਾਰ ਸਾਡੇ ਕੋਲ ਨਹੀਂ ਆਏ। ਕਈ ਲੋਕਾਂ ਨੇ ਸਿਰਫ ਮੀਡੀਆ ‘ਚ ਹੀ ਐਲਾਨ ਕਰ ਦਿੱਤਾ ਸੀ। ਉਨ੍ਹਾਂ ਨੇ ਕਿਹਾ, ”ਜਿਨ੍ਹਾਂ ਨੇ ਆਪਣੇ ਚੈੱਕ ਅਤੇ ਪੁਰਸਕਾਰ ਸਾਨੂੰ ਵਾਪਸ ਕੀਤੇ ਹਨ, ਉਨ੍ਹਾਂ ਨੂੰ ਵੀ ਅਸੀਂ ਸਵੀਕਾਰ ਨਹੀਂ ਕੀਤਾ ਕਿਉਂਕਿ ਸਾਡੇ ਕੋਲ ਅਜਿਹੀ ਕੋਈ ਵਿਵਸਥਾ ਜਾਂ ਪ੍ਰਬੰਧ ਨਹੀਂ ਹੈ ਕਿ ਪੁਰਸਕਾਰ ਵਾਪਸ ਲਿਆ ਜਾਵੇ। ਉਨ੍ਹਾਂ ਦੇ ਚੈੱਕ ਸਾਡੇ ਕੋਲ ਪਏ ਹਨ ਅਤੇ ਅਸੀਂ ਉਨ੍ਹਾਂ ਨੂੰ ਬੈਂਕ ‘ਚ ਜਮ੍ਹਾ ਨਹੀਂ ਕਰਵਾਇਆ।” ਜ਼ਿਕਰਯੋਗ ਹੈ ਕਿ ਪਿਛਲੇ ਸਾਲ ਇਕ ਪ੍ਰੈੱਸ ਕਾਨਫਰੰਸ ‘ਚ ਰਾਵ ਨੇ ਕਿਹਾ ਸੀ ਕਿ 39 ਸਾਹਿਤਕਾਰਾਂ ਨੇ ਸਾਨੂੰ ਪੁਰਸਕਾਰ ਵਾਪਸ ਕਰਨ ਬਾਰੇ ਲਿਖਿਆ ਹੈ, ਜਿਨ੍ਹਾਂ ‘ਚੋਂ 35 ਨੇ ਪੁਰਸਕਾਰ ਦੇ ਨਾਲ ਦਿੱਤੀ ਜਾਣ ਵਾਲੀ ਰਾਸ਼ੀ ਦਾ ਚੈੱਕ ਵੀ ਭੇਜਿਆ ਹੈ।

About admin

Check Also

ਲੋਕ ਸਭਾ ‘ਚ ਤਿੰਨ ਤਲਾਕ ਬਿੱਲ ਪਾਸ

ਨਵੀਂ ਦਿੱਲੀ, 28 ਦਸੰਬਰ (ਚੜ੍ਹਦੀਕਲਾ ਬਿਊਰੋ) : ਤਿੰਨ ਤਲਾਕ ‘ਤੇ ਹੁਣ ਤਕ ਦੇ ਸਾਰੇ ਸੋਧ …

Leave a Reply

Your email address will not be published. Required fields are marked *