Breaking News
Home / India / ਅਮਰਿੰਦਰ ਨਹੀਂ ਚਾਹੁੰਦੇ ਸਿੱਧੂ ਵਿਧਾਨ ਸਭਾ ਚੋਣ ਲੜਨ ਮੁੱਖ ਮੰਤਰੀ ਦੀ ਦਾਅਵੇਦਾਰੀ ‘ਤੇ ਪੈ ਸਕਦੈ ਅਸਰ

ਅਮਰਿੰਦਰ ਨਹੀਂ ਚਾਹੁੰਦੇ ਸਿੱਧੂ ਵਿਧਾਨ ਸਭਾ ਚੋਣ ਲੜਨ ਮੁੱਖ ਮੰਤਰੀ ਦੀ ਦਾਅਵੇਦਾਰੀ ‘ਤੇ ਪੈ ਸਕਦੈ ਅਸਰ

ਨਵੀਂ ਦਿੱਲੀ/ਚੰਡੀਗੜ੍ਹ, 20  ਦਸੰਬਰ (ਚ.ਨ.ਸ.): ਨਵਜੋਤ ਸਿੰਘ ਸਿੱਧੂ ਨੇ ਦਿੱਲੀ ਵਿਚ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ। ਸੂਤਰਾਂ ਦੇ ਮੁਤਾਬਿਕ ਇਸ ਮੁਲਾਕਾਤ ਵਿਚ ਆਉਂਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿੱਧੂ ਅਤੇ ਉਨ੍ਹਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਦੇ ਕਾਂਗਰਸ ਦੇ ਟਿਕਟ ‘ਤੇ ਚੋਣ ਲੜਨ ਦੀ ਚਰਚਾ ਰਹੀ। ਇਸ ਮੀਟਿੰਗ ਨੂੰ ਲੈ ਕੇ ਹਾਲੇ ਸਿੱਧੂ ਜਾਂ ਕਾਂਗਰਸ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ। ਨਵਜੋਤ ਸਿੰਘ ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ਲਈ ਸਸਪੈਂਸ ਕਾਇਮ ਰੱਖਿਆ ਹੋਇਆ ਹੈ। ਸਿੱਧੂ ਇਕ ਹੋਰ ਮਾਧਿਅਮ ਦੇ ਜ਼ਰੀਏ ਕਾਂਗਰਸ ਦੀ ਟੌਪ ਲੀਡਰਸ਼ਿਪ ਨੂੰ ਸੰਕੇਤ ਦੇ ਰਹੇ ਹਨ ਕਿ ਉਹ ਅੰਮ੍ਰਿਤਸਰ (ਪੂਰਬੀ) ਸੀਟ ਤੋਂ ਲੜਨ ਲਈ ਤਿਆਰ ਹਨ। ਇਸ ਸੀਟ ਤੋਂ ਉਨ੍ਹਾਂ ਦੀ ਪਤਨੀ ਭਾਜਪਾ ਦੀ ਟਿਕਟ ਤੋਂ ਜਿੱਤੀ ਸੀ ਅਤੇ ਮੌਜੂਦਾ ਵਿਧਾਇਕ ਵੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕੁਝ ਹਫ਼ਤੇ ਪਹਿਲਾਂ ਇਕਨਾਮਿਕਸ ਟਾਈਮਜ਼ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਿੱਧੂ ਦੇ ਵਿਧਾਨ ਸਭਾ ਚੋਣ ਲੜਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਕੈਪਟਨ ਅਤੇ ਸਿੱਧੂ ਦੋਨਾਂ ਦੇ ਚੋਣ ਲੜਨ ਦੀ ਹਾਲਤ ਵਿਚ ਕਾਂਗਰਸ ਦੇ ਜਿੱਤਣ ‘ਤੇ ਮੁੱਖ ਮੰਤਰੀ ਦੇ ਅਹੁਦੇ ਲਈ ਮੁਕਾਬਲਾ ਹੋ ਸਕਦਾ ਹੈ। ਅਮਰਿੰਦਰ ਸਿੰਘ ਪਟਿਆਲਾ ਤੋਂ ਚੋਣ ਲੜ ਰਹੇ ਹਨ ਅਤੇ ਬਾਅਦ ਵਿਚ ਕਿਸੇ ਤਰ੍ਹਾਂ ਦੇ ਉਲਟ ਫੇਰ ਤੋਂ ਬਚਣ ਲਈ ਚੋਣਾਂ ਤੋਂ ਪਹਿਲਾਂ ਸੀ.ਐਮ. ਦੇ ਉਮੀਦਵਾਰ ਦੇ ਤੌਰ ‘ਤੇ ਆਪਣੇ ਨਾਮ ਦੇ ਐਲਾਨ ਦੀ ਗੱਲ ਕਰ ਸਕਦੇ ਹਨ। ਇਕ ਆਗੂ ਨੇ ਦੱਸਿਆ, ‘ਕੈਪਟਨ ਨੂੰ ਕਦੇ ਵੀ ਸਿੱਧੂ ਦੇ ਲੋਕ ਸਭਾ ਚੋਣ ਦੇ ਲੜਨ ‘ਤੇ ਇਤਰਾਜ਼ ਨਹੀਂ ਰਿਹਾ’। ਕਾਂਗਰਸ ਨੇ ਅੰਮ੍ਰਿਤਸਰ ਪੂਰਬੀ ਵਿਧਾਨ ਸਭਾ ਸੀਟ ਫਿਲਹਾਲ ਖਾਲੀ ਰੱਖੀ ਹੋਈ ਹੈ ਅਤੇ ਹੁਣ ਤੱਕ ਪਾਰਟੀ ਵੱਲੋਂ ਜਾਰੀ 61 ਸੀਟਾਂ ਦੀ ਲਿਸਟ ਵਿਚ ਸਿੱਧੂ ਦੀ ਪਤਨੀ ਅਤੇ ਇਸ ਸੀਟ ਦੀ ਮੌਜੂਦਾ ਵਿਧਾਇਕ ਨਵਜੋਤ ਕੌਰ ਦੇ ਨਾਮ ਦਾ ਐਲਾਨ ਨਹੀਂ ਕੀਤਾ। ਕਾਂਗਰਸ ਦੇ ਇਕ ਲੀਡਰ ਨੇ ਦੱਸਿਆ ਕਿ ਦੋਵੇਂ ਪਤੀ ਪਤਨੀ ਵਿਚੋਂ ਇਕ ਨੂੰ ਟਿਕਟ ਮਿਲ ਸਕਦੀ ਹੈ। ‘ਆਪ’ ਨੇਤਾ ਅਰਵਿੰਦ ਕੇਜਰੀਵਾਲ ਹਾਲ ਹੀ ਵਿਚ ਟਵਿਟਰ ‘ਤੇ ਕੈਪਟਨ ਅਮਰਿੰਦਰ ਸਿੰਘ ‘ਤੇ ਇਹ ਕਹਿ ਕੇ ਨਿਸ਼ਾਨਾ ਸਾਧ ਰਹੇ ਹਨ ਕਿ ਸਿੱਧੂ ਕਾਂਗਰਸ ਦੇ ਮੁੱਖ ਮੰਤਰੀ ਦੇ ਉਮੀਦਵਾਰ ਹੋ ਸਕਦੇ ਹਨ। ਕਾਂਗਰਸ ਦੇ ਇਕ ਨੇਤਾ ਨੇ ਦੱਸਿਆ ਕਿ ਸਿੱਧੂ ਨੇ ਪ੍ਰਿਯੰਕਾ ਗਾਂਧੀ ਸਣੇ ਕਾਂਗਰਸ ਦੇ ਕਈ ਲੀਡਰਾਂ ਨਾਲ ਮੁਲਾਕਤਾਂ ਵਿਚ ਚੋਣ ਲੜਨ ਨੂੰ ਲੈ ਕੇ ਆਸ਼ਾਵਾਦੀ ਰੁੱਖ ਨਹੀਂ ਪ੍ਰਗਟ ਕੀਤਾ ਅਤੇ ਉਨ੍ਹਾਂ ਦਾ ਇਹ ਵੀ ਕਹਿਣਾ ਸੀ ਕਿ ਇਸ ਨਾਲ ਸੋਨੀ ਟੀ.ਵੀ. ਦੇ ਉਨ੍ਹਾਂ ਦੇ ਮੌਜੂਦਾ ਕੰਨਟਰੈਕਟ ਰੱਦ ਹੋ ਸਕਦਾ ਹੈ।

About admin

Check Also

ਸਹਿਣਸ਼ੀਲਤਾ ਸਾਡੀ ਪਹਿਚਾਣ ਤੇ ਅਨੇਕਤਾ ਤਾਕਤ: ਪ੍ਰਣਬ ਮੁਖਰਜੀ

ਚੜ੍ਹਦੀਕਲਾ ਬਿਊਰੋ ================ ਨਾਗਪੁਰ, 7 ਜੂਨ : ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਰਾਸ਼ਟਰੀ ਸਵੈਮ ਸੇਵਕ …

Leave a Reply

Your email address will not be published. Required fields are marked *