Breaking News
Home / Breaking News / ਭਾਰਤ ਨੇ 5 ਟੈਸਟਾਂ ਦੀ ਲੜੀ ਇੰਗਲੈਂਡ ਤੋਂ 4-0 ਨਾਲ ਜਿੱਤੀ ਚੌਥੇ ਟੈਸਟ ‘ਚ ਅੰਗ੍ਰੇਜ਼ਾਂ ਨੂੰ ਪਾਰੀ ਤੇ 75 ਦੌੜਾਂ ਨਾਲ ਮਾਤ

ਭਾਰਤ ਨੇ 5 ਟੈਸਟਾਂ ਦੀ ਲੜੀ ਇੰਗਲੈਂਡ ਤੋਂ 4-0 ਨਾਲ ਜਿੱਤੀ ਚੌਥੇ ਟੈਸਟ ‘ਚ ਅੰਗ੍ਰੇਜ਼ਾਂ ਨੂੰ ਪਾਰੀ ਤੇ 75 ਦੌੜਾਂ ਨਾਲ ਮਾਤ

ਚੇਨਈ, 20  ਦਸੰਬਰ (ਚ.ਨ.ਸ.): ਰਵਿੰਦਰ ਜਡੇਜਾ ਦੀ ਚਮਤਕਾਰੀ ਗੇਂਦਬਾਜ਼ੀ ਅਤੇ ਵਧੀਆ ਫੀਲਡਿੰਗ ਦੇ ਦਮ ‘ਤੇ ਭਾਰਤ ਨੇ ਐੱਮ.ਏ. ਚਿਦੰਬਰਮ ਸਟੇਡੀਅਮ ਦੀ ਸਪਾਟ ਦਿਖ ਰਹੀ ਪਿੱਚ ‘ਤੇ ਇੰਗਲੈਂਡ ਨੂੰ 5ਵੇਂ ਅਤੇ ਅੰਤਿਮ ਟੈਸਟ ਕ੍ਰਿਕਟ ਮੈਚ ‘ਚ ਅੱਜ ਇੱਥੇ ਪਾਰੀ ਅਤੇ 75 ਦੌੜਾਂ ਨਾਲ ਕਰਾਰੀ ਹਾਰ ਦੇ ਕੇ ਪੰਜ ਮੈਚਾਂ ਦੀ ਸੀਰੀਜ਼ 4-0 ਨਾਲ ਜਿੱਤੀ।ਇੰਗਲੈਂਡ ਨੇ ਸਵੇਰੇ ਜਿਸ ਤਰ੍ਹਾਂ ਨਾਲ ਸ਼ੁਰੂਆਤ ਕੀਤੀ ਸੀ ਉਸ ਤੋਂ ਲੱਗ ਰਿਹਾ ਸੀ ਕਿ
ਉਹ ਮੈਚ ਬਚਾਉਣ ‘ਚ ਸਫਲ ਰਹੇਗਾ। ਪਰ ਇਸ ਤੋਂ ਬਾਅਦ ਜਡੇਜਾ ਦਾ ਜਾਦੂ ਚਲਿਆ ਜਿਨ੍ਹਾਂ ਨੇ ਆਪਣੇ ਕਰੀਅਰ ਦੀ ਸਰਵਸ਼੍ਰੇਸ਼ਠ ਗੇਂਦਬਾਜ਼ੀ ਕਰਦੇ ਹੋਏ 48 ਦੌੜਾਂ ਦੇ ਕੇ 7 ਵਿਕਟਾਂ ਝਟਕੀਆਂ। ਇਸ ਤੋਂ ਇਲਾਵਾ ਉਨ੍ਹਾਂ ਤਿੰਨ ਕੈਚ ਵੀ ਬੋਚੇ ਅਤੇ ਸਿਰਫ ਦੋ ਸੈਸ਼ਨਾਂ ਦੇ ਅੰਦਰ ਇੰਗਲੈਂਡ ਦੇ 10 ਵਿਕਟ ਕੱਢਣ ਅਤੇ ਉਸ ਦੀ ਪਾਰੀ 207 ਦੌੜਾਂ ‘ਤੇ ਸਮੇਟਨ ‘ਚ ਅਹਿਮ ਭੂਮਿਕਾ ਨਿਭਾਈ। ਜਡੇਜਾ ਨੇ ਇਸ ਮੈਚ ‘ਚ ਵੀ ਆਪਣਾ ਸਰਵਸ਼੍ਰੇਸ਼ਠ ਪ੍ਰਦਰਸ਼ਨ ਕੀਤਾ ਅਤੇ 154 ਦੌੜਾਂ ਦੇ ਕੇ 10 ਵਿਕਟ ਲਏ।ਇੰਗਲੈਂਡ ਨੇ ਅੱਜ ਸਵੇਰੇ ਜਦੋਂ ਸ਼ੁਰੂਆਤ ਕੀਤੀ ਤਾਂ ਉਹ ਭਾਰਤ ਤੋਂ 270 ਦੌੜਾਂ ਪਿੱਛੇ ਸੀ। ਪਹਿਲਾ ਸੈਸ਼ਨ ਇੰਗਲੈਂਡ ਦੇ ਨਾਂ ਰਿਹਾ ਪਰ ਦੂਜੇ ਸੈਸ਼ਨ ਤੋਂ ਕਹਾਣੀ ਬਦਲ ਗਈ। ਇੰਗਲੈਂਡ ਨੇ 104 ਦੌੜਾਂ ਦੇ ਫਰਕ ਨਾਲ ਆਪਣੇ ਸਾਰੇ ਵਿਕਟ ਗੁਆ ਦਿੱਤੇ।ਭਾਰਤ ਨੇ ਪਿਛਲੇ 18 ਟੈਸਟਾਂ ‘ਚ ਕੋਈ ਵੀ ਮੈਚ ਨਹੀਂ ਗੁਆਇਆ ਹੈ ਜੋ ਕਿ ਨਵਾਂ ਭਾਰਤੀ ਰਿਕਾਰਡ ਹੈ। ਇਹੋ ਨਹੀਂ ਉਸ ਨੇ ਇਸ ਸਾਲ ਕੁੱਲ 9 ਟੈਸਟ ਮੈਚਾਂ ‘ਚ ਜਿੱਤ ਦਰਜ ਕੀਤੀ ਹੈ। ਇਹ ਇਕ ਕੈਲੰਡਰ ਸਾਲ ‘ਚ ਭਾਰਤ ਦਾ ਸਰਵਸ਼੍ਰੇਸ਼ਠ ਪ੍ਰਦਰਸ਼ਨ ਹੈ। ਇਸ ਤੋਂ ਪਹਿਲਾਂ ਉਸ ਨੇ 2010 ‘ਚ ਅੱਠ ਟੈਸਟ ਮੈਚ ਜਿੱਤੇ ਸਨ। ਇੰਗਲੈਂਡ ਦੀ ਟੀਮ ਲਗਾਤਾਰ ਦੂਜੇ ਮੈਚ ‘ਚ ਪਹਿਲੀ ਪਾਰੀ ‘ਚ 400 ਦੌੜਾਂ ਦੇ ਸਕੋਰ ਦੇ ਬਾਵਜੂਦ ਹਾਰ ਝੱਲਣ ਵਾਲੀ ਦੂਜੀ ਟੀਮ ਬਣ ਗਈ ਹੈ। ਇਸ ਤੋਂ ਪਹਿਲਾਂ 2010 ‘ਚ ਆਸਟਰੇਲੀਆ ਨੇ ਭਾਰਤ ਦੇ ਖਿਲਾਫ ਹੀ ਲਗਾਤਾਰ ਦੋ ਮੈਚ ਇਸੇ ਤਰ੍ਹਾਂ ਗੁਆਏ ਸਨ। ਇਹ ਪਹਿਲਾ ਮੌਕਾ ਹੈ ਜਦੋਂ ਭਾਰਤ ਨੇ ਇੰਗਲੈਂਡ ਨੂੰ ਕਿਸੇ ਲੜੀ ‘ਚ 4-0 ਨਾਲ ਹਰਾਇਆ। ਇਸ ਤੋਂ ਪਹਿਲਾਂ ਉਸ ਨੇ ਆਪਣੇ ਇਸ ਮੁਕਾਬਲੇਬਾਜ਼ ਨੂੰ 1993 ‘ਚ ਆਪਣੀ ਸਰਜ਼ਮੀਂ ‘ਤੇ 3-0 ਨਾਲ ਹਰਾਇਆ ਸੀ

About admin

Check Also

ਨੀਰਵ ਮੋਦੀ ਤੇ ਚੌਕਸੀ ਖਿਲਾਫ਼ ਹੋ ਸਕਦੈ ਰੈਡ ਕਾਰਨਰ ਨੋਟਿਸ ਜਾਰੀ ਸੀ. ਬੀ. ਆਈ. ਨੇ ਇੰਟਰਪੋਲ ਨੂੰ ਕੀਤੀ ਅਪੀਲ

ਪੱਤਰ ਪ੍ਰੇਰਕ ================ ਨਵੀਂ ਦਿੱਲੀ, 11 ਜੂਨ :ਪੀ. ਐਨ. ਬੀ. ਘੁਟਾਲੇ ਵਿੱਚ ਨੀਰਵ ਮੋਦੀ ਅਤੇ …

Leave a Reply

Your email address will not be published. Required fields are marked *