Wednesday, April 24, 2024
Google search engine
HomeUncategorizedਕਲਯੁਗੀ ਮਾਂ ਨੇ ਕੀਤਾ ਇਹ ਸ਼ਰਮਨਾਕ ਕੰਮ

ਕਲਯੁਗੀ ਮਾਂ ਨੇ ਕੀਤਾ ਇਹ ਸ਼ਰਮਨਾਕ ਕੰਮ

ਯਮੁਨਾਨਗਰ : ਇੰਨੀ ਕੜਾਕੇ ਦੀ ਠੰਡ ਹੈ ਕਿ ਘਰ ਤੋਂ ਬਾਹਰ ਨਿਕਲਦੇ ਹੀ ਹੱਥ-ਪੈਰ ਕੰਬਣ ਲੱਗਦੇ ਹਨ ਪਰ ਅਜਿਹੇ ‘ਚ ਉਸ ਕਲਯੁਗੀ ਮਾਂ ਦਾ ਦਿਲ ਨਹੀਂ ਕੰਬਿਆ, ਜਿਸ ਨੇ ਮਾਸੂਮ ਬੱਚੀ ਦਾ ਪਾਲਣ ਪੋਸ਼ਣ ਕੀਤਾ। ਉਸ ਦੀ ਕੁੱਖ ‘ਚ ਨੌਂ ਮਹੀਨੇ ਤੱਕ ਰੱਖਿਆ ਅਤੇ ਜਨਮ ਲੈਂਦੇ ਹੀ ਪੋਲੀਥੀਨ ਵਿੱਚ ਪਾ ਡਸਟਬਿਨ ਵਿੱਚ ਸੁੱਟ ਦਿੱਤਾ। ਜਿੱਥੇ ਕੁੱਤੇ ਉਸ ਨੂੰ ਚੁੱਕ ਕੇ ਨੋਚਣ ਦੀ ਕੋਸ਼ਿਸ਼ ਕਰ ਰਹੇ ਸਨ।

ਹਾਲਾਂਕਿ, ਇੱਕ ਕੁੱਤਾ ਪਾਲੀਥੀਨ ਲੈ ਕੇ ਇੱਕ ਦੁਕਾਨ ਦੇ ਸਾਹਮਣੇ ਬੈਠ ਗਿਆ। ਜਿਵੇਂ ਹੀ ਉਸ ਨੇ ਬੱਚੇ ਨੂੰ ਨੋਚਣ ਦੀ ਕੋਸ਼ਿਸ਼ ਕੀਤੀ ਤਾਂ ਦੁਕਾਨਦਾਰ ਦੀ ਨਜ਼ਰ ਪੋਲੀਥੀਨ ‘ਤੇ ਪੈ ਗਈ। ਜਿਸ ਵਿੱਚ ਮਾਸੂਮ ਬੱਚੀ ਨੰਗੀ ਅਤੇ ਖੂਨ ਨਾਲ ਲੱਥਪੱਥ ਸੀ। ਬੱਚੇ ਨੂੰ ਜਿਵੇਂ ਹੀ ਦੁਕਾਨਦਾਰ ਨੇ ਦੇਖਿਆ ਤਾਂ ਉਸ ਨੇ ਤੁਰੰਤ ਪੁਲਿਸ ਨੂੰ ਫੋਨ ਕਰਕੇ ਸੂਚਨਾ ਦਿੱਤੀ। ਸੂਚਨਾ ਮਿਲਦੇ ਹੀ ਪੁਲਿਸ ਅਤੇ ਚਾਈਲਡ ਲਾਈਨ ਡਾਇਰੈਕਟਰ ਮੌਕੇ ‘ਤੇ ਪਹੁੰਚ ਗਏ।

ਮੌਕੇ ‘ਤੇ ਪਹੁੰਚੀ ਪੁਲਿਸ ਨੇ ਦੇਖਿਆ ਕਿ ਬੱਚੇ ਨੂੰ ਦੋ ਪੋਲੀਥੀਨ ‘ਚ ਰੱਖ ਕੇ ਡਸਟਬਿਨ ‘ਚ ਸੁੱਟ ਦਿੱਤਾ ਗਿਆ ਸੀ। ਪੁਲਿਸ ਅਤੇ ਚਾਈਲਡ ਲਾਈਨ ਦੇ ਅਧਿਕਾਰੀ ਬੱਚੇ ਨੂੰ ਚੁੱਕ ਕੇ ਸਿਵਲ ਹਸਪਤਾਲ ਲੈ ਗਏ ਜਿੱਥੇ ਬੱਚੇ ਨੂੰ ਪੂਰੀ ਤਰ੍ਹਾਂ ਤੰਦਰੁਸਤ ਦੱਸਿਆ ਗਿਆ। ਜਾਂਚ ਦੌਰਾਨ ਡਾਕਟਰ ਨੇ ਦੇਖਿਆ ਕਿ ਬੱਚੇ ਨੂੰ ਦੋ ਥਾਵਾਂ ਕੁੱਤੇ ਨੇ ਨੋਚਿਆ ਸੀ। ਫਿਲਹਾਲ ਪੁਲਿਸ ਘਟਨਾ ਵਾਲੀ ਥਾਂ ‘ਤੇ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਨੂੰ ਵੀ ਸਕੈਨ ਕਰ ਰਹੀ ਹੈ, ਤਾਂ ਜੋ ਇਸ ਦੇ ਜ਼ਰੀਏ ਕਲਯੁਗੀ ਮਾਂ ਦਾ ਪਤਾ ਲਗਾਇਆ ਜਾ ਸਕੇ। ਜਿਸ ਨੇ ਜਨਮ ਤੋਂ ਬਾਅਦ ਇਸ ਬੱਚੇ ਨੂੰ ਮਰਨ ਲਈ ਇੱਥੇ ਸੁੱਟ ਦਿੱਤਾ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments