Breaking News
Home / India / ਪੁਣੇ ‘ਚ ਵਪਾਰੀ ਨੇ ਆਪਣੇ 200 ਕਰੋੜ ਦੇ ਸਫੇਦ ਧਨ ਨੂੰ ਕੀਤਾ ਕਾਲਾ

ਪੁਣੇ ‘ਚ ਵਪਾਰੀ ਨੇ ਆਪਣੇ 200 ਕਰੋੜ ਦੇ ਸਫੇਦ ਧਨ ਨੂੰ ਕੀਤਾ ਕਾਲਾ

ਨਵੀਂ ਦਿੱਲੀ, 25 ਦਸੰਬਰ (ਚ.ਨ.ਸ.): ਨੋਟਬੰਦੀ ਦੇ ਬਾਅਦ ਤੋਂ ਜ਼ਿਆਦਾਤਰ ਵਪਾਰੀ ਆਪਣੇ ਕਾਲੇ ਧਨ ਨੂੰ ਸਫੈਦ ਬਣਾਉਣ ਅਤੇ ਆਪਣੇ ਪੁਰਾਣੇ ਨੋਟਾਂ ਨੂੰ ਨਵੇਂ ਨੋਟਾਂ ‘ਚ ਬਦਲਣ ਦੇ ਲਈ ਵਿਚੋਲਿਆਂ ਦੀ ਵਰਤੋਂ ਕਰ ਰਹੇ ਹਨ। ਉੱਥੇ ਇਕ ਇਸ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ‘ਚ ਪੁਣੇ ਦੇ ਇਕ ਵਪਾਰੀ ਨੂੰ ਆਪਣੇ ਸਫੇਦ ਧਨ ਨੂੰ ਕਾਲੇ ਧਨ ‘ਚ ਬਦਲਦੇ ਹੋਏ ਫੜਿਆ ਗਿਆ ਹੈ। ਇਸ ਵਪਾਰੀ ਦੇ ਵਲੋਂ ਕੀਤਾ ਗਿਆ ਲੈਣ-ਦੇਣ 200 ਕਰੋੜ ਤੋਂ ਵੀ ਵੱਧ ਦਾ ਹੈ। ਪੁਣੇ ਦਾ ਇਹ ਵਪਾਰੀ ਆਟੋਮੋਬਾਇਲ ਪਾਰਟਸ ਬਣਾਉਣ ਦਾ ਕੰਮ ਕਰਦਾ ਹੈ। ਵਪਾਰੀ ਦੇ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਵਪਾਰੀ ਦਾ ਪੁਣੇ ਦੇ ਕਲਿਆਣੀ ਨਗਰ ਸਥਿਤ ਘਰ ‘ਤੇ ਛਾਪੇਮਾਰੀ ‘ਚ ਅਧਿਕਾਰੀਆਂ ਨੇ ਨਵੇਂ ਨੋਟਾਂ ‘ਚ 13 ਲੱਖ ਰੁਪਏ ਦਾ ਕੈਸ਼ ਬਰਾਮਦ ਕੀਤਾ ਹੈ। ਇਸ ਦੇ ਇਲਾਵਾ ਅਧਿਕਾਰੀਆਂ ਨੇ ਇਸ ਤਰ੍ਹਾਂ ਦੇ ਅਜਿਹੇ ਦਸਤਾਵੇਜ਼ ਵੀ ਜ਼ਬਤ ਕੀਤੇ, ਜਿਨ੍ਹਾਂ ਤੋਂ ਪਤਾ ਚੱਲਦਾ ਹੈ ਕਿ ਇਸ ਵਪਾਰੀ ਨੇ ਆਪਣੀ ਕੰਪਨੀ ਦੇ ਖਾਤੇ ਅਤੇ ਬੈਂਕਿੰਗ ਚੈਨਲ ਦੀ ਵਰਤੋਂ ਕਰਕੇ 200 ਕਰੋੜ ਤੋਂ ਵੀ ਵੱਧ ਧਨ ਅਤੇ ਆਪਣੇ ਏਜੰਟਾਂ ਨੂੰ ਤਬਦੀਲ ਕੀਤੇ ਹਨ। ਇਸ ਵਪਾਰੀ ਨਾਲ ਸਬੰਧਿਤ ਇਕ ਵਿਚੋਲੇ ਨੇ ਇਸ ਬਾਰੇ ‘ਚ ਇਕ ਛਾਪੇ ਦੌਰਾਨ ਖੁਲਾਸਾ ਕੀਤਾ ਸੀ। ਇਹ ਵਿਚੋਲਾ
ਆਟੋ ਪਾਰਟਸ ਦੀ ਸਪਲਾਈ ਦੇ ਲਈ ਫਰਜ਼ੀ ਬਿਲਾਂ ਦੀ ਵਰਤੋਂ ਕਰ ਰਿਹਾ ਸੀ। ਵਪਾਰੀ ਨੇ ਏਜੰਟ ਦੇ ਫਰਜ਼ੀ ਬਿਲਾਂ ਦੇ ਆਧਾਰ ‘ਤੇ ਭੁਗਤਾਨ ਕੀਤਾ ਹੈ। ਅਧਿਕਾਰੀ ਵਪਾਰੀ ਦੇ ਏਜੰਟਾਂ ਵਲੋਂ ਕੀਤੇ ਗਏ ਬੈਂਕ ਲੈਣ-ਦੇਣ ਦੀ ਵੀ ਨਿਗਰਾਨੀ ਕਰ ਰਹੇ ਹਨ ਅਤੇ ਘਪਲੇਬਾਜ਼ੀ ‘ਚ ਮਦਦ ਕਰਨ ਲਈ ਬੈਂਕ ਅਧਿਕਾਰੀਆਂ ਕੋਲੋਂ ਪੁੱਛਗਿਛ ਕਰ ਸਕਦੇ ਹਨ।

About admin

Check Also

ਪੰਜਾਬ ਦੀ ਵਿਰਾਸਤ ਦਾ ਹਿੱਸਾ  ਹੈ ਵਿਗਿਆਨਕ ਖੋਜ ਦਾ ਖੇਤਰ : ਕੋਵਿੰਦ

ਸੁਖਵਿੰਦਰ ਕੌਰ, ਭੁਪਿੰਦਰ ਗਰੇਵਾਲ ਐਸ.ਏ.ਐਸ. ਨਗਰ, 20 ਮਈ: ਦੇਸ਼ ਦੇ ਰਾਸ਼ਟਰਪਤੀ ਸ੍ਰੀ ਰਾਮ ਨਾਥ ਕੋਵਿੰਦ …

Leave a Reply

Your email address will not be published. Required fields are marked *