Breaking News
Home / Delhi / ਭੋਪਾਲ ਜੇਲ੍ਹ ਤੋਂ ਫਰਾਰ ਸਿਮੀ ਦੇ 8 ਅਤਿਵਾਦੀ ਮੁਠਭੇੜ ‘ਚ ਹਲਾਕ ਭੱਜਣ ਤੋਂ ਪਹਿਲਾਂ ਜੇਲ੍ਹ ਗਾਰਡ ਦੀ ਕੀਤੀ ਸੀ ਹੱਤਿਆ

ਭੋਪਾਲ ਜੇਲ੍ਹ ਤੋਂ ਫਰਾਰ ਸਿਮੀ ਦੇ 8 ਅਤਿਵਾਦੀ ਮੁਠਭੇੜ ‘ਚ ਹਲਾਕ ਭੱਜਣ ਤੋਂ ਪਹਿਲਾਂ ਜੇਲ੍ਹ ਗਾਰਡ ਦੀ ਕੀਤੀ ਸੀ ਹੱਤਿਆ

ਭੋਪਾਲ, 31 ਅਕਤੂਬਰ (ਚ.ਨ.ਸ.): ਸਿਪਾਹੀ ਦੀ ਹੱਤਿਆ ਕਰਕੇ ਭੋਪਾਲ ਸੈਂਟਰਲ ਜੇਲ੍ਹ ਤੋਂ ਫਰਾਰ ਪਾਬੰਦੀਸ਼ੁਦਾ ਸੰਗਠਨ ਦਾ ਸਟੂਡੈਂਟ ਇਸਲਾਮਿਕ ਮੂਵਮੈਂਟ ਆਫ਼ ਇੰਡੀਆ ਦੇ ਸਾਰੇ 8 ਅਤਿਵਾਦੀ ਭੋਪਾਲ ਦੇ ਬਾਹਰ ਈਟਖੇੜੀ ਪਿੰਡ ਵਿਚ ਮੁਠਭੇੜ ਵਿਚ ਮਾਰੇ ਗਏ। ਮੁਠਭੇੜ ਵਿਚ ਮਾਰੇ ਗਏ ਅਤਿਵਾਦੀਆਂ ਦੇ ਨਾਮ ਅਮਜ਼ਦ, ਜਾਕਿਰ ਹੁਸੈਨ ਸਦੀਕ, ਮੁਹੰਮਦ ਮਲਿਕ, ਮੁਹੰਮਦ ਸ਼ੇਖ, ਮਹਿਬੂਬ ਗੁਡੂ, ਮੁਹੰਮਦ ਖਾਲਿਦ, ਅਹਿਮਦ, ਅਕੀਲ ਅਤੇ ਮਾਜ਼ਿਦ ਹਨ। ਮੱਧ ਪ੍ਰਦੇਸ਼ ਸਰਕਾਰ ਨੇ ਹਰੇਕ ਫਰਾਰ ਅਤਿਵਾਦੀ ਦੀ ਗ੍ਰਿਫ਼ਤਾਰੀ ‘ਤੇ 5 ਲੱਖ ਦਾ ਇਨਾਮ ਐਲਾਨਿਆ ਸੀ। ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਭੋਪਾਲ ਜੇਲ੍ਹ ਤੋਂ ਫਰਾਰ 8 ਸਿਮੀ ਅਤਿਵਾਦੀ ਭੋਪਾਲ ਦੇ ਬਾਹਰੀ ਹਿੱਸੇ ‘ਚ ਪੁਲਿਸ ਨਾਲ ਮੁਠਭੇੜ ਵਿਚ ਮਾਰੇ ਗਏ। ਸਥਾਨਕ ਲੋਕਾਂ ਦੀ ਮਿਲੀ ਜਾਣਕਾਰੀ ਦੇ ਆਧਾਰ ‘ਤੇ ਪੁਲਿਸ ਕਰਮਚਾਰੀਆਂ ਨੇ ਉਨ੍ਹਾਂ ਨੂੰ ਮਾਲੀਖੇੜਾ ਵਿਚ ਦੇਖਿਆ
ਅਤੇ ਉਨ੍ਹਾਂ ਨੂੰ ਘੇਰ ਲਿਆ। ਉਨ੍ਹਾਂ ਨੇ ਪੁਲਿਸ ਨੂੰ ਚੁਣੌਤੀ ਦਿੱਤੀ ਜਿਸ ਤੋਂ ਬਾਅਦ ਉਹ ਮੁਠਭੇੜ ਵਿਚ ਮਾਰੇਗ ਏ। ਸਿਮੀ ਦੇ ਇਹ ਸਾਰੇ ਅਤਿਵਾਦੀ ਸਵੇਰੇ ਲਗਭਗ 2 ਤੋਂ 3 ਵਜੇ ਦਰਮਿਆਨ ਇਕ ਸਿਪਾਹੀ ਦੀ ਹੱਤਿਆ ਕਰਨ ਤੋਂ ਬਾਅਦ ਜੇਲ੍ਹ ਤੋਂ ਫਰਾਰ ਹੋ ਗਏ ਸਨ। ਫਰਾਰ ਹੋਣ ਤੋਂ ਪਹਿਲਾਂ ਉਨ੍ਹਾਂ ਨੇ ਸਟੀਲ ਦੀ ਨੋਕੀਲੀ ਪਲੇਟ ਅਤੇ ਕੱਚ ਨਾਲ ਸਿਪਾਹੀ ਦੀ ਗਰਦਨ ‘ਤੇ ਵਾਰ ਕਰਕੇ ਉਸ ਦੀ ਹੱਤਿਆ ਕਰ ਦਿੱਤੀ। ਉਸ ਤੋਂ ਬਾਅਦ ਉਹ ਚਾਦਰਾਂ ਦੀ ਮਦਦ ਨਾਲ ਜੇਲ੍ਹ ਦੀ ਦੀਵਾਰ ਟੱਪ ਕੇ ਫਰਾਰ ਹੋ ਗਏ। ਅਤਿਵਾਦੀਆਂ ਨੇ ਪਹਿਲਾਂ ਗਾਰਡ ਨੂੰ ਘੇਰ ਕੇ ਪਹਿਲਾਂ ਆਪਣੇ ਕਬਜ਼ੇ ਵਿਚ ਲਿਆ ਫਿਰ ਸਟੀਲ ਦੀ ਪਲੇਟ ਨਾਲ ਉਸ ਦਾ ਗਲਾ ਕੱਟ ਦਿੱਤਾ। ਤਿੰਨ ਸਾਲ ਵਿਚ ਸਿਮੀ ਦੇ ਅਤਿਵਾਦੀਆਂ ਦੀ ਜੇਲ੍ਹ ਤੋੜਨ ਦੀ ਇਹ ਦੂਜੀ ਘਟਨਾ ਹੈ। ਇਸ ਤੋਂ ਪਹਿਲਾਂ ਸਾਲ 2013 ਵਿਚ ਮੱਧ ਪ੍ਰਦੇਸ਼ ਦੇ ਖੰਡਵਾ ਵਿਚ ਇਕ ਜੇਲ੍ਹ ਤੋਂ ਸਿਮੀ ਦੇ 7 ਮੈਂਬਰ ਭੱਜ ਗਏ ਸਨ। 1 ਅਕਤੂਬਰ 2013 ਨੂੰ ਸਿਮੀ ਦੇ 7 ਮੈਂਬਰ ਮੱਧ ਪ੍ਰਦੇਸ਼ ਦੇ ਖੰਡਵਾ ਸਥਿਤ ਜ਼ਿਲ੍ਹਾ ਜੇਲ੍ਹ ਤੋਂ 14 ਫੁੱਟ ਉੱਚੀ ਦੀਵਾਰ ਟੱਪ ਕੇ ਭਜ ਗਏ ਸਨ। ਇਨ੍ਹਾਂ ਵਿਚੋਂ ਇਕ ਕੈਦੀ ਨੇ ਅਗਲੇ ਦਿਨ ਆਤਮ ਸਮਰਪਣ ਕਰ ਦਿੱਤਾ ਸੀ ਅਤੇ ਇਕ ਹੋਰ ਕੈਦੀ ਨੂੰ ਮੱਧ ਪ੍ਰਦੇਸ਼ ਦੇ ਬਡਵਾਨੀ ਤੋਂ ਦਸੰਬਰ 2013 ਵਿਚ ਫੜ ਲਿਆ ਸੀ। ਤੀਜਾ ਕੈਦੀ 5 ਅਪ੍ਰੈਲ 2015 ਨੂੰ ਤੇਲੰਗਾਨਾ ਪੁਲਿਸ ਦੇ ਹੱਥੋਂ ਇਕ ਮੁਠਭੇੜ ਵਿਚ ਮਾਰਿਆ ਗਿਆ ਸੀ। ਚਾਰ ਕੈਦੀਆਂ ਦੀ ਪੁਲਿਸ ਲਗਾਤਾਰ ਤਲਾਸ਼ ਕਰਦੀ ਰਹੀ ਅਤੇ ਫਰਵਰੀ 2016 ਵਿਚ ਉਨ੍ਹਾਂ ਨੂੰ ਉਡੀਸ਼ਾ ਦੇ ਰਾਉਡਕੇਲਾ ਤੋਂ ਗ੍ਰਿਫ਼ਤਾਰ ਕਰ ਲਿਆ ਸੀ। ਜਦੋਂ ਚਾਰੋਂ ਕੈਦੀ ਫਰਾਰ ਸਨ ਤਾਂ ਇਹ ਮੱਧ ਪ੍ਰਦੇਸ਼, ਆਂਧਰਾ ਪ੍ਰਦੇਸ਼, ਤੇਲੰਗਾਨਾ, ਕਰਨਾਟਕ, ਤਾਮਿਲਨਾਡੂ, ਮਹਾਰਾਸ਼ਟਰ, ਉਤਰਾਖੰਡ ਅਤੇ ਉਤਰ ਪ੍ਰਦੇਸ਼ ਦੇ ਵੱਖ -ਵੱਖ ਸੂਬਿਆਂ ਵਿਚ ਅਤਿਵਾਦੀ ਸਰਗਰਮੀਆਂ ਵਿਚ ਕਥਿਤ ਤੌਰ ‘ਤੇ ਸ਼ਾਮਲ ਸਨ। ਅਜਿਹਾ ਮੰਨਿਆ ਜਾਂਦਾ ਹੈ ਕਿ ਇਹ ਅਤਿਵਾਦੀ ਤੇਲੰਗਾਨਾ ਦੇ ਕਰੀਮ ਨਗਰ ਸਥਿਤ ਇਕ ਬੈਂਕ ਵਿਚ ਲੁੱਟ ਦੇ ਮਾਮਲੇ ਵਿਚ ਅਤੇ 1 ਫਰਵਰੀ 2014 ਨੂੰ ਚਨੇਈ ਸੈਂਟਰਲ ਸਟੇਸ਼ਨ ‘ਤੇ ਬੰਗਲੌਰ ਗੁਹਾਟੀ ਟਰੇਨ ਵਿਚ ਵਿਸਫੋਟ ਵਿਚ ਵੀ ਸ਼ਾਮਲ ਸਨ।

About admin

Check Also

ਮੋਦੀ ਸਰਕਾਰ ਦਾ ਵੱਡਾ ਫ਼ੈਸਲਾ ਮੰਡੀਆਂ ‘ਚੋਂ ਬੁੱਚੜਖਾਨਿਆਂ ਲਈ ਨਹੀਂ ਖਰੀਦੇ ਜਾ ਸਕਣਗੇ ਪਸ਼ੂ

ਨਵੀਂ ਦਿੱਲੀ, 27 ਮਈ (ਪੱਤਰ ਪ੍ਰੇਰਕ) :  ਸਰਕਾਰ ਨੇ ਪਸ਼ੂ ਮੰਡੀਆਂ ‘ਚੋਂ ਬੁੱਚੜਖਾਨਿਆਂ ਲਈ ਪਸ਼ੂਆਂ …

Leave a Reply

Your email address will not be published. Required fields are marked *