Saturday, April 20, 2024
Google search engine
HomeਟੈਕਨੋਲੌਜੀWhatsApp Users ਲਈ ਆ ਰਹੀ ਹੈ ਇਹ ਚੰਗੀ ਖਬਰ

WhatsApp Users ਲਈ ਆ ਰਹੀ ਹੈ ਇਹ ਚੰਗੀ ਖਬਰ

ਗੈਜੇਟ ਡੈਸਕ- ਜੇਕਰ ਤੁਹਾਨੂੰ ਵੀ ਵਟਸਐਪ (WhatsApp) ‘ਤੇ ਇਕ ਹੀ ਡਿਵਾਈਸ ਤੋਂ ਸਟੇਟਸ ਅਪਡੇਟ ਕਰਨ ‘ਚ ਪਰੇਸ਼ਾਨੀ ਹੈ ਤਾਂ ਤੁਹਾਡੇ ਲਈ ਚੰਗੀ ਖ਼ਬਰ ਹੈ। ਵਟਸਐਪ ਹੁਣ ਇਕ ਨਵੇਂ ਫੀਚਰ ‘ਤੇ ਕੰਮ ਕਰ ਰਿਹਾ ਹੈ ਜਿਸਦੇ ਆਉਣ ਤੋਂ ਬਾਅਦ ਵਟਸਐਪ ਦੇ ਵੈੱਬ ਵਰਜ਼ਨ ਤੋਂ ਵੀ ਸਟੇਟਸ ਅਪਡੇਟ ਕੀਤਾ ਜਾ ਸਕੇਗਾ। ਵਟਸਐਪ ਨੇ ਇਸ ਨਵੇਂ ਫੀਚਰ ਦੀ ਟੈਸਟਿੰਗ ਬੀਟਾ ਵਰਜ਼ਨ ‘ਤੇ ਸ਼ੁਰੂ ਕਰ ਦਿੱਤੀ ਹੈ।

ਬੀਟਾ ਯੂਜ਼ਰਜ਼ ਇਸ ਫੀਚਰ ਨੂੰ ਦੇਖ ਸਕਦੇ ਹਨ। ਇਹ ਫੀਚਰ ਵਟਸਐਪ ਦੇ ਕੰਪੈਨੀਅਨ ਮੋਡ ਦਾ ਹੀ ਇਕ ਹਿੱਸਾ ਹੈ ਜੋ ਯੂਜ਼ਰਜ਼ ਨੂੰ ਇਕ ਹੀ ਅਕਾਊਂਟ ਨੂੰ ਚਾਰ ਵੱਖ-ਵੱਖ ਡਿਵਾਈਸਾਂ ‘ਤੇ ਲਾਗਇਨ ਦਾ ਆਪਸ਼ਨ ਦਿੰਦਾ ਹੈ। ਇਸ ਮੋਡ ‘ਚ ਪ੍ਰਾਈਮਰੀ ਫੋਨ ਦਾ ਇੰਟਰਨੈੱਟ ਨਾਲ ਕੁਨੈਕਟ ਹੋਣਾ ਜ਼ਰੂਰੀ ਹੈ। ਵਟਸਐਪ ਇਸ ਨਵੇਂ ਫੀਚਰ ਨੂੰ ਵਟਸਐਪ ਵੈੱਬ ਦੇ ਬੀਟਾ ਵਰਜ਼ਨ 2.2353.59 ‘ਤੇ ਦੇਖਿਆ ਗਿਆ ਹੈ। ਇਸ ਨਵੇਂ ਫੀਚਰ ਦੀ ਜਾਣਕਾਰੀ WABetaInfo ਨੇ ਦਿੱਤੀ ਹੈ। ਨਵਾਂ ਫੀਚਰ ਉਨ੍ਹਾਂ ਚਾਰਾਂ ਡਿਵਾਈਸਾਂ ‘ਤੇ ਕੰਮ ਕਰੇਗਾ ਜਿਨ੍ਹਾਂ ‘ਚ ਤੁਸੀਂ ਪ੍ਰਾਈਮਰੀ ਅਕਾਊਂਟ ਨੂੰ ਲਾਗਇਨ ਕੀਤਾ ਹੈ।

ਨਵੀਂ ਅਪਡੇਟ ਤੋਂ ਬਾਅਦ ਵਟਸਐਪ ਯੂਜ਼ਰਜ਼ ਆਪਣੇ ਲੈਪਟਾਪ ਜਾਂ ਕੰਪਿਊਟਰ ਤੋਂ ਵੀ ਸਟੇਟਸ ਅਪਡੇਟ ਕਰ ਸਕਣਗੇ। ਨਵੇਂ ਫੀਚਰ ਨੂੰ ਐਂਡਰਾਇਡ ਦੇ ਬੀਟਾ ਵਰਜ਼ਨ 2.24.1.4 ‘ਤੇ ਦੇਖਿਆ ਜਾ ਸਕਦਾ ਹੈ। ਦੱਸ ਦੇਈਏ ਕਿ ਫਿਲਹਾਲ ਸਿਰਫ ਪ੍ਰਾਈਮਰੀ ਡਿਵਾਈਸ ਅਤੇ ਮੋਬਾਇਲ ਤੋਂ ਹੀ ਵਟਸਐਪ ਸਟੇਟਸ ਅਪਡੇਟ ਕੀਤਾ ਜਾ ਸਕਦਾ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments